Ki Banu Punia Da: ਬੱਬਲ ਰਾਏ ਦਾ ਨਵਾਂ ਗੀਤ ‘ਖ਼ਿਆਲ’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ  

By  Lajwinder kaur April 25th 2022 11:52 AM

ਗਾਇਕ ਅਤੇ ਅਦਾਕਾਰ ਬੱਬਲ ਰਾਏ ਅਤੇ ਜਸਵਿੰਦਰ ਭੱਲਾ ਆਪਣੀ ਵੈੱਬ-ਸੀਰੀਜ਼ "ਕੀ ਬਣੂ ਪੂਨੀਆ ਦਾ" ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੇ ਹਨ। ਯੂਟਿਊਬ 'ਤੇ ਇਸ ਸੀਰੀਜ਼ ਸਟ੍ਰੀਮ ਕੀਤੀ ਜਾ ਰਹੀ ਹੈ। ਜਿਸ ਕਰਕੇ ਬੱਬਲ ਰਾਏ ਦੀ ਆਵਾਜ਼ 'ਚ ਕੀ ਬਣੂ ਪੂਨੀਆ ਦਾ ਦਾ ਨਵਾਂ ਗੀਤ ਰਿਲੀਜ਼ ਹੋ ਗਿਆ ਹੈ। ਜਿਸ ਨੂੰ ਬੱਬਲ ਰਾਏ ਨੇ ਹੀ ਗਿਆ ਹੈ।

ਹੋਰ ਪੜ੍ਹੋ : ਹਰਭਜਨ ਮਾਨ ਨੇ ਪ੍ਰਸ਼ੰਸਕਾਂ ਨੂੰ ਪਰਿਵਾਰਕ ਰਿਸ਼ਤਿਆਂ ਸਬੰਧੀ ਦਿੱਤਾ ਇਹ ਖ਼ਾਸ ਸੁਨੇਹਾ, ਇਹ ਵੀਡੀਓ ਹਰ ਇੱਕ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

babbal rai new song

ਜੀ ਹਾਂ ਖ਼ਿਆਲ ਟਾਈਟਲ ਹੇਠ ਇਹ ਗੀਤ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਬੱਬਲ ਰਾਏ ਅਤੇ ਅਦਾਕਾਰਾ ਸਾਇਰਾ ਉੱਤੇ ਫਿਲਮਾਇਆ ਗਿਆ ਹੈ। ਇਸ ਗੀਤ ਨੂੰ ਬੱਬਲ ਰਾਏ ਨੇ ਮੁਟਿਆਰ ਦੇ ਪੱਖ ਤੋਂ ਗਾਇਆ ਹੈ। ਇਸ ਗੀਤ ਦੇ ਬੋਲ ਜਗਦੀਪ ਬੰਬ ਨੇ ਲਿਖੇ ਨੇ ਤੇ ਮਿਊਜ਼ਿਕ GROOVSTER ਨੇ ਦਿੱਤਾ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

babbal rai new web series

'ਕੀ ਬਣੂ ਪੂਨੀਆ ਦਾ' ਇੱਕ ਕਾਮੇਡੀ ਅਧਾਰਿਤ ਵੈੱਬ ਸੀਰੀਜ਼ ਹੈ ਜਿਸ ਵਿੱਚ ਜਸਵਿੰਦਰ ਭੱਲਾ ਅਤੇ ਬੱਬਲ ਰਾਏ ਮੁੱਖ ਭੂਮਿਕਾਵਾਂ ਵਿੱਚ ਹਨ। ਵੈੱਬ ਸੀਰੀਜ਼ 'ਚ ਜਸਵਿੰਦਰ ਭੱਲਾ ਬਲਵੰਤ ਸਿੰਘ ਪੂਨੀਆ ਦੇ ਕਿਰਦਾਰ 'ਚ ਹਨ, ਜਦੋਂ ਕਿ ਅਦਾਕਾਰ ਬੱਬਲ ਰਾਏ ਉਰਫ਼ ਰਾਜਵੀਰ ਪੂਨੀਆ ਬਲਵੰਤ ਸਿੰਘ ਦੇ ਬੇਟੇ ਦੇ ਰੂਪ 'ਚ ਨਜ਼ਰ ਆ ਰਹੇ ਹਨ, ਸਾਇਰਾ ਜੋ ਕਿ ਲੀਡ ਅਦਾਕਾਰਾ ਦਾ ਕਿਰਦਾਰ ਨਿਭਾ ਰਹੀ ਹੈ। ਕ੍ਰੇਜ਼ੀ ਕਾਮੇਡੀ ਸੀਰੀਜ਼ ਦਾ ਨਿਰਦੇਸ਼ਨ ਸਮੀਪ ਕੰਗ ਨੇ ਕੀਤਾ ਹੈ।

new punjabi movie

ਸਮੀਪ ਕੰਗ ਦੁਆਰਾ ਨਿਰਦੇਸ਼ਤ, ਵੈੱਬ ਸੀਰੀਜ਼ ਦੇ ਸਿਤਾਰੇ ਜਸਵਿੰਦਰ ਭੱਲਾ, ਬੱਬਲ ਰਾਏ, ਦਿਲਾਵਰ ਸਿੱਧੂ, ਅਕਸ਼ਿਤਾ ਸ਼ਰਮਾ, ਅਰਸ਼ ਕਾਹਲੋਂ, ਚੰਦਨ ਗਿੱਲ ਅਤੇ ਕਈ ਹੋਰ ਕਲਾਕਾਰ ਵੀ ਨਜ਼ਰ ਆ ਰਹੇ ਹਨ। ਜੇ ਗੱਲ ਕਰੀਏ ਬੱਬਲ ਰਾਏ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਜਲਦ ‘ਮਾਂ’ ਤੇ ‘ਪੋਸਤੀ’ ਫ਼ਿਲਮ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਹੇ ਹਨ।

ਹੋਰ ਪੜ੍ਹੋ : ਆਪਣੇ ਬਰਥਡੇਅ ‘ਤੇ ਕੌਰ ਬੀ ਨੇ ਆਪਣੀ ਸਹੇਲੀਆਂ ਦੇ ਨਾਲ ਪਾਇਆ ਗਿੱਧਾ, ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਗਾਇਕਾ ਦਾ ਇਹ ਅੰਦਾਜ਼, ਦੇਖੋ ਵੀਡੀਓ

Related Post