ਗੀਤ "ਬਜਟ" ਤੋਂ ਬਾਅਦ ਮਹਾਰਾਣੀ ਬਣਕੇ ਹਾਜ਼ਰ ਹੋਵੇਗੀ ਕੌਰ ਬੀ
ਜਿਹੜਾ ਰੋਅਬ ਨਹੀਂ ਕਿਸੇ ਦਾ ਜਰਦਾ ਮੇਰੇ ਉੱਤੇ ਉਹ ਮਰਦਾ, ਬੇਹੱਦ ਖੂਬਸੂਰਤ ਅਲਫਾਜ਼ ਨੇ ਇਹ ਅਲਫਾਜ਼ ਸਾਡੇ ਨਹੀਂ ਸਗੋ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਮਸ਼ਹੂਰ ਗਾਇਕਾ ਕੌਰ ਬੀ kaur b ਦੇ ਆਉਣ ਵਾਲੇ ਗੀਤ "ਮਾਹਾਰਾਨੀ " punjabi song ਦੇ ਹਨ| ਇਸ ਗੀਤ ਦਾ ਮੋਸ਼ਨ ਪੋਸਟਰ ਹਾਲ ਹੀ ਵਿੱਚ ਰਿਲੀਜ਼ ਹੋ ਚੁੱਕਾ ਹੈ| ਗੀਤ ਦੇ ਪੋਸਟਰ ਨੂੰ ਦੇਖ ਕੇ ਏਹੀ ਲੱਗਦਾ ਹੈ ਆਪਣੇ ਗੀਤ ਬਜਟ ਤੋਂ ਬਾਅਦ ਕੌਰ ਬੀ ਸਾਰਿਆ ਲਈ ਆਪਣਾ ਨਵਾਂ ਗੀਤ ਮਹਾਰਾਣੀ ਲੈਕੇ ਆ ਰਹੀ ਹੈ|
https://www.instagram.com/p/BoUPTWIHi5e/?taken-by=kaurbmusic
ਆਪਣੇ ਇਸ ਗੀਤ ਵਿੱਚ ਕੌਰ ਬੀ ਬਿਲਕੁੱਲ ਮਹਾਰਾਣੀ punjabi song ਦੀ ਤਰਾਂ ਨਜ਼ਰ ਆ ਰਹੇ ਹਨ| ਗੀਤ ਦੇ ਪੋਸਟਰ ਵਿੱਚ ਪਾਈ ਡਰੈਸ ਦੇ ਨਾਲ ਆਪਣੀ ਇੱਕ ਤਸਵੀਰ ਸਾਂਝਾ ਕਰਦੇ ਹੋਏ ਕੌਰ ਬੀ ਨੇ ਨਾਲ ਲਿਖਿਆ ਕਿ : Suno fer Oh Kehnda???#Maharani Tenu Rakhuga Bana k☺️❤️.
https://www.instagram.com/p/BoWjJo5ndZV/?taken-by=kaurbmusic
ਇਹ ਸੱਭ ਸੁਣਕੇ ਤਾਂ ਲੱਗਦਾ ਹੈ ਇਹ ਇੱਕ ਲਵ ਗੀਤ ਹੋਣ ਦੇ ਨਾਲ ਨਾਲ ਪਾਰਟੀ ਗੀਤ ਵੀ ਹੋਣ ਵਾਲਾ ਹੈ| ਹਾਲ ਹੀ ਤੱਕ ਕੌਰ ਬੀ kaur b ਨੇ ਇਸ ਗੀਤ ਬਾਰੇ ਕੁਝ ਜਿਆਦਾ ਜਾਣਕਾਰੀ ਫੈਨਸ ਨਾਲ ਸਾਂਝਾ ਨਹੀਂ ਕੀਤੀ ਹੈ ਪਰ ਜਲਦ ਉਹ ਆਪਣੇ ਸੋਸ਼ਲ ਮੀਡਿਆ ਅਕਾਊਂਟ ਰਾਹੀਂ ਸਾਂਝਾ ਜਰੂਰ ਕਰਣਗੇ| ਉਮੀਦ ਹੈ ਉਹਨਾਂ ਦੇ ਬਾਕੀ ਗੀਤਾਂ ਵਾਂਗ ਇਹ ਗੀਤ ਵੀ ਪੂਰੀਆਂ ਧਮਾਲਾਂ ਪਵੇਗਾ ਅਤੇ ਫੈਨਸ ਨੂੰ ਬੇਹੱਦ ਪਸੰਦ ਆਏਗਾ|
https://www.instagram.com/p/BnvGkIiHBrO/?taken-by=kaurbmusic