ਗੀਤ ਬਜਟ ਤੋਂ ਬਾਅਦ ਮਹਾਰਾਣੀ ਬਣਕੇ ਹਾਜ਼ਰ ਹੋਵੇਗੀ ਕੌਰ ਬੀ

By  Rajan Sharma October 3rd 2018 11:56 AM -- Updated: October 4th 2018 05:28 AM

ਜਿਹੜਾ ਰੋਅਬ ਨਹੀਂ ਕਿਸੇ ਦਾ ਜਰਦਾ ਮੇਰੇ ਉੱਤੇ ਉਹ ਮਰਦਾ, ਬੇਹੱਦ ਖੂਬਸੂਰਤ ਅਲਫਾਜ਼ ਨੇ ਇਹ ਅਲਫਾਜ਼ ਸਾਡੇ ਨਹੀਂ ਸਗੋ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਮਸ਼ਹੂਰ ਗਾਇਕਾ ਕੌਰ ਬੀ kaur b ਦੇ ਆਉਣ ਵਾਲੇ ਗੀਤ "ਮਾਹਾਰਾਨੀ " punjabi song ਦੇ ਹਨ| ਇਸ ਗੀਤ ਦਾ ਮੋਸ਼ਨ ਪੋਸਟਰ ਹਾਲ ਹੀ ਵਿੱਚ ਰਿਲੀਜ਼ ਹੋ ਚੁੱਕਾ ਹੈ| ਗੀਤ ਦੇ ਪੋਸਟਰ ਨੂੰ ਦੇਖ ਕੇ ਏਹੀ ਲੱਗਦਾ ਹੈ ਆਪਣੇ ਗੀਤ ਬਜਟ ਤੋਂ ਬਾਅਦ ਕੌਰ ਬੀ ਸਾਰਿਆ ਲਈ ਆਪਣਾ ਨਵਾਂ ਗੀਤ ਮਹਾਰਾਣੀ ਲੈਕੇ ਆ ਰਹੀ ਹੈ|

https://www.instagram.com/p/BoUPTWIHi5e/?taken-by=kaurbmusic

ਆਪਣੇ ਇਸ ਗੀਤ ਵਿੱਚ ਕੌਰ ਬੀ ਬਿਲਕੁੱਲ ਮਹਾਰਾਣੀ punjabi song  ਦੀ ਤਰਾਂ ਨਜ਼ਰ ਆ ਰਹੇ ਹਨ| ਗੀਤ ਦੇ ਪੋਸਟਰ ਵਿੱਚ ਪਾਈ ਡਰੈਸ ਦੇ ਨਾਲ ਆਪਣੀ ਇੱਕ ਤਸਵੀਰ ਸਾਂਝਾ ਕਰਦੇ ਹੋਏ ਕੌਰ ਬੀ ਨੇ ਨਾਲ ਲਿਖਿਆ ਕਿ : Suno fer Oh Kehnda???#Maharani Tenu Rakhuga Bana k☺️❤️.

https://www.instagram.com/p/BoWjJo5ndZV/?taken-by=kaurbmusic

ਇਹ ਸੱਭ ਸੁਣਕੇ ਤਾਂ ਲੱਗਦਾ ਹੈ ਇਹ ਇੱਕ ਲਵ ਗੀਤ ਹੋਣ ਦੇ ਨਾਲ ਨਾਲ ਪਾਰਟੀ ਗੀਤ ਵੀ ਹੋਣ ਵਾਲਾ ਹੈ| ਹਾਲ ਹੀ ਤੱਕ ਕੌਰ ਬੀ kaur b ਨੇ ਇਸ ਗੀਤ ਬਾਰੇ ਕੁਝ ਜਿਆਦਾ ਜਾਣਕਾਰੀ ਫੈਨਸ ਨਾਲ ਸਾਂਝਾ ਨਹੀਂ ਕੀਤੀ ਹੈ ਪਰ ਜਲਦ ਉਹ ਆਪਣੇ ਸੋਸ਼ਲ ਮੀਡਿਆ ਅਕਾਊਂਟ ਰਾਹੀਂ ਸਾਂਝਾ ਜਰੂਰ ਕਰਣਗੇ| ਉਮੀਦ ਹੈ ਉਹਨਾਂ ਦੇ ਬਾਕੀ ਗੀਤਾਂ ਵਾਂਗ ਇਹ ਗੀਤ ਵੀ ਪੂਰੀਆਂ ਧਮਾਲਾਂ ਪਵੇਗਾ ਅਤੇ ਫੈਨਸ ਨੂੰ ਬੇਹੱਦ ਪਸੰਦ ਆਏਗਾ|

https://www.instagram.com/p/BnvGkIiHBrO/?taken-by=kaurbmusic

Related Post