ਕੌਰ ਬੀ ਦੇ ਨਵੇਂ ਗੀਤ ‘ਹੀਰੋ ਵਰਗਾ’ ਦਾ ਟੀਜ਼ਰ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

By  Lajwinder kaur April 1st 2020 12:02 PM -- Updated: April 1st 2020 12:27 PM

ਪੰਜਾਬੀ ਗਾਇਕਾ ਕੌਰ ਬੀ ਬਹੁਤ ਜਲਦ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦੇ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਨੇ । ਜੀ ਹਾਂ ਉਹ ‘ਹੀਰੋ ਵਰਗਾ’ (HERO WARGA) ਟਾਈਟਲ ਹੇਠ ਗੀਤ ਲੈ ਕੇ ਆ ਰਹੇ ਨੇ । ਜਿਸਦੇ ਚੱਲਦੇ ਗੀਤ ਦਾ ਟੀਜ਼ਰ ਦਰਸ਼ਕਾਂ ਦੇ ਸਨਮੁਖ ਹੋ ਚੁੱਕਿਆ ਹੈ । ਟੀਜ਼ਰ ਬਹੁਤ ਹੀ ਖੂਬਸੂਰਤ ਹੈ ਜਿਸ ‘ਚ ਕੌਰ ਬੀ ਵੱਲੋਂ ਗਾਏ ਕੁਝ ਬੋਲ ਵੀ ਸੁਣਨ ਨੂੰ ਮਿਲ ਰਹੇ ਨੇ ।

ਹੋਰ ਵੇਖੋ:ਅਮਰਿੰਦਰ ਗਿੱਲ ਦਾ ਪੁਰਾਣਾ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਹੋ ਰਿਹਾ ਹੈ ਵਾਇਰਲ, ਜਦੋਂ ਸਟੇਜ ‘ਤੇ ਗਾਇਆ ‘ਦਿਲਦਾਰੀਆਂ’ ਸੌਂਗ ਤਾਂ ਲੋਕੀਂ ਲੱਗੇ ਝੂਮਣ

ਜੇ ਗੱਲ ਕਰੀਏ ਬੋਲਾਂ ਦੀ ਤਾਂ ਨਾਮੀ ਗੀਤਕਾਰ ਰਾਜ ਰਣਜੋਧ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ VEE  ਨੇ ਦਿੱਤਾ ਹੈ । ਗਾਣੇ ਦਾ ਵੀਡੀਓ ਹਨੀ ਰਾਓ ਵੱਲੋਂ ਤਿਆਰ ਕੀਤਾ ਗਿਆ ਹੈ । ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ਖੁਦ ਕੌਰ ਬੀ ਤੇ Mr Mnv । ਗੀਤ ਨੂੰ ਨਵਰਤਨ ਮਿਊਜ਼ਿਕ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ । ਇਹ ਗੀਤ ਬਹੁਤ ਜਲਦ ਦਰਸ਼ਕਾਂ ਦੇ ਰੁਬਰੂ ਹੋ ਜਾਵੇਗਾ ।

 

View this post on Instagram

 

❤️

A post shared by KaurB (@kaurbmusic) on Mar 13, 2020 at 7:21am PDT

ਜੇ ਗੱਲ ਕਰੀਏ ਕੌਰ ਬੀ ਦੇ ਵਰਕ ਫਰੰਟ ਦੀ ਤਾਂ ਉਹ ‘ਲਾਹੌਰ ਦਾ ਪਰਾਂਦਾ’, ਜੱਟੀ, ਕਾਫ਼ਿਰ, ਬਜਟ, ਸੰਧੂਰੀ ਰੰਗ, ਖੁਦਗਰਜ਼ ਮੁਹੱਬਤ, ਪਰਾਂਦਾ, ਅਗੇਂਜ਼ਡ ਜੱਟੀ, ਫੀਲਿੰਗ, ਮਹਾਰਾਣੀ, ਫੁਲਕਾਰੀ ਵਰਗੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਨੇ ।

Related Post