ਖਾਲਸਾ ਏਡ ਨੇ ਖੁੱਲੇ ਅਸਮਾਨ ਥੱਲੇ ਜੀਵਨ ਬਿਤਾ ਰਹੇ ਉੱਤਰਾਖੰਡ ਦੇ ਲੋਕਾਂ ਲਈ ਰਿਹਾਇਸ਼ ਦੇ ਕੀਤੇ ਇੰਤਜ਼ਾਮ, ਸਥਾਨਕ ਲੋਕਾਂ ਨੇ ਕੀਤਾ ਧੰਨਵਾਦ

By  Shaminder February 11th 2021 02:27 PM

ਖਾਲਸਾ ਏਡ ਆਪਣੀ ਸੇਵਾ ਲਈ ਦੁਨੀਆ ਭਰ ‘ਚ ਜਾਣੀ ਜਾਂਦੀ ਹੈ ।ਦੁਨੀਆ ਭਰ ‘ਚ ਜਦੋਂ ਵੀ ਕਿਸੇ ‘ਤੇ ਮੁਸੀਬਤ ਬਣੀ ਹੈ ਖਾਲਸਾ ਏਡ ਮਦਦ ਲਈ ਪਹੁੰਚਿਆ ਹੈ ।ਕੋਰੋਨਾ ਮਹਾਂਮਾਰੀ ਦੌਰਾਨ ਵੀ ਮੁਸ਼ਕਿਲ ‘ਚ ਫਸੇ ਲੋਕਾਂ ਲਈ ਲੰਗਰ ਪਾਣੀ ਦਾ ਇੰਤਜ਼ਾਮ ਦੁਨੀਆ ਭਰ ‘ਚ ਖਾਲਸਾ ਏਡ ਵੱਲੋਂ ਕੀਤਾ ਗਿਆ ਅਤੇ ਹੁਣ ਖਾਲਸਾ ਏਡ ਵੱਲੋਂ ਕਿਸਾਨਾਂ ਦੇ ਧਰਨੇ ਪ੍ਰਦਰਸ਼ਨ ‘ਚ ਵੀ ਖਾਲਸਾ ਏਡ ਪਿਛਲੇ ਦੋ ਮਹੀਨਿਆਂ ਤੋਂ ਲਗਾਤਾਰ ਸੇਵਾ ਕਰਦਾ ਆ ਰਿਹਾ ਹੈ ।

khalsa aid

ਇਸੇ ਦੌਰਾਨ ਹੁਣ ਉੱਤਰਾਖੰਡ ‘ਚ ਗਲੇਸ਼ੀਅਰ ਫਟਣ ਕਾਰਨ ਹੋਈ ਤਬਾਹੀ ਤੋਂ ਬਾਅਦ ਖਾਲਸਾ ਏਡ ਜ਼ਰੂਰਤਮੰਦ ਲੋਕਾਂ ਦੀ ਮਦਦ ਲਈ ਅੱਗੇ ਆਈ ਹੈ ।

ਹੋਰ ਪੜ੍ਹੋ : ਡਾਂਸਰ ਸਪਨਾ ਚੌਧਰੀ ਦੇ ਖਿਲਾਫ ਪੁਲਿਸ ਕੋਲ ਪਹੁੰਚੀ ਸ਼ਿਕਾਇਤ, ਲੱਗੇ ਗੰਭੀਰ ਇਲਜ਼ਾਮ

khalsa aid

ਖਾਲਸਾ ਏਡ ਵੱਲੋਂ ਜਿੱਥੇ ਉੱਤਰਾਖੰਡ ‘ਚ ਲੋਕਾਂ ਲਈ ਲੰਗਰ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ, ਉੱਥੇ ਹੀ ਸਥਾਨਕ ਲੋਕਾਂ ਦੇ ਠਹਿਰਨ ਲਈ ਟੈਂਟ ਦਾ ਇੰਤਜ਼ਾਮ ਵੀ ਕੀਤਾ ਗਿਆ ਹੈ ।

khalsa aid

ਜਿਸ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਖਾਲਸਾ ਏਡ ਦੇ ਵਲੰਟੀਅਰਾਂ ਵੱਲੋਂ ਸਥਾਨਕ ਲੋਕਾਂ ਨੂੰ ਟੈਂਟ ਲਗਾ ਕੇ ਦਿੱਤੇ ਜਾ ਰਹੇ ਹਨ ।ਸਥਾਨਕ ਲੋਕ ਵੀ ਖਾਲਸਾ ਏਡ ਦਾ ਧੰਨਵਾਦ ਕਰਦੇ ਨਜ਼ਰ ਆਏ ।

 

View this post on Instagram

 

A post shared by America Canada Vasde Punjabi ✪ (@pakke_canadawale)

Related Post