ਇੱਕ ਵਧੀਆ ਐਂਕਰ ਹੋਣ ਦੇ ਨਾਲ-ਨਾਲ ਇੱਕ ਵਧੀਆ ਲੇਖਿਕਾ ਵੀ ਹਨ ਸਤਿੰਦਰ ਸੱਤੀ,ਜਾਣੋਂ ਜ਼ਿੰਦਗੀ ਬਾਰੇ ਖ਼ਾਸ ਗੱਲਾਂ

By  Shaminder June 19th 2019 02:10 PM

ਸਤਿੰਦਰ ਸੱਤੀ ਨੂੰ ਜ਼ਿਆਦਾਤਰ ਲੋਕ ਇੱਕ ਐਂਕਰ ਅਤੇ ਗਾਇਕ ਦੇ ਤੌਰ 'ਤੇ ਜਾਣਦੇ ਹਨ । ਪਰ ਬਹੁਤ ਘੱਟ ਲੋਕ ਹਨ ਜਿਹੜੇ ਕਿ ਇਹ ਜਾਣਦੇ ਹਨ ਕਿ ਉਨ੍ਹਾਂ  ਨੇ ਵਕਾਲਤ ਕੀਤੀ ਹੋਈ ਹੈ ਪਰ ਉਨ੍ਹਾਂ ਦਾ ਰੁਝਾਨ ਗਾਇਕੀ ਅਤੇ ਐਂਕਰਿੰਗ ਵੱਲ ਜ਼ਿਆਦਾ ਸੀ ਜਿਸ ਕਾਰਨ ਉਨ੍ਹਾਂ ਨੇ ਵਕਾਲਤ ਕਰਨ ਦੀ ਬਜਾਏ ਐਂਕਰਿੰਗ 'ਚ ਦਿਲਚਸਪੀ ਵਿਖਾਈ ਅਤੇ ਇਸ ਪਾਸੇ ਆਪਣਾ ਕਰੀਅਰ ਵਧਾਇਆ ।

ਹੋਰ ਵੇਖੋ :ਸਤਿੰਦਰ ਸੱਤੀ ਨੇ ਆਪਣੀ ਮਾਂ ਨਾਲ ਤਸਵੀਰ ਕੀਤੀ ਸਾਂਝੀ,ਲਿਖਿਆ ਇਹ ਸੰਦੇਸ਼

satinder satti family के लिए इमेज परिणाम

ਉਨ੍ਹਾਂ ਦਾ ਜਨਮ ਗੁਰਦਾਸਪੁਰ ਦੇ ਬਟਾਲਾ 'ਚ ਹੋਇਆ ਅਤੇ ਸਕੂਲ ਦੇ ਸਮੇਂ ਤੋਂ ਹੀ ਉਨ੍ਹਾਂ ਨੂੰ ਕਵਿਤਾਵਾਂ ਪੜ੍ਹਨ ਦਾ ਸ਼ੌਂਕ ਸੀ ਅਤੇ ਸਕੂਲ ਵਿੱਚ ਹੋਣ ਵਾਲੇ ਹਰ ਸੱਭਿਆਚਾਰਕ ਪ੍ਰੋਗਰਾਮ 'ਚ ਹਿੱਸਾ ਲੈਂਦੇ ਸਨ । ਇਹੀ ਕਾਰਨ ਹੈ ਕਿ ਉਨ੍ਹਾਂ ਦੀ ਐਂਕਰਿੰਗ 'ਚ ਉਹ ਸ਼ਾਇਰੀ ਅਤੇ ਕਵਿਤਾ 'ਚ ਬਾਖੂਬੀ ਨਜ਼ਰ ਆਉਂਦੀ । ਐਂਕਰਿੰਗ ਦੌਰਾਨ ਉਹ ਸ਼ਬਦਾਂ ਨੂੰ ਇਸ ਤਰ੍ਹਾਂ ਪਿਰੋ ਕੇ ਪੇਸ਼ ਕਰ ਦਿੰਦੇ ਹਨ ਕਿ ਇਉਂ ਲੱਗਦਾ ਹੈ ਜਿਵੇਂ ਕਿਸੇ ਨੇ ਗਾਗਰ 'ਚ ਸਾਗਰ ਭਰ ਦਿੱਤਾ ਹੋਵੇ ।

