ਕੇਸਰੀ ਫ਼ਿਲਮ ਦਾ ਜਾਦੂ ਬਰਕਰਾਰ, ਤਿੰਨ ਦਿਨ ‘ਚ ਕੀਤੀ ਧਮਾਕੇਦਾਰ ਕਮਾਈ

By  Lajwinder kaur March 24th 2019 05:17 PM

ਅਕਸ਼ੇ ਕੁਮਾਰ ਅਤੇ ਪਰਿਣੀਤੀ ਚੋਪੜਾ ਸਟਾਰਰ ਫ਼ਿਲਮ ਕੇਸਰੀ ਦਾ ਜਾਦੂ ਦਰਸ਼ਕਾਂ ਦੇ ਸਿਰ ਚੜ੍ਹਕੇ ਬੋਲ ਰਿਹਾ ਹੈ। ਜੀ ਹਾਂ, ਜਿੱਥੇ ਫ਼ਿਲਮ ਕੇਸਰੀ ਨੇ ਬਾਕਸ ਆਫਿਸ ਉੱਤੇ ਸਭ ਤੋਂ ਜ਼ਿਆਦਾ ਓਪਨਿੰਗ ਫ਼ਿਲਮ ਦਾ ਰਿਕਾਰਡ ਵੀ ਆਪਣੇ ਨਾਮ ਕੀਤਾ ਹੈ, ਉੱਥੇ ਹੀ ਦੂਜੇ ਅਤੇ ਤੀਜੇ ਦਿਨ ਵੀ ਸ਼ਾਨਦਾਰ ਕਮਾਈ ਕੀਤੀ ਹੈ।

#Kesari shows an upward trend on Day 3 ... Metros pick up, mass circuits good... Big Day 4 on the cards... Eyes ₹ 80 cr *extended* weekend... Thu 21.06 cr, Fri 16.70 cr, Sat 18.75 cr. Total: ₹ 56.51 cr. India biz.

— taran adarsh (@taran_adarsh) March 24, 2019

ਹੋਰ ਵੇਖੋ:ਫੇਰ ਤੋਂ ਚਰਚਾ ‘ਚ ਆਈ ਪ੍ਰਿਆ ਪ੍ਰਕਾਸ਼ ਕੀਤਾ ਟਾਪ, ਪ੍ਰਿਯੰਕਾ ਤੇ ਸਪਨਾ ਨੂੰ ਛੱਡਿਆ ਪਿੱਛੇ

ਇਸ ਦੀ ਜਾਣਕਾਰੀ ਫਿਲਮ ਐਨਾਲਿਸਟ ਤਰਨ ਆਦਰਸ਼ ਮੁਤਾਬਿਕ ਤੀਜੇ ਦਿਨ 18.75 ਕਰੋੜ ਦੀ ਕਮਾਈ ਕੀਤੀ ਹੈ। ਜੇ ਗੱਲ ਕਰੀਏ ਤਿੰਨ ਦਿਨਾਂ ਦੀ ਕਮਾਈ ਦੇ ਜੋੜ ਦੀ ਤਾਂ ਫ਼ਿਲਮ ਕੇਸਰੀ ਨੇ ਭਾਰਤ ਵਿੱਚ 56 . 51 ਕਰੋੜ ਦੀ ਕਮਾਈ ਕਰ ਲਈ ਹੈ।ਚੌਥੇ ਦਿਨ ਵੀ ਕੇਸਰੀ ਮੂਵੀ ਦਾ ਸ਼ਾਨਦਾਰ ਰਿਸਪਾਂਸ ਦੇਖਣ ਨੂੰ ਮਿਲ ਰਿਹਾ ਹੈ।

View this post on Instagram

 

Kesari #kesari #kesarimovie #akshaykumar #parineetichopra #karanjohar #anuragsingh #dharmaproductions #battleofsaragarhi #battle #bollywood #boxoffice #movies #action #romantic #rangdekesari #moviestars #punjabi #pollywood #war #watching #keepsupporting #sikhhistory #sikh #sardar #emotional #shoot #song #hindimovie #moviesong

A post shared by KESARI Movie (@kesarimovie) on Mar 24, 2019 at 2:47am PDT

ਜੇ ਗੱਲ ਕਰੀਏ ਇਸ ਸਾਲ ਦੀ ਸਭ ਤੋਂ ਜ਼ਿਆਦਾ ਓਪਨਿੰਗ ਵਾਲੀ ਫ਼ਿਲਮਾਂ ਦੀ ਤਾਂ ਕੇਸਰੀ ਹੁਣ ਤੱਕ ਟਾਪ ਉੱਤੇ ਹੈ। ਕੇਸਰੀ ਦੀ ਓਪਨਿੰਗ ਕਮਾਈ 21.50 ਕਰੋੜ, ਗਲੀ ਬੁਆਏ ਫਿਲਮ ਦੀ 19.40 ਕਰੋੜ ਅਤੇ ਟੋਟਲ ਧਮਾਲ ਦੀ ਕਮਾਈ 13.01 ਕਰੋੜ ਰਹੀ ਹੈ।

ਅਨੁਰਾਗ ਸਿੰਘ ਵੱਲੋਂ ਡਾਇਰੈਕਟ ਕੀਤੀ ਮੂਵੀ ਕੇਸਰੀ ਜਿਸ ਦੀ ਹਰ ਪਾਸੇ ਤਾਰੀਫ਼ਾ ਹੋ ਰਹੀਆਂ ਹਨ। ਇਸ ਮੂਵੀ ਚ ਅਕਸ਼ੇ ਕੁਮਾਰ ਮੁੱਖ ਭੂਮਿਕਾ ‘ਚ ਹਨ। ਫ਼ਿਲਮ ਕੇਸਰੀ 1897 ਦੀ ਸਾਰਾਗੜੀ ਦੀ ਜੰਗ ਦੀ ਕਹਾਣੀ ਨੂੰ ਬਿਆਨ ਕਰਦੀ ਹੈ, ਜਦੋਂ 21 ਬਹਾਦਰ ਸਿੰਘਾਂ ਨੇ 10 ਹਜ਼ਾਰ ਪਠਾਣਾਂ ਨੂੰ ਧੂੜ ਚਟਾ ਦਿੱਤੀ ਸੀ । ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਅਕਸ਼ੇ ਕੁਮਾਰ ਦੀ ਮੂਵੀ ਕੇਸਰੀ ਨੂੰ ਰਿਲੀਜ਼ ਕੀਤਾ ਗਿਆ ਹੈ। ਸਰੋਤਿਆਂ ਵੱਲੋਂ ਕੇਸਰੀ ਮੂਵੀ ਲਈ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

Related Post