ਟੀਵੀ ਤੋਂ ਪੰਜਾਬੀ ਇੰਡਸਟਰੀ ‘ਚ ਆਪਣੀ ਅਦਾਕਾਰੀ ਨਾਲ ਦਿਲ ਜਿੱਤਣ ਵਾਲੀ ਕਵਿਤਾ ਕੌਸ਼ਿਕ ਨੇ ਆਪਣੇ ਮਰਹੂਮ ਪਿਤਾ ਦੇ ਜਨਮਦਿਨ ਉੱਤੇ ਭਾਵੁਕ ਪੋਸਟ ਪਾਈ ਹੈ। ਉਨ੍ਹਾਂ ਨੇ ਆਪਣੇ ਪਿਤਾ ਦੇ ਨਾਲ ਬਚਪਨ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘Happy Birthday Papa .... I see you in everything... hope you are watching me from heaven too .. I’m trying to make you proud everyday’
View this post on Instagram
ਹੋਰ ਵੇਖੋ:ਕਪਿਲ ਸ਼ਰਮਾ ਨੇ ਦਿੱਤੀ ‘ਮਿੰਦੋ ਤਸੀਲਦਾਰਨੀ’ ਦੀ ਸਾਰੀ ਸਟਾਰ ਕਾਸਟ ਨੂੰ ਵਧਾਈ, ਦੇਖੋ ਵੀਡੀਓ
ਇਸ ਤਸਵੀਰ ‘ਚ ਉਨ੍ਹਾਂ ਦੇ ਪਿਤਾ ਜੀ ਪੁਲਿਸ ਵਰਦੀ ‘ਚ ਨਜ਼ਰ ਆ ਰਹੇ ਹਨ, ਜਿਹੜੇ ਕਵਿਤਾ ਕੌਸ਼ਿਕ ਨੂੰ ਕੁਝ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਉਨ੍ਹਾਂ ਵੱਲੋਂ ਸ਼ੇਅਰ ਕੀਤੀ ਇਸ ਖ਼ਾਸ ਤਸਵੀਰ ਨੂੰ ਫੈਨਜ਼ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ।
View this post on Instagram
Thank you for loving Mindo Taseeldarni ❤️?? love you all ?
ਜੇ ਗੱਲ ਕੀਤੀ ਜਾਵੇ ਕਵਿਤਾ ਕੌਸ਼ਿਕ ਦੀ ਤਾਂ ਉਨ੍ਹਾਂ ਦੀ ਹਾਲ ਹੀ ‘ਚ ਕਰਮਜੀਤ ਅਨਮੋਲ ਦੇ ਨਾਲ ਪੰਜਾਬੀ ਫ਼ਿਲਮ ਮਿੰਦੋ ਤਸੀਲਦਾਰਨੀ ਰਿਲੀਜ਼ ਹੋ ਚੁੱਕੀ ਹੈ। ਇਸ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਤੋਂ ਪਹਿਲਾਂ ਵੀ ਉਹ ਕਈ ਪੰਜਾਬੀ ਫ਼ਿਲਮਾਂ ਚ ਆਪਣੀ ਅਦਾਕਾਰੀ ਨਾਲ ਵਾਹ ਵਾਹੀ ਖੱਟ ਚੁੱਕੇ ਨੇ।