ਪਾਲੀਵੁੱਡ ਦੀ ਇਹ ਅਦਾਕਾਰਾ ਵਿਦੇਸ਼ 'ਚ ਕਰ ਰਹੀ ਹੈ ਇਹ ਕੰਮ,ਵੀਡੀਓ ਕੀਤਾ ਸਾਂਝਾ

By  Shaminder July 6th 2019 01:59 PM

ਕਿਸੇ ਸਮੇਂ ਪਾਲੀਵੁੱਡ ਦੀਆਂ ਫ਼ਿਲਮਾਂ 'ਚ ਆਪਣੀ ਅਦਾਕਾਰੀ ਦੇ ਜਲਵੇ ਬਿਖੇਰਨ ਵਾਲੀ ਕਿੰਮੀ ਵਰਮਾ ਵਿਦੇਸ਼ 'ਚ ਹੁਣ ਇੱਕ ਸ਼ੋਅ ਕਰ ਰਹੀ ਹੈ । ਜਿਸ ਦਾ ਨਾਂਅ ਹੈ ਮਾਈ ਗਲੈਮਰਸ ਲਾਈਫ਼ । ਇਸ ਸ਼ੋਅ ਦੇ ਜ਼ਰੀਏ ਉਹ ਕਈ ਥਾਵਾਂ ਅਤੇ ਉਨ੍ਹਾਂ ਲੋਕੇਸ਼ਨ ਬਾਰੇ ਦੱਸ ਰਹੇ ਹਨ ਜਿੱਥੇ ਲਗਜ਼ਰੀ  ਲਾਈਫ਼ ਜੀਣ ਵਾਲੇ ਲੋਕ ਆਪਣੇ ਸਾਜੋ ਸਮਾਨ ਦੀ ਖਰੀਦ ਫ਼ਰੋਖਤ ਕਰ ਸਕਦੇ ਹਨ ।

ਹੋਰ ਵੇਖੋ :ਮਸ਼ਹੂਰ ਅਦਾਕਾਰਾ ਕਿੰਮੀ ਵਰਮਾ ਦੀਆਂ ਤਸਵੀਰਾਂ ਆਈਆਂ ਸਾਹਮਣੇ,ਲੰਮੇ ਸਮੇਂ ਤੋਂ ਇੰਡਸਟਰੀ ਤੋਂ ਬਣਾਈ ਦੂਰੀ

https://www.instagram.com/p/BzZIOaVgZfg/

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ । ਦੱਸ ਦਈਏ ਕਿ ਕਿੰਮੀ ਵਰਮਾ ਨੇ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।

https://www.instagram.com/p/BzjG7-zgmt2/

ਜਿਸ 'ਚ ਜੀ ਆਇਆ ਨੂੰ,ਅਸਾਂ ਨੂੰ ਮਾਣ ਵਤਨਾਂ ਦਾ,ਨਸੀਬੋ ਸਣੇ ਕਈ ਫ਼ਿਲਮਾਂ 'ਚ ਕੰਮ ਕੀਤਾ ਹੈ । ਦੱਸ ਦਈਏ ਕਿ ਨਸੀਬੋ ਫ਼ਿਲਮ ਕਿੰਮੀ ਵਰਮਾ ਨੇ ਉਸ ਸਮੇਂ ਕੀਤੀ ਸੀ ਜਦੋਂ ਉਹ ਮਹਿਜ਼ ਪੰਦਰਾਂ ਜਾਂ ਸੋਲਾਂ ਸਾਲ ਦੇ ਸਨ ਅਤੇ ਉਨ੍ਹਾਂ ਨੇ ਦਸਵੀਂ ਜਮਾਤ ਦਾ ਇਮਤਿਹਾਨ ਦਿੱਤਾ ਸੀ ।

https://www.instagram.com/p/Bzbgr_TA6ms/

 

Related Post