ਕਵਿਤਾ ਕੌਸ਼ਿਕ ਨੇ ਆਪਣੀ ਦਿਲਕਸ਼ ਅਦਾਵਾਂ ਦੇ ਨਾਲ ਵਿਦੇਸ਼ੀਆਂ ਨੂੰ ਵੀ ਰੰਗਿਆ ਆਪਣੇ ਰੰਗਾਂ ‘ਚ, ਦੇਖੋ ਵੀਡੀਓ

By  Lajwinder kaur July 21st 2019 11:30 AM

ਟੀਵੀ ਤੇ ਪੰਜਾਬੀ ਆਦਾਕਾਰਾ ਕਵਿਤਾ ਕੌਸ਼ਿਕ ਜੋ ਮਿੰਦੋ ਤਸੀਲਦਾਰਨੀ ਦੀ ਸਫਲਤਾ ਤੋਂ ਬਾਅਦ ਏਨਾਂ ਦਿਨੀਂ ਵਿਦੇਸ਼ ‘ਚ ਛੁੱਟੀਆਂ ਦਾ ਲੁਤਫ਼ ਉਠਾ ਰਹੇ ਨੇ। ਉਹ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ ਤੇ ਆਪਣੇ ਖੁਸ਼ਨੁਮਾ ਪਾਲਾਂ ਨੂੰ ਆਪਣੇ ਫੈਨਜ਼ ਦੇ ਨਾਲ ਸਾਂਝਾ ਕਰਦੇ ਰਹਿੰਦੇ ਹਨ। ਇਸ ਵਾਰ ਉਨ੍ਹਾਂ ਨੇ ਬਹੁਤ ਹੀ ਖ਼ੂਬਸੂਰਤ ਵੀਡੀਓ ਆਪਣੇ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਉਹ ਸਾਲ 1995 ‘ਚ ਆਇਆ ਪ੍ਰਸਿੱਧ ਇੰਡੀਅਨ ਪੋਪ ਸੌਂਗ ‘ਮੇਡ ਇਨ ਇੰਡੀਆ’ ਉੱਤੇ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਨੂੰ ਨੱਚਦੇ ਹੋਏ ਦੇਖ ਕੇ ਵਿਦੇਸ਼ੀ ਵੀ ਆਪਣੇ ਆਪ ਨੂੰ ਨੱਚਣ ਤੋਂ ਰੋਕ ਨਹੀਂ ਸਕੇ ਤੇ ਕਵਿਤਾ ਕੌਸ਼ਿਕ ਦੇ ਨਾਲ ਤਾਲ ਦੇ ਨਾਲ ਤਾਲ ਮਿਲਾ ਕੇ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ। ਇਹ ਵੀਡੀਓ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

View this post on Instagram

 

When the desi takes over the videsi party ?

A post shared by Kavita (@ikavitakaushik) on Jul 20, 2019 at 4:31am PDT

ਹੋਰ ਵੇਖੋ:ਦਿਲਾਂ ਨੂੰ ਛੂਹ ਰਿਹਾ ਹੈ ਆਰ ਨੇਤ ਦਾ ‘STRUGGLER’ ਗਾਣਾ, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ

ਜੇ ਗੱਲ ਕੀਤੀ ਜਾਵੇ ਕਵਿਤਾ ਕੌਸ਼ਿਕ ਦੇ ਕੰਮ ਦੀ ਤਾਂ ਉਹ ਪੰਜਾਬੀ ਇੰਡਸਟਰੀ ‘ਚ ਆਪਣੀ ਅਦਾਕਾਰੀ ਦੇ ਨਾਲ ਵਾਹ ਵਾਹੀ ਖੱਟ ਚੁੱਕੇ ਹਨ। ਹਾਲ ਹੀ ‘ਚ ਉਹ ਫ਼ਿਲਮ ਮਿੰਦੋ ਤਸੀਲਦਾਰਨੀ ਨਜ਼ਰ ਆਏ। ਜਿਸ ‘ਚ ਉਹ ਪੰਜਾਬੀ ਦੇ ਨਾਮੀ ਅਦਾਕਾਰ ਕਰਮਜੀਤ ਅਨਮੋਲ ਨਾਲ ਨਜ਼ਰ ਆਏ ਸਨ। ਇਸ ਤੋਂ ਪਹਿਲਾਂ ਵੀ ਕਵਿਤਾ ਕੌਸ਼ਿਕ ਬਿਨੂੰ ਢਿੱਲੋਂ ਦੀ ਫਿਲਮ ‘ਵੇਖ ਬਰਾਤਾਂ ਚੱਲੀਆਂ’  ਤੇ ‘ਵਧਾਈਆਂ ਜੀ ਵਧਾਈਆਂ’ ‘ਚ ਕੰਮ ਕਰ ਚੁੱਕੇ ਨੇ। ਗੁਰਦਾਸ ਮਾਨ ਜੀ ਦੇ ਨਾਲ ਵੀ ਕਵਿਤਾ ਕੌਸ਼ਿਕ ਫਿਲਮ ‘ਨਨਕਾਣਾ’ ‘ਚ ਕੰਮ ਕਰ ਚੁੱਕੇ ਨੇ। ਇਸ ਤੋਂ ਇਲਾਵਾ ਉਹ ਟੀ. ਵੀ. ਉੱਤੇ ਚੰਦਰਮੁਖੀ ਚੌਟਾਲਾ ਨਾਂਅ ਦੇ ਕਿਰਦਾਰ ਨਾਲ ਪ੍ਰਸ਼ੰਸਾ ਖੱਟ ਚੁੱਕੇ ਨੇ।

Related Post