‘ਵਾਇਸ ਆਫ਼ ਪੰਜਾਬ ਸੀਜ਼ਨ-10’ ’ਚ ਦੇਖੋ ਅਭਿਜੀਤ ਭੰਡਾਰੀ ਦਾ ਸੰਗੀਤਕ ਸਫ਼ਰ

By  Rupinder Kaler February 4th 2020 03:46 PM

ਪੀਟੀਸੀ ਪੰਜਾਬੀ ਦਾ ਰਿਆਲਟੀ ਸ਼ੋਅ ‘ਵਾਇਸ ਆਫ਼ ਪੰਜਾਬ ਸੀਜ਼ਨ-10’ ਦਾ 8 ਫਰਵਰੀ ਨੂੰ ਗਰੈਂਡ ਫਿਨਾਲੇ ਹੋਣ ਜਾ ਰਿਹਾ ਹੈ । ਮਿਊਜ਼ਿਕ ਦੇ ਇਸ ਮਹਾ ਸੰਗਰਾਮ ਦੇ ਗਰੈਂਡ ਫਿਨਾਲੇ ਵਿੱਚ ਵਿੱਚ 6 ਪ੍ਰਤੀਭਾਗੀ ਪਹੁੰਚੇ ਹਨ । ਇਹਨਾਂ ਪ੍ਰਤੀਭਾਗੀਆਂ ਵਿੱਚ ਅਭਿਜੀਤ ਭੰਡਾਰੀ ਆਪਣੀ ਸੁਰੀਲੀ ਆਵਾਜ਼ ਨਾਲ ਹਰ ਇੱਕ ਨੂੰ ਮੋਹ ਲੈਂਦਾ ਹੈ । ਜਲੰਧਰ ਦੇ ਰਹਿਣ ਵਾਲੇ ਇਸ ਨੌਜਵਾਨ ਦਾ ਸੁਰ ਤੇ ਸੰਗੀਤ ਦਾ ਹੁਣ ਤੱਕ ਦਾ ਸਫ਼ਰ ਕਿਸ ਤਰ੍ਹਾਂ ਦਾ ਰਿਹਾ ।

ਇਸ ਨੂੰ ਦਿਖਾਉਣ ਲਈ ਪੀਟੀਸੀ ਪੰਜਾਬੀ ’ਤੇ ਅੱਜ ਯਾਨੀ 4 ਫਰਵਰੀ ਨੂੰ ਖ਼ਾਸ ਐਪੀਸੋਡ ਦਿਖਾਇਆ ਜਾ ਰਿਹਾ ਹੈ । ਸੋ ਅਭਿਜੀਤ ਭੰਡਾਰੀ ਦੇ ਇਸ ਸੰਗੀਤਕ ਸਫ਼ਰ ਨੂੰ ਜਾਨਣ ਲਈ ਦੇਖਦੇ ਰਹੋ ‘ਵਾਇਸ ਆਫ਼ ਪੰਜਾਬ ਸੀਜ਼ਨ-10’ ਸੋਮਵਾਰ ਤੋਂ ਵੀਰਵਾਰ ਰਾਤ 7 ਵਜੇ ਸਿਰਫ਼ ਪੀਟੀਸੀ ਪੰਜਾਬੀ ’ਤੇ ।

Related Post