satinder satti satinder satti

ਇਸ ਤੋਂ ਬਾਅਦ ਉਨ੍ਹਾਂ ਨੇ ਆਰ ਐੱਲ ਬਾਵਾ ਕਾਲਜ 'ਚ ਅਡਮੀਸ਼ਨ ਲਈ ਅਤੇ ਇਸੇ ਦੌਰਾਨ ਹੀ ਉਨ੍ਹਾਂ ਨੇ ਐਂਕਰਿੰਗ ਸ਼ੁਰੂ ਕਰ ਦਿੱਤੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਵਕਾਲਤ ਦੀ ਡਿਗਰੀ ਹਾਸਲ ਕੀਤੀ । ਉਨ੍ਹਾਂ ਦੇ ਪਿਤਾ ਜੀ ਆਰਮੀ 'ਚ ਸਨ ਜਦਕਿ ਮਾਤਾ ਘਰੇਲੂ ਔਰਤ ਰਹੇ ਹਨ । ਉਨ੍ਹਾਂ ਦੇ ਕਰੀਅਰ 'ਚ ਉਨ੍ਹਾਂ ਦੇ ਮਾਪਿਆਂ ਦਾ ਵੱਡਾ ਯੋਗਦਾਨ ਰਿਹਾ ।

https://www.youtube.com/watch?v=hhNhCBqucAI

ਉਨ੍ਹਾਂ ਨੇ ਦੂਰਦਰਸ਼ਨ 'ਤੇ ਲਿਸ਼ਕਾਰਾ ਪ੍ਰੋਗਰਾਮ ਤੋਂ ਸ਼ੁਰੂਆਤ ਕੀਤੀ ਸੀ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ । ਐਂਕਰਿੰਗ ਦੇ ਨਾਲ-ਨਾਲ ਉਨ੍ਹਾਂ ਨੇ ਗਾਇਕੀ ਅਤੇ ਅਦਾਕਾਰੀ 'ਚ ਵੀ ਹੱਥ ਅਜ਼ਮਾਇਆ । ਉਨ੍ਹਾਂ ਨੇ ਫ਼ਿਲਮ ਜੀ ਆਇਆਂ ਨੂੰ ਵਿੱਚ ਵੀ ਅਹਿਮ ਕਿਰਦਾਰ ਨਿਭਾਇਆ ਸੀ।

https://www.youtube.com/watch?v=j6YTZlqIgP4

ਇਸ ਤੋਂ ਇਲਾਵਾ ਮਾਈਸੈਲਫ ਪੇਂਡੂ ਸਣੇ ਕਈ ਫ਼ਿਲਮਾਂ 'ਚ ਕੰਮ ਕੀਤਾ । ਸਤਿੰਦਰ ਸੱਤੀ ਇੱਕ ਵਧੀਆ ਐਂਕਰ ਦੇ ਨਾਲ –ਨਾਲ ਵਧੀਆ ਲੇਖਿਕਾ ਵੀ ਹਨ ਉਨ੍ਹਾਂ ਦੀ ਇੱਕ ਕਿਤਾਬ ਅਣਜੰਮਿਆ ਬੋਟ ਆਈ ਹੈ ।

https://www.youtube.com/watch?v=CnKGxNZxxZA

ਦੱਸ ਦਈਏ ਕਿ ਸਤਿੰਦਰ ਸੱਤੀ ਨੇ ਅਜੇ ਵਿਆਹ ਨਹੀਂ ਕਰਵਾਇਆ । ਉਨ੍ਹਾਂ ਦਾ ਕਹਿਣਾ ਹੈ ਕਿ ਕੰਮ ਦੇ ਰੁਝੇਵੇਂ ਕਾਰਨ ਉਨ੍ਹਾਂ ਨੁੰ ਇਸ ਬਾਰੇ ਸੋਚਣ ਦਾ ਮੌਕਾ ਹੀ ਨਹੀਂ ਮਿਲਿਆ । ਪਰਿਵਾਰ 'ਚ ਉਨ੍ਹਾਂ ਦਾ ਇੱਕ ਛੋਟਾ ਭਰਾ ਅਤੇ ਇੱਕ ਭੈਣ ਹਨ । ਆਪਣੀ ਐਂਕਰਿੰਗ ਅਤੇ ਅਦਾਕਾਰੀ ਦੀ ਬਦੌਲਤ ਬਹੁਤ ਸਾਰੇ ਅਵਾਰਡ ਵੀ ਜਿੱਤੇ ਹਨ ।

Related Post