ਵਿਦੇਸ਼ ਦੀ ਧਰਤੀ 'ਤੇ ਸਿੱਖ ਡੇਅ ਪਰੇਡ,ਮਨਹੈਟਨ ਦੀਆਂ ਸੜਕਾਂ 'ਤੇ ਸ਼ਰਧਾ ਦਾ ਸੈਲਾਬ

By  Shaminder April 29th 2019 02:16 PM

ਮਨਹੈਟਨ ਦੀਆਂ ਸੜਕਾਂ 'ਤੇ ਸ਼ਰਧਾ ਦਾ ਸੈਲਾਬ ਵੇਖਣ ਨੂੰ ਮਿਲਿਆ ।ਹਰ ਪਾਸੇ ਕੇਸਰੀ ਦਸਤਾਰਾਂ ਨਾਲ ਸੱਜੇ ਸਿੰਘ ਦਿਖਾਈ ਦੇ ਰਹੇ ਸਨ ਮੌਕਾ ਸੀ 32ਵੀਂ ਸਿੱਖ ਡੇਅ ਪਰੇਡ ਕਰਵਾਈ ਗਈ । ਜਿਸ 'ਚ ਸੰਗਤਾਂ ਨੇ ਵੱਡੀ ਗਿਣਤੀ 'ਚ ਹਿੱਸਾ ਲਿਆ । ਖਾਲਸਾ ਸਾਜਨਾ ਦਿਵਸ ਨੁੰ ਸਮਰਪਿਤ ਸਿੱਖ ਡੇ ਪਰੇਡ ਕਰਵਾਈ ਗਈ ਹੈ ।

ਹੋਰ ਵੇਖੋ: Search ਸਿੱਖ ਇਹ ਸਿੱਖ ਮੁਟਿਆਰ ਗਤਕੇ ‘ਚ ਵੱਡੇ-ਵੱਡਿਆਂ ਨੂੰ ਦਿੰਦੀ ਹੈ ਮਾਤ,ਕੁੜੀਆਂ ‘ਚ ਭਰਿਆ ਜਜ਼ਬਾ

ਗੁਰੁ ਜੱਸ ਦਾ ਅਨੰਦ ਮਾਣਦੀਆਂ ਸੰਗਤਾਂ ਇਸ ਮੌਕੇ ਵੱਡੀ ਗਿਣਤੀ 'ਚ ਮੌਜੂਦ ਸਨ।ਇਸ ਸਿੱਖ ਡੇਅ ਪਰੇਡ ਦਾ ਮਕਸਦ ਵਿਦੇਸ਼ ਦੀ ਧਰਤੀ 'ਤੇ ਹੋਰਨਾਂ ਸਮੁਦਾਇ ਨਾਲ ਸਬੰਧਤ ਭਾਈਚਾਰੇ ਦੇ ਲੋਕਾਂ ਨੂੰ ਜਾਣਕਾਰੀ ਦੇਣਾ ਹੈ । ਇਸ ਮੌਕੇ ਪੀਟੀਸੀ ਪੰਜਾਬੀ ਦੀ ਟੀਮ ਦੇ ਮੈਂਬਰਾਂ ਨੇ ਇਸ ਸਿੱਖ ਡੇਅ ਪਰੇਡ 'ਚ ਸ਼ਾਮਿਲ ਹੋਣ ਆਏ ਲੋਕਾਂ ਨਾਲ ਗੱਲਬਾਤ ਵੀ ਕੀਤੀ ।ਦੱਸ ਦਈਏ ਕਿ ਕੈਨੇਡਾ 'ਚ ਅਪ੍ਰੈਲ ਦਾ ਪੂਰਾ ਮਹੀਨਾ ਖਾਲਸੇ ਦੀ ਸਾਜਨਾ ਦੇ ਮਹੀਨੇ ਦੇ ਤੌਰ 'ਤੇ ਮਨਾਇਆ ਜਾ ਰਿਹਾ ਹੈ ।ਇਸ ਸਿੱਖ ਡੇਅ ਪਰੇਡ 'ਚ ਵੱਡੀ ਗਿਣਤੀ 'ਚ ਅਮਰੀਕਾ ਦੇ ਦੂਜੇ ਰਾਜਾਂ ਤੋਂ ਵੀ ਸੰਗਤਾਂ ਪਹੁੰਚਦੀਆਂ ਹਨ ।

 

 

Related Post