ਖਾਲਸਾ ਏਡ ਦੀ ਟੀਮ ਪਹੁੰਚੀ ਪਟਨਾ ਬਿਹਾਰ, ਹੜ੍ਹ ਪੀੜ੍ਹਤਾਂ ਦੀ ਕਰ ਰਹੇ ਨੇ ਮਦਦ, ਦੇਖੋ ਵੀਡੀਓ

By  Lajwinder kaur October 4th 2019 12:14 PM

ਖਾਲਸਾ ਏਡ ਅਜਿਹੀ ਲੋਕ ਭਲਾਈ ਸੰਸਥਾ ਹੈ ਜੋ ਕਿ ਹਮੇਸ਼ਾ ਹੀ ਮੁਸੀਬਤ ‘ਚ ਫਸੇ ਲੋਕਾਂ ਦੀ ਮਦਦ ਲਈ ਅੱਗੇ ਆਉਂਦੀ ਹੈ। ਇਹ ਸੰਸਥਾ ਦੁਨੀਆ ਦੇ ਕਿਸੇ ਵੀ ਕੋਨੇ ‘ਚ ਮਦਦ ਲਈ ਪਹੁੰਚ ਜਾਂਦੀ ਹੈ।

 

View this post on Instagram

 

Bihar Floods⁣ ⁣ Our @khalsaaid_india team has reached Patna,Bihar. We are delivering emergency aid as well as carrying out further assessments of the flood affected areas. ⁣ ⁣ Thank you for your support. ⁣ ⁣ #BiharFloods #Seva #khalsaaidindia #KhalsaAid ⁣

A post shared by Khalsa Aid (UK) (@khalsa_aid) on Oct 3, 2019 at 7:05am PDT

ਹੋਰ ਵੇਖੋ:ਯੁਵਰਾਜ ਸਿੰਘ ਨੇ ਸਾਂਝੀ ਕੀਤੀ ਤਸਵੀਰ ਜਦੋਂ ਪਹਿਲੀ ਵਾਰ ਚੁਣੇ ਗਏ ਸਨ ਟੀਮ ਇੰਡੀਆ 'ਚ ਖੇਡਣ ਲਈ

ਬਿਹਾਰ ਜੋ ਕਿ ਹੜ੍ਹ ਦੀ ਮਾਰ ਤੋਂ ਪੀੜਤ ਚੱਲ ਰਿਹਾ ਹੈ। ਬੀਤੇ ਮਹੀਨੇ ਮੂਸਲਾਧਾਰ ਬਾਰਿਸ਼ ਹੋਣ ਕਾਰਨ ਜ਼ਿਆਦਾਤਰ ਸ਼ਹਿਰ ਤੇ ਪਿੰਡ ਪਾਣੀ ‘ਚ ਡੁੱਬੇ ਪਏ ਹਨ। ਜਿਸਦੇ ਚੱਲਦੇ ਉਥੇ ਦੇ ਹਲਾਤ ਬਹੁਤ ਹੀ ਖਰਾਬ ਚੱਲ ਰਹੇ ਹਨ। ਲੋਕੀ ਹੜ੍ਹ ਦੇ ਪਾਣੀ ‘ਚ ਫੱਸੇ ਹੋਏ ਹਨ। ਅਜਿਹੇ ‘ਚ ਲੋਕਾਂ ਦੀ ਮਦਦ ਕਰਨ ਲਈ ਖਾਲਸਾ ਏਡ ਦੀ ਟੀਮ ਪਹੁੰਚੀ ਹੈ। ਜਿੱਥੇ ਉਹ ਲੋਕਾਂ ਨੂੰ ਖਾਣ-ਪੀਣ ਦੀਆਂ ਚੀਜ਼ਾਂ ਮੁਹੱਈਆ ਕਰਵਾ ਰਹੇ ਹਨ।

 

View this post on Instagram

 

ਪੰਜਾਬ ਹੜ੍ਹ : ⁣ ⁣ ਚੰਡੀਗੜ੍ਹ ਨੇੜੇ ਇੱਕ ਕੱਚਾ ਡੈਮ ਟੁੱਟਣ ਕਾਰਣ ਪਿੰਡ ਛੋਟੀ ਨੱਗਲ ਵਿੱਚ ਕਿਸਾਨ ਵੀਰਾਂ ਦੀਆਂ ਫਸਲ਼ਾਂ, ਘਰਾਂ ਅਤੇ ਡੰਗਰਾਂ ਦਾ ਨੁਕਸਾਨ ਹੋਇਆ, ਖਾਲਸਾ ਏਡ ਵਲੋਂ ਸੰਗਤ ਦੇ ਸਹਿਯੋਗ ਨਾਲ ਇਹਨਾ ਨੂੰ ਦੁੱਧ ਵਾਲੇ ਚੰਗੀ ਨਸਲ ਦੇ ਡੰਗਰ ਦਿੱਤੇ ਗਏ, ਹਰ ਮੱਝ ਦਾ ਬੀਮਾਂ ਅਤੇ ਇੱਕ ਮਹੀਨੇ ਦੀ ਪਸ਼ੂ ਖੂਰਾਕ ਵੀ ਦਿੱਤੀ ਗਈ। ਸਾਰੀ ਸੰਗਤ ਦਾ ਇਸ ਸਹਿਯੋਗ ਲਈ ਧੰਨਵਾਦ ?? ⁣ ⁣ Support : www.khalsaaid.org ⁣ ⁣ #PanjabFloods #KhalsaAidIndia #SustainableProjects #Panjab #OneLove #BuildingLives #Support

A post shared by Khalsa Aid (UK) (@khalsa_aid) on Sep 29, 2019 at 4:56pm PDT

ਖਾਲਸਾ ਏਡ ਜਿਨ੍ਹਾਂ ਨੇ ਬੀਤੇ ਦਿਨੀ ਪੰਜਾਬ ‘ਚ ਆਏ ਹੜ੍ਹ ‘ਚ ਵੀ ਲੋਕਾਂ ਦੀ ਤਨ-ਮਨ ਤੋਂ ਖੂਬ ਸੇਵਾ ਕਰਦੇ ਹੋਏ ਨਜ਼ਰ ਆਏ ਸਨ। ਖਾਲਸਾ ਏਡ ਨੇ ਲੋਕਾਂ ਨੂੰ ਮੱਝਾਂ ਤੇ ਗਾਵਾਂ ਵੰਡ ਕੇ ਮੁੜ ਤੋਂ ਜ਼ਿੰਦਗੀ ਪਟੜੀ ਉੱਤੇ ਲਿਆਉਣ ‘ਚ ਕਾਫੀ ਮਦਦ ਕੀਤੀ ਹੈ।

Related Post