ਬਾਲੀਵੁੱਡ ਗਾਇਕਾ ਅਨੁਰਾਧਾ ਪੋਡਵਾਲ ਨੂੰ 45 ਸਾਲ ਦੀ ਔਰਤ ਨੇ ਦੱਸਿਆ ਆਪਣੀ ਮਾਂ, ਮੰਗਿਆ 50 ਕਰੋੜ ਦਾ ਹਰਜਾਨਾ

By  Rupinder Kaler January 3rd 2020 11:28 AM

ਬਾਲੀਵੁੱਡ ਦੀ 67 ਸਾਲਾ ਗਾਇਕਾ ਅਨੁਰਾਧਾ ਪੋਡਵਾਲ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ । ਖ਼ਬਰ ਇਸ ਤਰ੍ਹਾਂ ਦੀ ਹੈ ਜਿਸ ਨੂੰ ਸੁਣਕੇ ਤੁਹਾਡੇ ਹੋਸ਼ ਉੱਡ ਜਾਣਗੇ । ਖ਼ਬਰ ਇਹ ਹੈ ਕਿ ਕੇਰਲ ਦੀ ਰਹਿਣ ਵਾਲੀ 45 ਸਾਲਾ ਔਰਤ ਕਰਮਾਲਾ ਮੋਡੇਕਸ ਨੇ ਅਨੁਰਾਧਾ ਪੋਡਵਾਲ ਨੂੰ ਆਪਣੀ ਮਾਂ ਦੱਸਿਆ ਹੈ । ਇਸ ਮਾਮਲੇ ਨੂੰ ਲੈ ਕੇ ਕਰਮਾਲਾ ਨੇ ਜ਼ਿਲ੍ਹਾ ਅਦਾਲਤ ਵਿੱਚ ਅਨੁਰਾਧਾ ਦੇ ਖਿਲਾਫ ਇੱਕ ਮਾਮਲਾ ਵੀ ਦਰਜ ਕਰਵਾਇਆ ਹੈ, ਇਸ ਮਾਮਲੇ ਵਿੱਚ ਉਸ ਨੇ 50 ਕਰੋੜ ਰੁਪਏ ਦਾ ਮੁਆਵਜ਼ਾ ਵੀ ਮੰਗਿਆ ਹੈ ।

https://www.instagram.com/p/BQ7PRn-FKTW/

ਕਰਮਾਲਾ ਨੇ ਇੱਕ ਅਖ਼ਬਾਰ ਨਾਲ ਗੱਲ ਬਾਤ ਕਰਦੇ ਹੋਏ ਦੱਸਿਆ ਕਿ 5 ਸਾਲ ਪਹਿਲਾਂ ਮੇਰੇ ਪਿਤਾ ਨੇ ਮਰਨ ਤੋਂ ਪਹਿਲਾ ਮੈਨੂੰ ਇਹ ਸਚਾਈ ਦੱਸੀ ਸੀ । ਕਰਮਾਲਾ ਨੇ ਦੱਸਿਆ ਕਿ ਮੈਨੂੰ ਜਨਮ ਦੇਣ ਵਾਲੀ ਅਨੁਰਾਧਾ ਪੋਡਵਾਲ ਹੈ, ਜਦੋਂ ਉਹ ਚਾਰ ਦਿਨ ਦੀ ਸੀ ਉਦੋਂ ਅਨੁਰਾਧਾ ਨੇ ਉਸ ਨੂੰ ਉਸਦੇ ਪਾਲਣ ਵਾਲੇ ਮਾਤਾ ਪਿਤਾ ਨੂੰ ਸੌਂਪ ਦਿੱਤਾ ਸੀ ।

ਕਰਮਾਲਾ ਨੇ ਦੱਸਿਆ ਕਿ ਉਸ ਨੂੰ ਪਾਲਣ ਵਾਲੇ ਉਸ ਦੇ ਪਿਤਾ ਫੌਜ ਵਿੱਚ ਸਨ ਤੇ ਉਹ ਅਨੁਰਾਧਾ ਦੇ ਦੋਸਤ ਵੀ ਸਨ । ਕਰਮਾਲਾ ਨੇ ਦੱਸਿਆ ਕਿ ਅਨੁਰਾਧਾ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਹ ਉਸ ਸਮੇਂ ਪਲੇਅਬੇਕ ਗਾਇਕੀ ਵਿੱਚ ਬਹੁਤ ਰੁੱਝੀ ਹੋਈ ਸੀ ਇਸ ਲਈ ਉਹ ਬੱਚੇ ਦੀ ਜ਼ਿੰਮੇਵਾਰੀ ਨਹੀਂ ਸੰਭਾਲ ਸਕਦੀ ਸੀ ।

https://www.instagram.com/p/BMD_ua1DnsT/

Related Post