ਫ਼ਿਲਮ ‘ਖ਼ਤਰੇ ਦਾ ਘੁੱਗੂ’ ਦਾ ਹੋਇਆ ਰੈਪਅੱਪ, ਦੇਖੋ ਫਤਿਹ ਅੰਬਰਸਰੀਆ ਤੇ ਮੀਤ ਦੀ ਨੋਕ-ਝੋਕ

By  Lajwinder kaur June 28th 2019 05:08 PM

ਸਿਨੇਮੈਟੋਗ੍ਰਾਫ਼ਰ ਤੇ ਨਿਰਦੇਸ਼ਕ ਸ਼ਿਵਤਾਰ ਸ਼ਿਵ ਆਪਣੀ ਆਉਣ ਵਾਲੀ ਫ਼ਿਲਮ ‘ਖ਼ਤਰੇ ਦਾ ਘੁੱਗੂ’ ਨੂੰ ਲੈ ਕੇ ਸਰਗਰਮ ਨਜ਼ਰ ਆ ਰਹੇ ਹਨ। ਇਸ ਫ਼ਿਲਮ ‘ਚ ਮੁੱਖ ਕਿਰਦਾਰ ‘ਚ ਨਜ਼ਰ ਆਉਣਗੇ ਜੌਰਡਨ ਸੰਧੂ ਤੇ ਦਿਲਜੋਤ। ਇਸ ਫ਼ਿਲਮ ‘ਚ ਪਿਆਰ ਮੁਹੱਬਤ ਵਰਗਾ ਦਿਲਚਸਪ ਐਂਗਲ ਦੇਖਣ ਨੂੰ ਮਿਲੇਗਾ।

View this post on Instagram

 

Shooting da mahaul tey kuj k tareefan??? @jordansandhu - Video Credit: @davvysingh

A post shared by DILJOTT (@diljott) on Jun 22, 2019 at 5:11am PDT

ਹੋਰ ਵੇਖੋ:ਕਾਲਜ ਲਾਈਫ਼ ਦੇ ਖੱਟੇ-ਮਿੱਠੇ ਪਲਾਂ ਨੂੰ ਬਿਆਨ ਕਰਦੀ ਫ਼ਿਲਮ ‘ਜੁਗਨੀ ਯਾਰਾਂ ਦੀ’ ਇਸ ਦਿਨ ਹੋਵੇਗੀ ਰਿਲੀਜ਼

ਫ਼ਿਲਹਾਲ ਤਾਂ ਆਓ ਤੁਹਾਨੂੰ ਦਿਖਾਉਂਦੇ ਹਾਂ ਫਤਿਹ ਅੰਬਰਸਰੀਆ ਯਾਨੀ ਕਿ ਜੌਰਡਨ ਸੰਧੂ ਤੇ ਮੀਤ ਯਾਨੀ ਕਿ ਦਿਲਜੋਤ ਦੀ ਨੋਕ-ਝੋਕ। ਜੀ ਹਾਂ ਇਸ ਵੀਡੀਓ ‘ਚ ਉਹ ਆਪਣੇ ਕਿਰਦਾਰਾਂ ਤੇ ਫ਼ਿਲਮ ਦੀਆਂ ਦਿਲਚਸਪ ਗੱਲਾਂ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਫ਼ਿਲਮ ‘ਚ ਕਈ ਹੋਰ ਨਾਮੀ ਕਲਾਕਾਰ ਜਿਵੇਂ ਬੀ.ਐੱਨ ਸ਼ਰਮਾ, ਅਮਨ, ਨੀਟੂ ਪੰਧੇਰ, ਰਵਿੰਦਰ ਮੈਡ ਤੋਂ ਇਲਾਵਾ ਕਈ ਹੋਰ ਕਲਾਕਾਰ ਨਜ਼ਰ ਆਉਣਗੇ। ਫ਼ਿਲਮ ਦੇ ਨਿਰਮਾਤਾ ਅਮਨ ਚੀਮਾ ਹਨ ਜੋ ਫ਼ਿਲਮ ਦੇ ਸਹਿ ਨਿਰਦੇਸ਼ਕ ਵੀ ਨੇ। ਖ਼ਤਰੇ ਦਾ ਘੁੱਗੂ ਨੂੰ ਅਨੰਤਾ ਫ਼ਿਲਮਸ ਵੱਲੋਂ ਪੇਸ਼ ਕੀਤਾ ਜਾ ਰਿਹਾ ਹੈ। ਬਹੁਤ ਜਲਦ ਫ਼ਿਲਮ ਦੀ ਰਿਲੀਜ਼ ਡੇਟ ਵੀ ਸਾਹਮਣੇ ਆਵੇਗੀ।

Related Post