ਖਾਲਸਾ ਏਡ ਨੇ ਕਿਸਾਨਾਂ ਲਈ ਖੋਲਿਆ ਕਿਸਾਨ ਮੌਲ, ਵੀਡੀਓ ਕੀਤਾ ਸਾਂਝਾ

By  Shaminder December 24th 2020 11:54 AM

ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਪਿਛਲੇ ਕਈ ਦਿਨਾਂ ਤੋਂ ਜਾਰੀ ਹੈ । ਇਸ ਧਰਨੇ ਪ੍ਰਦਰਸ਼ਨ ਨੂੰ ਹਰ ਕਿਸੇ ਦਾ ਸਮਰਥਨ ਮਿਲ ਰਿਹਾ ਹੈ । ਉੱਥੇ ਹੀ ਕਿਸਾਨਾਂ ਦੀ ਸੇਵਾ ਲਈ ਖਾਲਸਾ ਏਡ ਵੀ ਦਿਨ ਰਾਤ ਸੇਵਾ ‘ਚ ਜੁਟੀ ਹੋਈ ਹੈ ।ਹੁਣ ਖਾਲਸਾ ਏਡ ਨੇ ਕਿਸਾਨਾਂ ਲਈ ਕਿਸਾਨ ਮਾਲ ਤਿਆਰ ਕੀਤਾ ਹੈ । ਇਸ ਮਾਲ ‘ਚ ਕਿਸਾਨ ਆਪਣੇ ਜ਼ਰੂਰਤ ਦਾ ਸਮਾਨ ਜਿਵੇਂ ਗਰਮ ਸੂਟ, ਬੂਟ, ਕੰਬਲ ਅਤੇ ਹੋਰ ਸਮਾਨ ਲੈ ਸਕਦੇ ਹਨ ।

farmers-protest

ਖਾਲਸਾ ਏਡ ਦੇ ਵਲੰਟੀਅਰ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਇਹ ਵੀ ਸਮਝਾਇਆ ਕਿ ਕਿਸ ਤਰੀਕੇ ਨਾਲ ਕਿਸਾਨ ਆਪਣੀ ਸਾਰੀ ਡਿਟੇਲਸ ਭਰ ਕੇ ਜੋ ਵੀ ਚਾਹੀਦਾ ਹੈ ਇਸ ਮਾਲ ਚੋਂ ਲੈ ਸਕਦੇ ਹਨ । ਦੱਸ ਦਈਏ ਕਿ ਕਿਸਾਨਾਂ ਦਾ ਧਰਨਾ 29ਵੇਂ ਦਿਨ ‘ਚ ਪ੍ਰਵੇਸ਼ ਕਰ ਚੁੱਕਿਆ ਹੈ ।

ਹੋਰ ਪੜ੍ਹੋ :  ਦੇਖੋ ਵੀਡੀਓ : ਪੱਕੇ ਇਰਾਦਿਆਂ ਤੇ ਅਣਖ ਨੂੰ ਬਿਆਨ ਕਰਦਾ ਸਰਬਜੀਤ ਚੀਮਾ ਦਾ ਨਵਾਂ ਕਿਸਾਨੀ ਗੀਤ ‘Kisaani Te Kurbani’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ

khalsa aid

ਦੇਸ਼ ਦੇ ਕਿਸਾਨ ਠੰਢੀਆਂ ਰਾਤਾਂ ਸੜਕਾਂ 'ਤੇ ਗੁਜ਼ਾਰ ਰਹੇ ਹਨ ਜਿਸ ਦਾ ਕਾਰਨ ਸਿਰਫ ਤਿੰਨ ਖੇਤੀ ਕਨੂੰਨਾਂ ਨੂੰ ਰੱਦ ਕਰਵਾਉਣ ਹੀ ਨਹੀਂ, ਸਗੋਂ ਐਮਐਸਪੀ ਨੂੰ ਵੀ ਜਾਰੀ ਰੱਖਣ ਦੀ ਮੰਗ ਹੈ। ਵੇਖਿਆ ਜਾਵੇ ਤਾਂ ਐਮਐਸਪੀ ਕਿਸਾਨੀ ਲਹਿਰ ਦਾ ਇੰਨਾ ਵੱਡਾ ਕਾਰਨ ਇੰਝ ਹੀ ਨਹੀਂ ਬਣਿਆ।

ਇਸ ਦਾ ਕਾਰਨ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦੀ ਖੁਸ਼ਹਾਲੀ ਦੇ ਅਤੀਤ ਨਾਲ ਸਬੰਧਤ ਹੈ। ਐਮਐਸਪੀ ਦੀ ਸ਼ੁਰੂਆਤ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੂੰ ਕਣਕ ਤੇ ਝੋਨੇ ਦੀ ਬਿਜਾਈ ਲਈ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਕੀਤੀ ਗਈ ਸੀ, ਜਿਸ ਦੇ ਨਤੀਜੇ 78-80 ਦੇ ਦਹਾਕੇ ਵਿੱਚ ਦੇਸ਼ ਨੂੰ ਮਿਲਣ ਲੱਗ ਪਏ ਸੀ।

 

View this post on Instagram

 

A post shared by Khalsa Aid India (@khalsaaid_india)

Related Post