ਧਰਮਿੰਦਰ ਇੱਕ ਵਾਰ ਅਚਾਨਕ ਹੋ ਗਏ ਸਨ ਲਾਪਤਾ,ਇਸ ਵਜ੍ਹਾ ਕਰਕੇ ਲੱਗੇ ਸਨ ਗੁੰਮਸ਼ੁਦਗੀ ਦੇ ਪੋਸਟਰ,ਜਾਣੋ ਕਿਉਂ ! 

By  Shaminder April 25th 2019 10:33 AM

ਧਰਮਿੰਦਰ ਦੇ ਪੁੱਤਰ ਸੰਨੀ ਦਿਓਲ ਆਪਣੀ ਨਵੀਂ ਪਾਰੀ ਦੀ ਸ਼ੁਰੂਆਤ ਕਰਨ ਜਾ ਰਹੇ ਨੇ । ਉਨ੍ਹਾਂ ਨੇ ਬਾਲੀਵੁੱਡ ਤੋਂ ਬਾਅਦ ਹੁਣ ਰਾਜਨੀਤੀ 'ਚ ਆਪਣੀ ਕਿਸਮਤ ਅਜਮਾਉਣ ਲਈ ਬੀਜੇਪੀ ਦਾ ਪੱਲਾ ਫੜਿਆ ਹੈ । ਪਰ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਪਿਤਾ ਧਰਮਿੰਦਰ ਬਾਰੇ ਦੱਸਣ ਜਾ ਰਹੇ ਹਾਂ । ਜਿਨ੍ਹਾਂ ਨੇ ਲੰਬਾ ਸਮਾਂ ਬਾਲੀਵੁੱਡ 'ਤੇ ਰਾਜ ਕੀਤਾ ਅਤੇ ਹੁਣ ਉਹ ਆਪਣਾ ਵਿਹਲਾ ਸਮਾਂ ਆਪਣੇ ਫਾਰਮ ਹਾਊਸ 'ਤੇ ਗੁਜ਼ਾਰ ਰਹੇ ਨੇ ।

ਹੋਰ ਵੇਖੋ :ਧਰਮਿੰਦਰ ਦੇ ਪੂਰੇ ਪਰਿਵਾਰ ਨੂੰ ਮਿਲੋ, ਦੋ ਪਤਨੀਆਂ ਤੇ 6 ਬੱਚੇ ਹਨ ਧਰਮਿੰਦਰ ਦੇ, ਜਾਣੋਂ ਕੌਣ ਕੀ ਕਰਦਾ ਹੈ ?

dharmendra के लिए इमेज परिणाम

ਉਹ ਅਕਸਰ ਆਪਣੇ ਵੀਡੀਓ ਇੰਸਟਾਗ੍ਰਾਮ 'ਤੇ ਸਾਂਝੇ ਕਰਦੇ ਰਹਿੰਦੇ ਨੇ । ਪਰ ਉਨ੍ਹਾਂ ਨੇ ਵੀ ਆਪਣੇ ਪੁੱਤਰ ਵਾਂਗ ਰਾਜਨੀਤੀ 'ਚ ਕਦਮ ਰੱਖਿਆ ਸੀ । ਪਰ ਉਹ ਇਸ 'ਚ ਕਾਮਯਾਬ ਨਹੀਂ ਸਨ ਹੋ ਸਕੇ ।ਸਿਆਸਤ 'ਚ ਨਾਕਾਮੀ ਦੀ ਇਬਾਰਤ ਲਿਖਣ ਵਾਲੇ ਧਰਮਿੰਦਰ ਜਿਨ੍ਹਾਂ ਨੂੰ ਬੀਕਾਨੇਰ ਤੋਂ ਸੰਸਦ ਮੈਂਬਰ ਬਣੇ ਸਨ ਪਰ ਬਾਅਦ 'ਚ ਨਰਾਜ਼ ਲੋਕਾਂ ਨੇ 'ਸਾਡਾ ਸੰਸਦ ਮੈਂਬਰ ਗੁੰਮਸ਼ੁਦਾ' ਦੇ ਪੋਸਟਰ ਲਗਾ ਦਿੱਤੇ ਸਨ ।

dharmendra के लिए इमेज परिणाम

ਫ਼ਿਲਮ ਸਟਾਰ ਗੋਵਿੰਦਾ ਦੀ ਸਿਆਸੀ ਪਾਰੀ ਵੀ ਫਲਾਪ ਸਾਬਿਤ ਹੋਈ ਸੀ ਹਿੰਦੀ ਤੋਂ ਇਲਾਵਾ ਹੋਰਨਾਂ ਰਾਜਾਂ ਦੀ ਫ਼ਿਲਮ ਇੰਡਸਟਰੀਸ ਦੇ ਸਿਤਾਰੇ ਵੀ ਸਿਆਸਤ 'ਚ ਆਉਂਦੇ ਰਹੇ ਹਨ । ਪਰ ਹੁਣ ਵੇਖਣਾ ਇਹ ਹੋਵੇਗਾ ਕਿ ਸੰਨੀ ਦਿਓਲ ਆਪਣੀ ਇਸ ਸਿਆਸੀ ਪਾਰੀ 'ਚ ਕਿੰਨਾ ਕਾਮਯਾਬ ਹੁੰਦੇ ਨੇ ।

Related Post