ਕਵਿਤਾ ਕੌਸ਼ਿਕ ਲੈ ਰਹੇ ਨੇ ਦੇਸ਼ ਦੀਆਂ ਖ਼ੂਬਸੂਰਤ ਵਾਦੀਆਂ ਦਾ ਅਨੰਦ ਤੇ ਨਾਲ ਦਿੱਤਾ ਇਹ ਖ਼ਾਸ ਸੰਦੇਸ਼, ਦੇਖੋ ਵੀਡੀਓ

By  Lajwinder kaur August 17th 2019 03:19 PM

ਕਵਿਤਾ ਕੌਸ਼ਿਕ ਜਿਨ੍ਹਾਂ ਨੇ ਛੋਟੇ ਜਿਹੇ ਸਮੇਂ ‘ਚ ਪੰਜਾਬੀ ਫ਼ਿਲਮੀ ਇੰਡਸਟਰੀ ‘ਚ ਵੱਖਰਾ ਹੀ ਮੁਕਾਮ ਹਾਸਿਲ ਕਰ ਲਿਆ ਹੈ। ਗੱਲ ਕਰੀਏ ਉਨ੍ਹਾਂ ਦੇ ਕੰਮ ਦੀ ਤਾਂ ‘ਮਿੰਦੋ ਤਸੀਲਦਾਰਨੀ’ ਫ਼ਿਲਮ ਜੋ ਕਿ ਪਿੱਛੇ ਜਿਹੇ ਹੀ ਰਿਲੀਜ਼ ਹੋਈ ਸੀ ਤੇ ਦਰਸ਼ਕਾਂ ਵੱਲੋਂ ਫ਼ਿਲਮ ਨੂੰ ਭਰਵਾਂ ਹੁੰਗਾਰਾ ਮਿਲਿਆ। ਫ਼ਿਲਮ ਦੀ ਸਫਲਤਾ ਤੋਂ ਬਾਅਦ ਉਹ ਆਪਣੇ ਪਤੀ ਦੇ ਨਾਲ ਸੈਰ-ਸਪਾਟੇ ਉੱਤੇ ਨਿਕਲੇ ਹੋਏ ਨੇ। ਕੁਝ ਸਮੇਂ ਪਹਿਲਾਂ ਉਹ ਵਿਦੇਸ਼ ਦੀ ਸੈਰ ਕਰ ਰਹੇ ਸਨ। ਜਿਸ ਦੀਆਂ ਵੀਡੀਓ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤੀਆਂ ਸਨ।

View this post on Instagram

 

Bohot khoobsurti hai desh mei aur duniya mei .. humei sirf usko barkaraar rakhna hai , chalo na aisa kar lete hai hum sab ❤️ #KRONichles #in #bhabavalley

A post shared by Kavita (@ikavitakaushik) on Aug 17, 2019 at 12:09am PDT

ਹੋਰ ਵੇਖੋ:ਵਰੁਣ ਧਵਨ ਨੇ ਸਾਰਾ ਅਲੀ ਖ਼ਾਨ ਦੇ ਜਨਮ ਦਿਨ ‘ਤੇ ਸਾਂਝਾ ਕੀਤਾ ‘ਕੁਲੀ ਨੰਬਰ 1’ ਦਾ ਪੋਸਟਰ, ਛਾਇਆ ਸੋਸ਼ਲ ਮੀਡੀਆ ‘ਤੇ

ਇਨੀਂ ਦਿਨੀਂ ਉਹ ਦੇਸ਼ ਦੇ ਕੁਦਰਤੀ ਸੁੰਦਰਤਾ ਦਾ ਅਨੰਦ ਲੈਂਦੇ ਹੋਏ ਨਜ਼ਰ ਆ ਰਹੇ ਹਨ। ਜਿਸਦੀਆਂ ਵੀਡੀਓਜ਼ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਸਾਂਝੀਆਂ ਕੀਤੀਆਂ ਨੇ। ਨਾਲ ਉਨ੍ਹਾਂ ਨੇ ਬਹੁਤ ਵਧੀਆ ਕੈਪਸ਼ਨ ਵੀ ਲਿਖੀ ਹੈ, ‘ਬਹੁਤ ਖ਼ੂਬਸੂਰਤੀ ਹੈ ਦੇਸ਼ ‘ਚ ਤੇ ਦੁਨੀਆਂ ‘ਚ...ਸਾਨੂੰ ਸਿਰਫ਼ ਉਨ੍ਹਾਂ ਨੂੰ ਬਰਕਰਾਰ ਰੱਖਣਾ ਹੈ, ਚਲੋ ਨਾ ਐਸਾ ਕਰ ਲੈਂਦੇ ਹਾਂ ਅਸੀਂ ਸਭ..’

 

View this post on Instagram

 

Tent life ! ❤️ bin marey swarg nahi milta sach baat hai ?? Almost died and came back with amazing out of body experience walking this one ??‍♀️

A post shared by Kavita (@ikavitakaushik) on Aug 16, 2019 at 9:00pm PDT

ਇੱਕ ਵੀਡੀਓ ‘ਚ ਉਨ੍ਹਾਂ ਨੇ ਬਹੁਤ ਵਧੀਆ ਸੰਦੇਸ਼ ਦਿੱਤਾ ਹੈ ਉਨ੍ਹਾਂ ਨੇ ਕਿਹਾ ਕਿ ਪਹਾੜ ਘੁੰਮੋ ਜ਼ਰੂਰ ਜਾਓ ਪਰ ਪਲਾਸਟਿਕ ਤੇ ਸ਼ੋਰ ਸ਼ਰਾਬੇ ਨਾਲ ਵਾਤਾਵਰਨ ਨੂੰ ਦੂਸ਼ਿਤ ਨਹੀਂ ਕਰਨਾ ਚਾਹੀਦਾ ਹੈ। ਕੁਦਰਤੀ ਨਜ਼ਾਰਿਆਂ ਦਾ ਲੁਤਫ਼ ਲੈਣਾ ਚਾਹੀਦਾ ਹੈ। ਕਵਿਤਾ ਕੌਸ਼ਿਕ ਦੀਆਂ ਇਨ੍ਹਾਂ ਵੀਡੀਓ ਨੂੰ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

View this post on Instagram

 

Pahado aur jungles ke kutch simple but zaroori usool hotey hai bass unko follow kar lete hain hum please , No kachra (na mann mei na vatavaran mei phailaao) , No plastic (not even on your face please) , no loudness no music (khud gaao koi talent nikaalo andar se) , jharne se paani piyo aur vulgarity sirf apne partner ke saath machaao ! Respect Nature ??

A post shared by Kavita (@ikavitakaushik) on Aug 15, 2019 at 10:33pm PDT

ਦੱਸ ਦਈਏੇ ਕਿ ਕਵਿਤਾ ਕੌਸ਼ਿਕ ਪੰਜਾਬੀ ਇੰਡਸਟਰੀ ‘ਚ ਲਗਾਤਾਰ ਸਰਗਰਮ ਹਨ ਅਤੇ ਕਈ ਪੰਜਾਬੀ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਹ ਚੰਦਰਮੁਖੀ ਚੌਟਾਲਾ ਨਾਮ ਦੇ ਕਿਰਦਾਰ ਨਾਲ ਟੀਵੀ ਉੱਤੇ ਵਾਹ ਵਾਹੀ ਖੱਟ ਚੁੱਕੇ ਹਨ।

Related Post