ਖ਼ਾਨ ਸਾਬ ਦੇ ਨਵੇਂ ਗੀਤ ‘ਦੂਰ ਤੇਰੇ ਤੋਂ’ ਦਾ ਪੋਸਟਰ ਆਇਆ ਸਾਹਮਣੇ

By  Lajwinder kaur August 26th 2019 02:46 PM

ਪੰਜਾਬੀ ਗਾਇਕ ਖ਼ਾਨ ਸਾਬ ਬਹੁਤ ਜਲਦ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਹਨ। ਜੀ ਹਾਂ ਉਹ ਬਹੁਤ ਜਲਦ ਆਪਣੇ ਨਵੇਂ ਗੀਤ ‘ਦੂਰ ਤੇਰੇ ਤੋਂ’ ਦੇ ਨਾਲ ਸਰੋਤਿਆਂ ਦੇ ਰੂ-ਬ-ਰੂ ਹੋਣ ਜਾ ਰਹੇ ਹਨ। ਉਨ੍ਹਾਂ ਨੇ ਗੀਤ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ  ਹੈ, ‘ਲਓ ਜੀ ਆ ਗਿਆ ਪੋਸਟਰ ਆਪਣਾ ਤੇ ਸ਼ੇਅਰ ਕਰੋ..ਹੁਣ ਤੇ 3 ਸਤੰਬਰ ਦਾ ਇੰਤਜ਼ਾਰ ਆ..ਖੁਸ਼ ਰਹੋ’

 

View this post on Instagram

 

Lao ji aa gya poster apna te share kr kr k dhoorhaannnn patt deo .....hun te 3 sep da intezaar a ....kr deo db k share .....khush raho ....#tseries #khansaab

A post shared by Khan Saab (@realkhansaab) on Aug 24, 2019 at 5:10am PDT

ਹੋਰ ਵੇਖੋ:ਮਿਲੋ DSP ਗੁਰਜੋਤ ਸਿੰਘ ਕਲੇਰ ਨੂੰ ਜਿਹੜੇ ਆਪਣੀ ਗਾਇਕੀ ਦੇ ਨਾਲ ਜਿੱਤ ਰਹੇ ਨੇ ਸਭ ਦਾ ਦਿਲ, ਦੇਖੋ ਪੀਟੀਸੀ ਪੰਜਾਬੀ ਨਾਲ ਖ਼ਾਸ ਮੁਲਾਕਾਤ

ਪੋਸਟਰ ਉੱਤੇ ਖ਼ਾਨ ਸਾਬ ਦੀ ਸੰਜੀਦਾ ਲੁੱਕ ਦੇਖਣ ਨੂੰ ਮਿਲ ਰਹੀ ਹੈ। ਜਿਸ ਤੋਂ ਤਾਂ ਲੱਗਦਾ ਇਹ ਗੀਤ ਸੈਡ ਜ਼ੌਨਰ ਦਾ ਹੋਵੇਗਾ। ਇਸ ਗਾਣੇ ਨੂੰ ਕੰਪੋਜ਼ ਵੀ ਖੁਦ ਉਨ੍ਹਾਂ ਨੇ ਕੀਤਾ ਹੈ। ਇਸ ਗਾਣੇ ਦੇ ਬੋਲ ਖਾਨ ਸਾਬ, ਨਵਜੀਤ ਤੇ ਈ ਜੇਜ਼ ਨੇ ਮਿਲ ਕੇ ਲਿਖੇ ਨੇ ਤੇ ਮਿਊਜ਼ਿਕ ਗੋਲਡ ਬੁਆਏ ਨੇ ਦਿੱਤਾ ਹੈ। ਇਹ ਗਾਣਾ ਤਿੰਨ ਸਤੰਬਰ ਨੂੰ ਰਿਲੀਜ਼ ਹੋ ਜਾਵੇਗਾ।

ਖ਼ਾਨ ਸਾਬ ਇਸ ਤੋਂ ਪਹਿਲਾਂ ਰਿਮ ਝਿਮ, ਬੇਕਦਰਾਂ, ਸੱਜਣਾ, ਜ਼ਿੰਦਗੀ ਤੇਰੇ ਨਾਲ, ਛੱਲਾ ਵਰਗੇ ਕਈ ਹਿੱਟ ਗੀਤ ਦੇ ਚੁੱਕੇ ਹਨ। ਇਸ ਤੋਂ ਇਲਾਵਾ ਉਹ ਪੀਟੀਸੀ ਰਿਕਾਰਡਸ ਦੇ ਸਾਂਵਲ ਮੋੜ, ਤੂੰਬਾ ਵਰਗੇ ਗੀਤਾਂ ‘ਚ ਆਪਣੀ ਆਵਾਜ਼ ਦਾ ਜਾਦੂ ਬਿਖੇਰ ਚੁੱਕੇ ਹਨ। ਖ਼ਾਨ ਸਾਬ ਦਾ ਹਰ ਗਾਣੇ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਹੈ। ਇਸ ਤੋਂ ਇਲਾਵਾ ਉਹ ਮਿਊਜ਼ਿਕ ਦੇ ਰਿਆਲਟੀ ਸ਼ੋਅ ‘ਚ ਜੱਜ ਦੀ ਭੂਮਿਕਾ ਵੀ ਨਿਭਾ ਚੁੱਕੇ ਹਨ।

Related Post