‘ਵਾਇਸ ਆਫ਼ ਪੰਜਾਬ ਸੀਜ਼ਨ-10’ ਦੇ ਗਰੈਂਡ ਫਿਨਾਲੇ ’ਚ ਲੱਗੇਗਾ ਐਂਟਰਟੇਮੈਂਟ ਦਾ ਤੜਕਾ, ਖ਼ਾਨ ਸਾਹਬ ਦੇਣਗੇ ਪ੍ਰਫਾਰਮੈਂਸ

By  Rupinder Kaler February 1st 2020 01:47 PM

ਰਿਆਲਟੀ ਸ਼ੋਅ ‘ਵਾਇਸ ਆਫ਼ ਪੰਜਾਬ ਸੀਜ਼ਨ-10’ ਦਾ ਗਰੈਂਡ ਫਿਨਾਲੇ ਹੋਣ ਜਾ ਰਿਹਾ ਹੈ ।‘ਵਾਇਸ ਆਫ਼ ਪੰਜਾਬ ਸੀਜ਼ਨ-10’ ਦੇ ਗਰੈਂਡ ਫਿਨਾਲੇ ਵਿੱਚ ਸੰਨੀ, ਅਨੂੰ, ਅਭਿਜੀਤ, ਸੋਨੀ, ਗੁਰਸੇਵਕ ਤੇ ਰਾਹੁਲ ਪਹੁੰਚੇ ਹਨ, ਇਹਨਾਂ ਵਿੱਚੋਂ ਕਿਸੇ ਇੱਕ ਪ੍ਰਤੀਭਾਗੀ ਦੇ ਸਿਰ ’ਤੇ ਹੀ ‘ਵਾਇਸ ਆਫ਼ ਪੰਜਾਬ ਸੀਜ਼ਨ-10’ ਦਾ ਤਾਜ਼ ਸੱਜੇਗਾ ।

https://www.instagram.com/p/B7-uRgEFgK2/

‘ਵਾਇਸ ਆਫ਼ ਪੰਜਾਬ ਸੀਜ਼ਨ-10’ ਦੇ ਗਰੈਂਡ ਫਿਨਾਲੇ ਵਿੱਚ ਸੁਰ ਤੇ ਸੰਗੀਤ ਦੇ ਇਸ ਮੁਕਾਬਲੇ ਨੂੰ ਹੋਰ ਸੰਗੀਤਮਈ ਬਨਾਉਣ ਲਈ ਖ਼ਾਨ ਸਾਹਬ, ਪਰਮੀਸ਼ ਵਰਮਾ ਸਮੇਤ ਹੋਰ ਕਈ ਗਾਇਕ ਆਪਣੀ ਪ੍ਰਫਾਰਮੈਂਸ ਦੇਣਗੇ ।

https://www.instagram.com/p/B8BE3PNo1_N/

ਸੋ ਇਸ ਸੰਗੀਤਮਈ ਸ਼ਾਮ ਦਾ ਹਿੱਸਾ ਬਣਨ ਲਈ ਦੇਖੋ ‘ਵਾਇਸ ਆਫ਼ ਪੰਜਾਬ ਸੀਜ਼ਨ-10’ ਗਰੈਂਡ ਫਿਨਾਲੇ 8 ਫਰਵਰੀ ਨੂੰ ਰਾਤ 7 ਵਜੇ ਸਿਰਫ਼ ਪੀਟੀਸੀ ਪੰਜਾਬੀ ’ਤੇ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸੰਗੀਤ ਦੇ ਇਸ ਮਹਾ ਮੁਕਾਬਲੇ ਵਿੱਚ ਜੋ ਵੀ ਵਾਇਸ ਆਫ਼ ਪੰਜਾਬ ਬਣਕੇ ਜਾਵੇਗਾ ਉਸ ਦੀ ਕਿਸਮਤ ਬਦਲ ਜਾਵੇਗੀ ਕਿਉਂਕਿ ਪੀਟੀਸੀ ਪੰਜਾਬੀ ਇਹਨਾਂ ਪ੍ਰਤੀਭਾਗੀਆਂ ਨੂੰ ਇੱਕ ਪਲੇਟਫਾਰਮ ਉਪਲਬਧ ਕਰਵਾਏਗਾ ।

Related Post