ਕੌਰ ਬੀ ਦਾ ਨਵਾਂ ਗੀਤ ‘Ishque Vich Aukha’ ਹੋਇਆ ਰਿਲੀਜ਼, ਦੇਖੋ ਵੀਡੀਓ

By  Lajwinder kaur October 18th 2021 09:35 AM -- Updated: October 17th 2021 09:05 PM

ਪੰਜਾਬੀ ਮਿਊਜ਼ਿਕ ਜਗਤ ਦੀ ਮਸ਼ਹੂਰ ਗਾਇਕਾ ਕੌਰ ਬੀ Kaur B ਜੋ ਕਿ ਆਪਣੇ ਨਵੇਂ ਗੀਤ ‘ਇਸ਼ਕੇ ਵਿੱਚ ਔਖਾ’ (Ishque Vich Aukha) ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਗਈ ਹੈ। ਜੀ ਹਾਂ ਪਿਆਰ ਦੇ ਰੰਗਾਂ ਨਾਲ ਭਰੇ ਇਸ ਗੀਤ ਨੂੰ ਕੌਰ ਬੀ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ।

ਹੋਰ ਪੜ੍ਹੋ :ਸ਼ਹਿਨਾਜ਼ ਗਿੱਲ ਅਤੇ ਸਿਧਾਰਥ ਸ਼ੁਕਲਾ ਦੇ ਅਖੀਰਲੇ ਗੀਤ 'ਅਧੂਰਾ' ਦਾ ਪੋਸਟਰ ਰਿਲੀਜ਼, ਸ਼੍ਰੇਆ ਘੋਸ਼ਾਲ ਨੇ ਕਿਹਾ-‘ਇਹ ਅਧੂਰਾ ਹੈ ਪਰ ਪੂਰਾ ਹੋ ਜਾਵੇਗਾ’

inside imge of karu b new song ishque

ਇਸ ਗੀਤ ‘ਚ ਪਤੀ-ਪਤਨੀ ਦੀ ਪਿਆਰੀ ਜਿਹੀ ਨੋਕ-ਝੋਕ ਦੇਖਣ ਨੂੰ ਮਿਲ ਰਹੀ ਹੈ। ਇਸ ਗੀਤ ਦੇ ਬੋਲ ਰਾਜ ਰਣਜੋਧ ਨੇ ਲਿਖੇ ਹਨ ਅਤੇ ਮਿਊਜ਼ਿਕ ਮਿਸਟਾ ਬਾਜ਼ ਨੇ ਦਿੱਤਾ ਹੈ। ਇਸ ਗੀਤ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ, ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਹੋਰ ਪੜ੍ਹੋ : ਸ਼ਿਪਰਾ ਗੋਇਲ ਆਪਣੇ ਨਵੇਂ ਗੀਤ ‘Koke’ ਨਾਲ ਜਿੱਤ ਰਹੀ ਹੈ ਦਰਸ਼ਕਾਂ ਦਾ ਦਿਲ, ਗਾਇਕ ਅਰਜਨ ਢਿੱਲੋਂ ਵੀ ਆਪਣੀ ਗਾਇਕੀ ਦਾ ਤੜਕਾ ਲਗਾਉਂਦੇ ਹੋਏ ਆ ਰਹੇ ਨੇ ਨਜ਼ਰ

singer kaur b new song

ਜੇ ਗੱਲ ਕਰੀਏ ਗਾਇਕਾ ਕੌਰ ਬੀ ਦੇ ਵਰਕ ਫਰੰਟ ਦੀ ਤਾਂ ਉਹ ‘ਲਾਹੌਰ ਦਾ ਪਰਾਂਦਾ’, ‘ਜੱਟੀ’, ‘ਕਾਫ਼ਿਰ’, ‘ਬਜਟ’, ‘ਸੰਧੂਰੀ ਰੰਗ’, ‘ਖੁਦਗਰਜ਼ ਮੁਹੱਬਤ’, ‘ਪਰਾਂਦਾ’, ‘ਅਗੇਂਜ਼ਡ ਜੱਟੀ’, ‘ਫੀਲਿੰਗ’, ‘ਮਹਾਰਾਣੀ’ ਸਣੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਨੇ । ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਵੀ ਗੀਤ ਗਾ ਚੁੱਕੀ ਹੈ। ਕੌਰ ਬੀ ਦੀ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਸੋਸ਼ਲ ਮੀਡੀਆ ਉੱਤੇ ਕੌਰ ਬੀ ਦੀਚੰਗੀ ਫੈਨ ਫਾਲਵਿੰਗ ਹੈ। ਉਹ ਅਕਸਰ ਹੀ ਆਪਣੇ ਮਜ਼ੇਦਾਰ ਵੀਡੀਓਜ਼ ਪ੍ਸ਼ੰਸਕਾਂ ਦੇ ਨਾਲ ਸ਼ੇਅਰ ਕਰਦੀ ਰਹਿੰਦੀ ਹੈ।

Related Post