ਬਾਲੀਵੁੱਡ ਗਾਇਕਾ ਅਨੁਰਾਧਾ ਪੋਡਵਾਲ ਨੂੰ 45 ਸਾਲ ਦੀ ਔਰਤ ਨੇ ਦੱਸਿਆ ਆਪਣੀ ਮਾਂ, ਮੰਗਿਆ 50 ਕਰੋੜ ਦਾ ਹਰਜਾਨਾ

written by Rupinder Kaler | January 03, 2020

ਬਾਲੀਵੁੱਡ ਦੀ 67 ਸਾਲਾ ਗਾਇਕਾ ਅਨੁਰਾਧਾ ਪੋਡਵਾਲ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ । ਖ਼ਬਰ ਇਸ ਤਰ੍ਹਾਂ ਦੀ ਹੈ ਜਿਸ ਨੂੰ ਸੁਣਕੇ ਤੁਹਾਡੇ ਹੋਸ਼ ਉੱਡ ਜਾਣਗੇ । ਖ਼ਬਰ ਇਹ ਹੈ ਕਿ ਕੇਰਲ ਦੀ ਰਹਿਣ ਵਾਲੀ 45 ਸਾਲਾ ਔਰਤ ਕਰਮਾਲਾ ਮੋਡੇਕਸ ਨੇ ਅਨੁਰਾਧਾ ਪੋਡਵਾਲ ਨੂੰ ਆਪਣੀ ਮਾਂ ਦੱਸਿਆ ਹੈ । ਇਸ ਮਾਮਲੇ ਨੂੰ ਲੈ ਕੇ ਕਰਮਾਲਾ ਨੇ ਜ਼ਿਲ੍ਹਾ ਅਦਾਲਤ ਵਿੱਚ ਅਨੁਰਾਧਾ ਦੇ ਖਿਲਾਫ ਇੱਕ ਮਾਮਲਾ ਵੀ ਦਰਜ ਕਰਵਾਇਆ ਹੈ, ਇਸ ਮਾਮਲੇ ਵਿੱਚ ਉਸ ਨੇ 50 ਕਰੋੜ ਰੁਪਏ ਦਾ ਮੁਆਵਜ਼ਾ ਵੀ ਮੰਗਿਆ ਹੈ । https://www.instagram.com/p/BQ7PRn-FKTW/ ਕਰਮਾਲਾ ਨੇ ਇੱਕ ਅਖ਼ਬਾਰ ਨਾਲ ਗੱਲ ਬਾਤ ਕਰਦੇ ਹੋਏ ਦੱਸਿਆ ਕਿ 5 ਸਾਲ ਪਹਿਲਾਂ ਮੇਰੇ ਪਿਤਾ ਨੇ ਮਰਨ ਤੋਂ ਪਹਿਲਾ ਮੈਨੂੰ ਇਹ ਸਚਾਈ ਦੱਸੀ ਸੀ । ਕਰਮਾਲਾ ਨੇ ਦੱਸਿਆ ਕਿ ਮੈਨੂੰ ਜਨਮ ਦੇਣ ਵਾਲੀ ਅਨੁਰਾਧਾ ਪੋਡਵਾਲ ਹੈ, ਜਦੋਂ ਉਹ ਚਾਰ ਦਿਨ ਦੀ ਸੀ ਉਦੋਂ ਅਨੁਰਾਧਾ ਨੇ ਉਸ ਨੂੰ ਉਸਦੇ ਪਾਲਣ ਵਾਲੇ ਮਾਤਾ ਪਿਤਾ ਨੂੰ ਸੌਂਪ ਦਿੱਤਾ ਸੀ । ਕਰਮਾਲਾ ਨੇ ਦੱਸਿਆ ਕਿ ਉਸ ਨੂੰ ਪਾਲਣ ਵਾਲੇ ਉਸ ਦੇ ਪਿਤਾ ਫੌਜ ਵਿੱਚ ਸਨ ਤੇ ਉਹ ਅਨੁਰਾਧਾ ਦੇ ਦੋਸਤ ਵੀ ਸਨ । ਕਰਮਾਲਾ ਨੇ ਦੱਸਿਆ ਕਿ ਅਨੁਰਾਧਾ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਹ ਉਸ ਸਮੇਂ ਪਲੇਅਬੇਕ ਗਾਇਕੀ ਵਿੱਚ ਬਹੁਤ ਰੁੱਝੀ ਹੋਈ ਸੀ ਇਸ ਲਈ ਉਹ ਬੱਚੇ ਦੀ ਜ਼ਿੰਮੇਵਾਰੀ ਨਹੀਂ ਸੰਭਾਲ ਸਕਦੀ ਸੀ । https://www.instagram.com/p/BMD_ua1DnsT/

0 Comments
0

You may also like