ਪੁਰਾਣੇ ਪੰਜਾਬੀ ਗੀਤ ‘ਤੇ ਥਿਰਕਦੀ ਨਜ਼ਰ ਆਈ ਕੌਰ ਬੀ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਇਹ ਵੀਡੀਓ

By  Lajwinder kaur June 4th 2021 05:58 PM -- Updated: June 4th 2021 06:07 PM

ਹਰ ਇੱਕ ਨੂੰ ਆਪਣੀ ਮਿੱਠੀ ਆਵਾਜ਼ ਦੇ ਨਾਲ ਕੀਲਣ ਵਾਲੀ ਪੰਜਾਬੀ ਮਿਊਜ਼ਿਕ ਜਗਤ ਦੀ ਨਾਮੀ ਗਾਇਕਾ ਕੌਰ ਬੀ, ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਨ੍ਹਾਂ ਦਾ ਨਵਾਂ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ।

kaur b With sister Image Source: Instagram

ਹੋਰ ਪੜ੍ਹੋ :  ਜੁਗਨੀ ਐਲਬਮ ਤੋਂ ਨਵਾਂ ਗੀਤ ‘Jeena Paauni Aa’ ਹੋਇਆ ਰਿਲੀਜ਼, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਮਨਿੰਦਰ ਬੁੱਟਰ ਦਾ ਇਹ ਗੀਤ

inside image singer kaur b

ਇਸ ਵੀਡੀਓ ‘ਚ ਉਹ ਸੁਰਿੰਦਰ ਕੌਰ ਦੇ ਪੁਰਾਣੇ ਗੀਤ ‘ਲੱਕ ਹਿੱਲੇ ਮਜ਼ਾਜਣ ਜਾਂਦੀ ਦਾ’ ਉੱਤੇ ਦਿਲਕਸ਼ ਅਦਾਵਾਂ ਬਿਖੇਰਦੀ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ ਚ ਉਨ੍ਹਾਂ ਨੇ ਪੰਜਾਬੀ ਸੂਟ ਪਾਇਆ ਹੋਇਆ ਹੈ । ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਲਿਖਿਆ ਹੈ- ‘ਛਮਕ ਜਹੀ ਮੈਂ ਮੁਟਿਆਰ ਮੇਰੇ ਹਾਣੀਆਂ?☺️?’ । ਇਸ ਵੀਡੀਓ ਨੂੰ ਪੰਜ ਲੱਖ ਤੋਂ ਵੱਧ ਲੋਕ ਦੇਖ ਚੁੱਕੇ ਨੇ । ਪ੍ਰਸ਼ੰਸਕ ਤੇ ਕਲਾਕਾਰ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ।

Kaur B Image Source: Instagram

ਜੇ ਗੱਲ ਕਰੀਏ ਕੌਰ ਬੀ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਸੰਗੀਤ ਜਗਤ ਦੀ ਨਾਮੀ ਗਾਇਕਾ ਹੈ । ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਪੰਜਾਬੀ ਫ਼ਿਲਮ “ਡੈਡੀ ਕੂਲ ਮੁੰਡੇ ਫੂਲ” ਵਿੱਚ ਜੱਸੀ ਗਿੱਲ ਦੇ ਨਾਲ ਇੱਕ ਡਿਊਟ ਗੀਤ “ਕਲਾਸਮੇਟ” ਗਾਉਣ ਰਾਹੀਂ ਕੀਤੀ। ਜਿਸ ਤੋਂ ਬਾਅਦ ਉਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਜਿਵੇਂ ਪੀਜ਼ਾ ਹੱਟ, ਮਿੱਤਰਾਂ ਦੇ ਬੂਟ, ਜਸਟ ਦੇਸੀ, ਮਾਂ ਨੂੰ ਚਿੱਠੀ, ਫੁਲਕਾਰੀ, ਮਿਸ ਯੂ, ਦਿਲ ਧੜਕੇ ਵਰਗੇ, ਪਰਾਂਦਾ ਵਰਗੇ ਕਈ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ।

 

View this post on Instagram

 

A post shared by KaurB? (@kaurbmusic)

Related Post