ਕੌਰ ਬੀ ਨੇ ਆਪਣੇ ਇੱਕ ਹੋਰ ਨਵੇਂ ਗੀਤ ‘ਲੈਜਾ ਲੈਜਾ’ ਕੀਤਾ ਐਲਾਨ, ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਗਾਣੇ ਦਾ ਪੋਸਟਰ

By  Lajwinder kaur July 11th 2021 03:57 PM -- Updated: July 11th 2021 03:59 PM

ਪੰਜਾਬੀ ਮਿਊਜ਼ਿਕ ਜਗਤ ਦੀ ਮਸ਼ਹੂਰ ਗਾਇਕਾ ਕੌਰ ਬੀ ਜੋ ਕਿ ਆਪਣੇ ਨਵੇਂ-ਨਵੇਂ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਦੇ ਲਈ ਤਿਆਰ ਹੈ। ਜੀ ਹਾਂ ਉਨ੍ਹਾਂ ਨੇ ਬੀਤੇ ਦਿਨੀਂ ਆਪਣੇ ਨਵੇਂ ਗੀਤ ‘ਇਸ਼ਕ ਵਿੱਚ ਔਖਾ’ ਦਾ ਪੋਸਟਰ ਸਾਂਝਾ ਕੀਤਾ ਸੀ। ਅੱਜ ਉਨ੍ਹਾਂ ਨੇ ਆਪਣੇ ਦੂਜੇ ਨਵੇਂ ਗੀਤ ‘ਲੈਜਾ ਲੈਜਾ’ ਦਾ ਪੋਸਟਰ ਵੀ ਸ਼ੇਅਰ ਕਰ ਦਿੱਤਾ ਹੈ। ਜਿਸ ਤੋਂ ਬਾਅਦ ਪ੍ਰਸ਼ੰਸਕਾਂ ਇਨ੍ਹਾਂ ਦੋਵੇਂ ਗੀਤਾਂ ਨੂੰ ਲੈ ਕੇ ਉਤਸੁਕ ਨਜ਼ਰ ਆ ਰਹੇ ਨੇ।

Kaur B-Ishqe Image Source: Instagram

ਹੋਰ ਪੜ੍ਹੋ : ਹਰਭਜਨ ਮਾਨ ਨੇ ਪ੍ਰਸ਼ੰਸਕਾਂ ਨੂੰ ਪਰਿਵਾਰਕ ਰਿਸ਼ਤਿਆਂ ਸਬੰਧੀ ਦਿੱਤਾ ਇਹ ਖ਼ਾਸ ਸੁਨੇਹਾ, ਇਹ ਵੀਡੀਓ ਹਰ ਇੱਕ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

ਹੋਰ ਪੜ੍ਹੋ : ਪੰਜਾਬੀਆਂ ਦੀ ਪੂਰੀ ਧੱਕ, ਗਾਇਕ ਦਿਲਜੀਤ ਦੋਸਾਂਝ ਨੇ ਇੰਟਰਨੈਸ਼ਨਲ ਕਲਾਕਾਰ Diamond Platnumz ਦੇ ਨਾਲ ਕੀਤੀ ਕਲੈਬੋਰੇਸ਼ਨ

singer kaur b shared her new song poster Image Source: Instagram

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਨਵੇਂ ਗੀਤ ਦਾ ਪੋਸਟਰ ਸਾਂਝਾ ਕਰਦੇ ਹੋਏ ਲਿਖਿਆ ਹੈ- ‘Laija Laija’। ਇਹ ਪੋਸਟਰ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ । ਵੱਡੀ ਗਿਣਤੀ ‘ਚ ਲਾਈਕਸ ਤੇ ਕਮੈਂਟ ਇਸ ਪੋਸਟ ਉੱਤੇ ਆ ਚੁੱਕੇ ਨੇ।

Kaur B Image Source: Instagram

ਕੁਝ ਦਿਨ ਪਹਿਲਾਂ ਹੀ ਗਾਇਕਾ ਕੌਰ ਬੀ ਨੇ ਆਪਣੇ ਜਨਮਦਿਨ ਬਹੁਤ ਗਰਮਜੋਸ਼ੀ ਦੇ ਨਾਲ ਸੈਲੀਬ੍ਰੇਟ ਕੀਤਾ ਹੈ। ਉਨ੍ਹਾਂ ਦੇ ਇਸ ਜਸ਼ਨ ‘ਚ ਪੰਜਾਬੀ ਮਿਊਜ਼ਿਕ ਜਗਤ ਦੀਆਂ ਕਈ ਨਾਮੀ ਗਾਇਕਾਵਾਂ ਸ਼ਾਮਿਲ ਹੋਈਆਂ ਸਨ। ਬਰਥਡੇਅ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋਈਆਂ ਸਨ। ਕੌਰ ਬੀ ਪੰਜਾਬੀ ਮਿਊਜ਼ਿਕ ਜਗਤ ਦੀ ਨਾਮੀ ਗਾਇਕਾ ਹੈ, ਜਿਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਪੰਜਾਬੀ ਮਿਊਜ਼ਿਕ ਜਗਤ ਨੂੰ ਦਿੱਤੇ ਨੇ।

 

 

View this post on Instagram

 

A post shared by KaurB? (@kaurbmusic)

Related Post