ਖ਼ਾਨ ਭੈਣੀ ਨੇ ਜਿੱਤਿਆ ਦਰਸ਼ਕਾਂ ਦਾ ਦਿਲ, ਰਿਲੀਜ਼ ਹੋਇਆ ‘ਦੋ ਚੀਨੇ’ ਗੀਤ, ਦੇਖੋ ਵੀਡੀਓ

By  Lajwinder kaur March 3rd 2020 04:32 PM

ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗੀਤਕਾਰ ਖ਼ਾਨ ਭੈਣੀ ਵਾਲੇ ਆਪਣਾ ਨਵਾਂ ਸਿੰਗਲ ਟਰੈਕ ਲੈ ਕੇ ਆਏ ਨੇ । ਜੀ ਹਾਂ ‘ਦੋ ਚੀਨੇ’ ਟਾਈਟਲ ਹੇਠ ਆਏ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋਏ ਨੇ । ਇਸ ਗੀਤ ਨੂੰ ਖ਼ਾਨ ਭੈਣੀ ਵਾਲੇ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ।

ਹੋਰ ਵੇਖੋ:ਸ਼ਹਿਨਾਜ਼ ਗਿੱਲ ਦੇ ਭਰਾ ਸ਼ਹਿਬਾਜ਼ ਨੇ ਬਣਾਇਆ ਕਰਨ ਔਜਲਾ ਦੇ ਗੀਤ ‘ਤੇ ਵੀਡੀਓ, ਦਰਸ਼ਕਾਂ ਨੂੰ ਆ ਰਿਹਾ ਖੂਬ ਪਸੰਦ

ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ ਖ਼ੁਦ ਖ਼ਾਨ ਭੈਣੀ ਵਾਲੇ ਦੀ ਕਲਮ ‘ਚੋਂ ਨਿਕਲੇ ਨੇ ਤੇ ਸੰਗੀਤ Sycostyle ਨੇ ਦਿੱਤਾ ਹੈ । ਇਸ ਗਾਣੇ ਦਾ ਵੀਡੀਓ ਬੀ ਟੂਗੇਦਰਸ ਵੱਲੋਂ ਤਿਆਰ ਕੀਤਾ ਗਿਆ ਹੈ । ਗੀਤ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਖ਼ਾਨ ਭੈਣੀ ਤੇ ਪੰਜਾਬੀ ਅਦਾਕਾਰਾ ਨੇਹਾ ਮਲਿਕ । ਗੀਤ ਨੂੰ ਸਿੰਗਲ ਟਰੈਕ ਸਟੂਡੀਓ ਦੇ ਯੂ ਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਦੋ ਚੀਨੇ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਆ ਰਿਹਾ ਹੈ । ਜਿਸਦੇ ਚੱਲਦੇ ਗਾਣਾ ਟਰੈਂਡਿੰਗ 'ਚ ਛਾਇਆ ਹੋਇਆ ਹੈ ।

ਜੇ ਗੱਲ ਕਰੀਏ ਖ਼ਾਨ ਭੈਣੀ ਦੇ ਵਰਕ ਫਰੰਟ ਦੀ ਤਾਂ ਉਹ ‘12pm to 12am', ਗੱਡੀ ਪਿੱਛੇ, ਬਿੱਲੇ ਬਿੱਲੇ ਨੈਣ, ਨਾਗਮਣੀ ਵਰਗੇ ਕਈ ਵਧੀਆ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਨੇ । ਇਸ ਤੋਂ ਇਲਾਵਾ ਉਨ੍ਹਾਂ ਦੇ ਲਿਖੇ ਗੀਤ ਗੁਲਾਬ ਸਿੱਧੂ ਅਤੇ ਹਰਸਿਮਰਨ ਵਰਗੇ ਕਈ ਨਾਮੀ ਗਾਇਕ ਗਾ ਚੁੱਕੇ ਨੇ । ਖ਼ਾਨ ਭੈਣੀ ਦੇ ਲਿਖੇ ਗੀਤਾਂ ਦੀ ਗੱਲ ਕਰੀਏ ਤਾਂ ਦਬਕਾ, ਸਿੱਧੂਆਂ ਦਾ ਮੁੰਡਾ, ਡੌਜ ਵਰਗੇ ਗੀਤਾਂ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਚੁੱਕਿਆ ਹੈ ।

Related Post