ਕਮਲਹੀਰ ਦਾ ਇਹ ਰੂਪ  ਤੁਸੀਂ ਪਹਿਲਾਂ ਕਦੇ ਨਹੀਂ ਵੇਖਿਆ ਹੋਣਾ,ਵੇਖੋ ਕਮਲਹੀਰ ਦਾ ਨਵਾਂ ਅੰਦਾਜ਼,ਤੁਸੀਂ ਵੀ ਰਹਿ ਜਾਓਗੇ ਦੰਗ

By  Shaminder August 2nd 2019 11:15 AM -- Updated: August 2nd 2019 11:17 AM

ਕਮਲਹੀਰ ਦੀ ਆਵਾਜ਼ 'ਚ ਬਹੁਤ ਹੀ ਸ਼ਾਨਦਾਰ ਗ਼ਜ਼ਲ ਰਿਲੀਜ਼ ਹੋ ਚੁੱਕੀ ਹੈ । ਹਮੇਸ਼ਾ ਹੀ ਆਪਣੇ ਵਿਰਸੇ ਨੂੰ ਸਮਰਪਿਤ ਗੀਤ ਗਾਉਣ ਵਾਲੇ ਕਮਲਹੀਰ ਨੇ ਇਸ ਗਜ਼ਲ ਨੂੰ ਬਹੁਤ ਹੀ ਸੋਹਣਾ ਗਾਇਆ ਹੈ । 'ਕੀ ਲੈਣਾ' ਨਾਂਅ ਦੇ ਟਾਈਟਲ ਹੇਠ ਆਈ ਇਸ ਗ਼ਜ਼ਲ ਦੇ ਖ਼ੂਬਸੂਰਤ ਅਲਫਾਜ਼ਾਂ ਨੂੰ ਆਪਣੀ ਕਲਮ ਦੇ ਨਾਲ ਸ਼ਿੰਗਾਰਿਆ ਸੁਖਪਾਲ ਔਜਲਾ ਨੇ । ਸੁਖਪਾਲ ਨੇ ਜਿਸ ਤਰ੍ਹਾਂ ਬਹੁਤ ਹੀ ਸੋਹਣੇ ਬੋਲ ਇਸ ਗਜ਼ਲ ਦੇ ਲਿਖੇ ਨੇ ਤੇ ਉਸ 'ਤੇ ਕਮਲਹੀਰ ਦੀ ਆਵਾਜ਼ ਨੇ ਅਤੇ ਗਾਉਣ ਦੇ ਅੰਦਾਜ਼ ਨੇ ਗਾਗਰ 'ਚ ਸਾਗਰ ਭਰਨ ਦਾ ਕੰਮ ਕੀਤਾ ਹੈ ।

ਹੋਰ ਵੇਖੋ:ਦਗਾਬਾਜ਼ ਦੋਸਤਾਂ ਦੀ ਹਕੀਕਤ ਨੂੰ ਬਿਆਨ ਕਰਦਾ ਹੈ ਕਮਲਹੀਰ ਦਾ ਗਾਇਆ ਇਹ ਗੀਤ

ਜੋ ਕਿ ਉਨਹਾਂ ਨੇ ਬਹੁਤ ਸੋਹਣਾ ਨਿਭਾਇਆ ਹੈ । ਇਸ ਗ਼ਜ਼ਲ ਨੂੰ ਆਪਣੇ ਮਿਊਜ਼ਿਕ ਨਾਲ ਸਜਾਇਆ ਹੈ ਕਮਲਹੀਰ ਦੇ ਭਰਾ ਸੰਗਤਾਰ ਹੋਰਾਂ ਨੇ ।ਵਾਰਿਸ ਭਰਾਵਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਹਮੇਸ਼ਾ ਹੀ ਸਾਫ਼ ਸੁਥਰੀ ਗਾਇਕੀ ਨੂੰ ਤਰਜੀਹ ਦਿੱਤੀ ਹੈ ।

https://www.instagram.com/p/Bva0MNRJ08p/

ਇਹੀ ਕਾਰਨ ਹੈ ਕਿ ਉਨ੍ਹਾਂ ਨੂੰ ਦੇਸ਼ ਹੀ ਨਹੀਂ ਵਿਦੇਸ਼ 'ਚ ਉਨ੍ਹਾਂ ਦੀ ਗਾਇਕੀ ਮਕਬੂਲ ਹੈ । ਵਾਰਿਸ ਭਰਾ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਵਿਰਸਾ ਪੇਸ਼ ਕਰ ਰਹੇ ਨੇ ਜਿਸ ਨੂੰ ਕਿ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ ।  ਉਨ੍ਹਾਂ ਦੇ ਗੀਤਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ਅਤੇ ਹੁਣ ਕਮਲਹੀਰ ਦੀ ਇਸ ਗਜ਼ਲ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

https://www.instagram.com/p/BuknRxEjmNr/

Related Post