ਕਿਮੀ ਵਰਮਾ ਨੇ ਆਪਣੇ ਨਾਨੇ ਦੇ ਜਨਮਦਿਨ ‘ਤੇ ਖ਼ਾਸ ਤਸਵੀਰ ਸ਼ੇਅਰ ਕਰਦੇ ਹੋਏ ਪਰਮਾਤਮਾ ਤੋਂ ਚੰਗੀ ਸਿਹਤ ਦੀ ਕੀਤੀ ਕਾਮਨਾ

By  Lajwinder kaur May 12th 2020 01:14 PM

ਪੰਜਾਬੀ ਫ਼ਿਲਮ ਜਗਤ ਦੀ ਖ਼ੂਬਸੂਰਤ ਅਦਾਕਾਰਾ ਰਹੀ ਕਿਮੀ ਵਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਬਹੁਤ ਹੀ ਖ਼ਾਸ ਤਸਵੀਰ ਸ਼ੇਅਰ ਕੀਤੀ ਹੈ । ਉਨ੍ਹਾਂ ਨੇ ਆਪਣੇ ਨਾਨੇ ਨੂੰ ਜਨਮਦਿਨ ਦੀਆਂ ਵਧਾਈਆਂ ਦਿੰਦੇ ਹੋਏ ਲਿਖਿਆ ਹੈ, ‘ਜਨਮਦਿਨ ਮੁਬਾਰਕ ਨਾਨਾ ਜੀ (grandpa - ਮੈਂ ਉਨ੍ਹਾਂ ਨੂੰ ਡੈਡੀ ਕਹਿੰਦੀ ਹਾਂ) !’ ਇਸ ਪੋਸਟ ‘ਤੇ ਉਨ੍ਹਾਂ ਦੇ ਫੈਨਜ਼ ਕਿਮੀ ਵਰਮਾ ਦੇ ਨਾਨੇ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਨੇ ।

 

View this post on Instagram

 

Happy Birthday Nana ji ( grandpa - I call him Daddy) Blessed to have you!

A post shared by Kimi Verma (@kimi.verma) on May 11, 2020 at 6:21pm PDT

ਦੱਸ ਦਈਏ ਕੁਝ ਸਮੇਂ ਪਹਿਲਾਂ ਹੀ ਕਿਮੀ ਵਰਮਾ ਦੂਜੀ ਵਾਰ ਮਾਂ ਬਣੇ ਨੇ । ਉਨ੍ਹਾਂ ਦਾ ਘਰ ਇੱਕ ਵਾਰ ਫਿਰ ਤੋਂ ਨੰਨ੍ਹੀ ਪਰੀ ਦੀਆਂ ਕਿਲਕਾਰੀਆਂ ਦੇ ਨਾਲ ਗੂੰਜ ਉਠਿਆ ਹੈ । ਇਸ ਤੋਂ ਪਹਿਲਾਂ ਵੀ ਉਹ ਇੱਕ ਬੇਟੀ ਦੀ ਮਾਂ ਨੇ । ਉਹ ਅਕਸਰ ਆਪਣੀ ਬੱਚੀਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੇ ਰਹਿੰਦੇ ਨੇ ।

 

View this post on Instagram

 

17 days old now:) Blessed ?

A post shared by Kimi Verma (@kimi.verma) on May 3, 2020 at 5:02pm PDT

ਪਹਿਲੀ ਵਾਰ ਉਹ ਡਾਇਰੈਕਟਰ ਮਨਮੋਹਨ ਸਿੰਘ ਦੀ ਫ਼ਿਲਮ ‘ਨਸੀਬੋ’ ‘ਚ ਨਜ਼ਰ ਆਏ ਸਨ । ‘ਅਸਾਂ ਨੂੰ ਮਾਣ ਵਤਨਾਂ ਦਾ’, ਅੱਜ ਦੇ ਰਾਂਝੇ, ਸਤਿ ਸ੍ਰੀ ਅਕਾਲ, ਇੱਕ ਕੁੜੀ ਪੰਜਾਬ ਦੀ, ਮੇਰਾ ਪਿੰਡ, ਵਰਗੀਆਂ ਕਈ ਫ਼ਿਲਮਾਂ ‘ਚ ਕਿਮੀ ਵਰਮਾ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੇ ਨੇ ।

Related Post