ਕੌਰ ਬੀ ਨੇ ਮਾਪਿਆਂ ਦੀ ਅਹਿਮੀਅਤ ਨੂੰ ਦਰਸਾਉਂਦੀ ਭਾਵੁਕ ਪੋਸਟ ਕੀਤੀ ਸਾਂਝੀ,ਪ੍ਰਸ਼ੰਸਕਾਂ ਨੂੰ ਦਿੱਤਾ ਖ਼ਾਸ ਸੁਨੇਹਾ

By  Shaminder June 13th 2019 05:42 PM

ਕੌਰ ਬੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਬਹੁਤ ਹੀ ਭਾਵੁਕ ਪੋਸਟ ਪਾਈ ਹੈ । ਇਸ ਪੋਸਟ ਨੂੰ ਸਾਂਝਿਆਂ ਕਰਦਿਆਂ ਹੋਇਆਂ ਉਨ੍ਹਾਂ ਨੇ ਮਾਪਿਆਂ ਦੀ ਅਹਿਮੀਅਤ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ।

ਹੋਰ ਵੇਖੋ :ਦਿਲ ਹੋਣਾ ਚਾਹੀਦਾ ਜਵਾਨ ਉਮਰਾਂ ‘ਚ ਕੀ ਰੱਖਿਆ,ਕੌਰ ਬੀ ਦੇ ਅਖਾੜੇ ‘ਚ ਬਾਬੇ ਨੇ ਕਰ ਦਿੱਤਾ ਸਾਬਿਤ

https://www.instagram.com/p/BynTa9gHLDk/

"Banda Kina Kuj Sochda Aapni Life Ch Agge Eh Karlena Oh Kar Lena Asi Bhul E Jande an k Agle Pal Da Koi Bharosa E Nahi.Waheguru ne Life Kini Sohni Diti aa Te eh Ohdi hi aa Es Layi Jina v Time Milda Aapne Mummy Daady nu Sirf Aapni Family nu Pyr te Time Deo, Pata ni Kado Kithe Ki Ho Jaana Sab kuj Ethe e Reh Jaana Jina Marzi Bhajj Lao, Sachi Rab Sab di Family Sb de Bachea di Pariwar Di Lambhi Umar Kare"

ਮਾਪੇ ਬੱਚਿਆਂ ਨੂੰ ਸਿਰਫ਼ ਜ਼ਿੰਦਗੀ ਹੀ ਨਹੀਂ ਦਿੰਦੇ ਬਲਕਿ ਉਨ੍ਹਾਂ ਨੂੰ ਜੀਵਨ ਜਾਚ ਵੀ ਸਿਖਾਉਂਦੇ ਨੇ । ਮਾਪਿਆਂ ਦੀ ਅਹਿਮੀਅਤ ਉਦੋਂ ਹੀ ਪਤਾ ਲੱਗਦੀ ਹੈ ਜਦੋਂ ਮਾਪੇ ਹਮੇਸ਼ਾ ਲਈ ਸਾਡੇ ਤੋਂ ਦੂਰ ਹੋ ਜਾਂਦੇ ਹਨ  ।

https://www.instagram.com/p/ByNgtboHUZe/

ਕੌਰ ਬੀ ਨੇ ਵੀ ਮਾਪਿਆਂ ਦੀ ਅਹਿਮੀਅਤ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਅਤੇ ਆਪਣੇ ਪ੍ਰਸ਼ੰਸਕਾਂ ਨੂੰ ਵੀ ਇਹ ਸੁਨੇਹਾ ਦਿੱਤਾ ਕਿ ਉਹ ਆਪਣੇ ਮਾਤਾ ਪਿਤਾ ਦੀ ਇੱਜ਼ਤ ਕਰਨ ਅਤੇ ਜ਼ਿਆਦਾ ਤੋਂ ਜ਼ਿਆਦਾ ਸਮਾਂ ਉਨ੍ਹਾਂ ਦੇ ਨਾਲ ਹੀ ਬਿਤਾਉਣ । ਕਿਉਂਕਿ ਮਾਪੇ ਸਾਡੇ ਜੀਵਨ ਨੂੰ ਸੰਵਾਰਨ ਲਈ ਪਤਾ ਨਹੀਂ ਕਿੰਨੀਆਂ ਕੁ ਕੁਰਬਾਨੀਆਂ ਕਰਦੇ ਹਨ ।

Related Post