ਮਨਮੋਹਨ ਵਾਰਸ ਨੇ ਗੀਤ ਰਾਹੀਂ ਬਿਆਨ ਕੀਤਾ ਆਸ਼ਕਾਂ ਦਾ ਹਾਲ, ਵੇਖੋ ਵੀਡਿਓ 

By  Shaminder February 6th 2019 01:30 PM

ਪਿਆਰ ਇੱਕ ਅਜਿਹਾ ਅਹਿਸਾਸ ਹੁੰਦਾ ਹੈ । ਜਦੋਂ ਹੁੰਦਾ ਹੈ ਤਾਂ ਪਤਾ ਹੈ ਤਾਂ ਪਤਾ ਹੀ ਨਹੀਂ ਲੱਗਦਾ ,ਪਰ ਕਈ ਵਾਰ ਦੋ ਦਿਲ ਮਿਲਣਾ ਵੀ ਚਾਹੁੰਦੇ ਨੇ ਪਰ  ਸਮਾਜ ਉਨ੍ਹਾਂ ਨੂੰ ਮਿਲਣ ਨਹੀਂ ਦਿੰਦਾ ਕਿਉਂਕਿ ਜ਼ਮਾਨੇ ਦੀਆਂ ਰਸਮਾਂ ,ਲੋਕ ਲਾਜ ਦੇ ਚੱਲਦਿਆਂ ਦੋ ਦਿਲ ਚਾਹੁੰਦੇ ਹੋਏ ਵੀ ਦੋਨਾਂ ਦੇ ਰਸਤੇ ਵੱਖ-ਵੱਖ ਹੋ ਜਾਂਦੇ ਨੇ ।ਦੋਨਾਂ ਦਾ ਹੋਰ ਥਾਂ 'ਤੇ ਵਿਆਹ ਹੋ ਜਾਂਦਾ ਹੈ , ਪਰ ਕਈ ਵਾਰ ਦੋਵੇਂ ਆਪੋ ਆਪਣੇ ਪ੍ਰੇਮੀ ਨੂੰ ਯਾਦ ਕਰਕੇ ਕਲਪਨਾ ਕਰਦੇ ਨੇ ਕਿ ਕਾਸ਼ ਉਸ ਦਾ ਪਹਿਲਾ ਪਿਆਰ ਇਸ ਸਮੇਂ ਉਸ ਦੇ ਨਾਲ ਹੁੰਦਾ ਤਾਂ ਨਜ਼ਾਰਾ ਕੁਝ ਹੋਰ ਹੀ ਹੁੰਦਾ ।

ਹੋਰ ਵੇਖੋ : ਇਸ ਸਖਸ਼ ਲਈ ਜੈਜ਼ੀ-ਬੀ ਦੇ ਦਿਲ ‘ਚ ਹੈ ਖਾਸ ਥਾਂ, ਜੈਜ਼ੀ-ਬੀ ਤੋਂ ਜਾਣੋਂ ਕੌਣ ਹੈ ਇਹ ਸਖਸ਼, ਦੇਖੋ ਵੀਡਿਓ

https://www.youtube.com/watch?v=OvRQzmLJjfU&feature=youtu.be

ਮਨਮੋਹਨ ਵਾਰਸ ਇਨ੍ਹਾਂ ਦੋ ਦਿਲਾਂ ਵਿਚਾਲੇ ਪਈ ਖਾਈ ਨੂੰ ਆਪਣੇ ਗੀਤ ਰਾਹੀਂ ਕੁਝ ਇਸ ਤਰ੍ਹਾਂ ਬਿਆਨ ਕਰ ਰਹੇ ਨੇ ,ਕਿ ਕਿੰਨਾ ਚੰਗਾ ਹੁੰਦਾ ਜੇ ਤੂੰ ਸਾਡੇ ਨਾਲ ਹੁੰਦੀ ।ਕਿਉਂਕਿ ਵਿਆਹ ਹੋਣ ਦੇ ਬਾਵਜੂਦ ਉਹ ਇੱਕਲਾ ਇਕਹਿਰਾ ਹੀ ਫਿਰ ਰਿਹਾ ਹੈ ।

ਹੋਰ ਵੇਖੋ: ਜੀਤ ਜਗਜੀਤ ਨਵੇਂ ਅੰਦਾਜ਼ ‘ਚ ਰੋਮਾਂਟਿਕ ਗੀਤ ਨਾਲ ਸਰੋਤਿਆਂ ਦੀ ਮਹਿਫਿਲ ‘ਚ ਹੋਏ ਹਾਜ਼ਰ ,ਵੇਖੋ ਵੀਡਿਓ

manmohan waris manmohan waris

ਮਨਮੋਹਨ ਵਾਰਸ ਇਸ ਫੀਲਿੰਗ ਨੂੰ ਆਪਣੇ ਗੀਤ ਰਾਹੀਂ ਬਹੁਤ ਖੁਬਸੂਰਤ ਢੰਗ ਨਾਲ ਬਿਆਨ ਕਰ ਰਹੇ ਨੇ । ਇਸ ਗੀਤ ਰਾਹੀਂ ਉਨ੍ਹਾਂ ਨੇ ਇੱਕ ਪ੍ਰੇਮੀ ਦੀਆਂ ਭਾਵਨਾਵਾਂ ਨੂੰ ਉਸ ਦੀ ਹੀ ਕਲਪਨਾ ਰਾਹੀਂ ਬਿਆਨ ਕੀਤਾ ਹੈ । ਇੱਕ ਪ੍ਰੇਮੀ ਵੱਲੋਂ ਉਸ ਦੀ ਭਾਵਨਾ ਨੂੰ ਬਿਆਨ ਕਰਨ ਦੀ ਏਨੀ ਪਿਆਰੀ ਜਿਹੀ ਕੋਸ਼ਿਸ਼ ਕੀਤੀ ਗਈ ਹੈ ਕਿ ਇਹ ਕਲਪਨਾ ਵੀ ਸਾਕਾਰ ਜਿਹੀ ਹੁੰਦੀ ਜਾਪਦੀ ਹੈ ।

Related Post