ਕਿਮੀ ਵਰਮਾ ਨੇ ਆਪਣੇ ਮਾਪਿਆਂ ਤੇ ਧੀਆਂ ਦੀ ਖ਼ਾਸ ਤਸਵੀਰ ਕੀਤੀ ਸ਼ੇਅਰ

By  Lajwinder kaur November 5th 2020 05:06 PM

ਪੰਜਾਬੀ ਫ਼ਿਲਮ ਜਗਤ ਦੀ ਖ਼ੂਬਸੂਰਤ ਤੇ ਬਾਕਮਾਲ ਦੀ ਅਦਾਕਾਰਾ ਰਹੀ ਕਿਮੀ ਵਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਪਰਿਵਾਰ ਦੀ ਖ਼ਾਸ ਤਸਵੀਰ ਦਰਸ਼ਕਾਂ ਦੇ ਨਾਲ ਸ਼ੇਅਰ ਕੀਤੀ ਹੈ । punjabi actress kimi verma

ਹੋਰ ਪੜ੍ਹੋ : ਅਦਾਕਾਰਾ ਮੋਨਾ ਸਿੰਘ ਨੇ ਵੀ ਸ਼ੇਅਰ ਕੀਤੀਆਂ ਆਪਣੇ ਪਹਿਲੇ ਕਰਵਾ ਚੌਥ ਦੀਆਂ ਤਸਵੀਰਾਂ, ਪਿਛਲੇ ਸਾਲ ਹੋਇਆ ਸੀ ਵਿਆਹ

ਇਸ ਤਸਵੀਰ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ ‘ਕਿੰਨੀ ਅਸੀਸ ਵਾਲੀ ਗੱਲ ਹੈ ਕਿ ਮੇਰੇ ਮੰਮੀ-ਪਾਪਾ ਮੇਰੀਆਂ ਦੋਵੇਂ ਬੇਟੀਆਂ ਦੇ ਨਾਲ’ । ਇਸ ਤਸਵੀਰ ‘ਚ ਕਿਮੀ ਵਰਮਾ ਦੇ ਮਾਪਿਆ ਆਪਣੀ ਦੋਹਤੀਆਂ ਦੇ ਨਾਲ ਬਹੁਤ ਖ਼ੁਸ਼ ਦਿਖਾਈ ਦੇ ਰਹੇ ਨੇ । ਇਹ ਵੀ ਬਹੁਤ ਖੁਸ਼ਨਸੀਬਾਂ ਵਾਲੇ ਲੋਕਾਂ ਹੁੰਦੇ ਨੇ ਜਿਨ੍ਹਾਂ ਨੂੰ ਇਹ ਖੁਸ਼ੀ ਹਾਸਿਲ ਹੁੰਦੀ ਹੈ ਕਿ ਉਹ ਆਪਣੇ ਬੱਚਿਆਂ ਦੇ ਅੱਗੇ ਬੱਚੇ ਦੇਖ ਸਕਣ । ਤਾਂਹੀ ਪੰਜਾਬ 'ਚ ਇਹ ਕਹਾਵਤ ਮਸ਼ਹੂਰ ਹੈ ਕਿ ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਹੈ ।

kimi verma instagram pic

ਦੱਸ ਦਈਏ ਕਿ ਕਿਮੀ ਵਰਮਾ ਅਮਰੀਕਾ ਦੇ ਲਾਸ ਏਂਜਲਸ ‘ਚ ਆਪਣੇ ਪਤੀ ਨਾਲ ਰਹਿ ਰਹੇ ਨੇ ਅਤੇ ਇਸ ਸਾਲੇ ਉਹ ਇੱਕ ਵਾਰ ਫਿਰ ਤੋਂ ਮਾਂ ਬਣੇ ਨੇ । ਹੁਣ ਉਹ ਦੋ ਬੇਟੀਆਂ ਦੀ ਮਾਂ ਹੈ । ਉਨ੍ਹਾਂ ਨੇ ਪੰਜਾਬੀ ਸਿਨੇਮੇ ਨੂੰ ਕਈ ਬਿਹਤਰੀਨ ਫ਼ਿਲਮਾਂ ਦਿੱਤੀਆਂ ਨੇ ।

kimi verma with daughter

 

 

View this post on Instagram

 

My parents with my girls! What a blessing?????????

A post shared by Kimi Verma (@kimi.verma) on Nov 1, 2020 at 4:49pm PST

Related Post