ਸਤਿੰਦਰ ਸੱਤੀ ਨੇ ਆਪਣੀ ਮਾਂ ਨਾਲ ਤਸਵੀਰ ਕੀਤੀ ਸਾਂਝੀ,ਲਿਖਿਆ ਇਹ ਸੰਦੇਸ਼ 

Written by  Shaminder   |  May 30th 2019 05:04 PM  |  Updated: May 30th 2019 05:09 PM

ਸਤਿੰਦਰ ਸੱਤੀ ਨੇ ਆਪਣੀ ਮਾਂ ਨਾਲ ਤਸਵੀਰ ਕੀਤੀ ਸਾਂਝੀ,ਲਿਖਿਆ ਇਹ ਸੰਦੇਸ਼ 

ਇਨਸਾਨ ਭਾਵੇਂ ਕਿੰਨਾ ਵੀ ਵੱਡਾ ਹੋ ਜਾਵੇ ਅਤੇ ਕਾਮਯਾਬੀ ਦੇ ਕਿਸੇ ਵੀ ਮੁਕਾਮ 'ਤੇ ਪਹੁੰਚ ਜਾਵੇ ਪਰ ਮਾਂ ਲਈ ਉਹ ਬੱਚਾ ਹੀ ਰਹਿੰਦਾ ਹੈ । ਮਾਂ ਬੱਚੇ ਦਾ ਪਹਿਲਾ ਗੁਰੂ ਹੁੰਦੀ ਹੈ ਕਿਉਂਕਿ ਮਾਂ ਦੀ ਰਹਿਮਨੁਮਾਈ 'ਚ ਹੀ ਬੱਚਾ ਜ਼ਿੰਦਗੀ ਦੇ ਹਰ ਔਖੇ ਸੌਖੇ ਰਸਤੇ ਨੂੰ ਬਹੁਤ ਹੀ ਅਸਾਨੀ ਨਾਲ ਪਾਰ ਕਰ ਲੈਂਦਾ ਹੈ ।ਸਤਿੰਦਰ ਸੱਤੀ ਨੇ ਵੀ ਆਪਣੀ ਮਾਂ ਦੇ ਨਾਲ ਇੱਕ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ ਹੈ ।

ਹੋਰ ਵੇਖੋ:ਕੁਲਵਿੰਦਰ ਬਿੱਲਾ ਨੇ ਕਰਿਸ਼ਮਾ ਤੰਨਾ ਦੀ ਪੂਰੀ ਕੀਤੀ ਇੱਛਾ, ਵੀਡਿਓ ਵਾਇਰਲ

https://www.instagram.com/p/Bx1UNOuBtrd/

ਇਸ ਪੋਸਟ 'ਚ ਉਨ੍ਹਾਂ ਨੇ ਮਾਂ ਦੀ ਉਸਤਤ 'ਚ ਲਿਖਿਆ ਕਿ "My mom taught me stand for myself .be proud of who I am. Laugh when you are happy laugh more louder when you are struggling for happiness "ਦੱਸ ਦਈਏ ਕਿ ਐਂਕਰਿੰਗ ਦੀ ਦੁਨੀਆਂ ਦੇ ਨਾਲ ਨਾਲ ਸਤਿੰਦਰ ਸੱਤੀ ਨੇ ਪੰਜਾਬੀ ਮਨੋਰੰਜਨ ਜਗਤ ਨੂੰ ਅਤੇ ਆਪਣੇ ਸੱਭਿਆਚਾਰ ਨੂੰ ਆਪਣੇ ਹੁਨਰ ਨਾਲ ਸ਼ਿੰਗਾਰਿਆ ਹੋਇਆ ।

https://www.instagram.com/p/Bxte_3WBmaw/

ਉਹ ਆਪਣੀ ਬਾਕਮਾਲ ਸ਼ਾਇਰੀ ਅਤੇ ਲੇਖਣੀ ਕਰਕੇ ਵੀ ਜਾਣੇ ਜਾਂਦੇ ਹਨ ।ਅਦਬ ਦੇ ਨਾਲ ਸਟੇਜ 'ਤੇ ਖੜ੍ਹ ਕੇ ਆਪਣੀ ਬੁਲੰਦ ਆਵਾਜ਼ ਦੇ ਨਾਲ ਸ਼ਾਇਰੀ ਦੇ ਰਾਹੀਂ ਦਿਲ ਦੇ ਜਜ਼ਬਾਤਾਂ ਨੂੰ ਦਰਸ਼ਕਾਂ ਤੱਕ ਪਹੁੰਚਾਉਣ ਦਾ ਜੇ ਹੁਨਰ ਕਿਸੇ ਕੋਲ ਹੈ, ਤਾਂ ਉਹ ਸਤਿੰਦਰ ਸੱਤੀ ਹੈ।

https://www.instagram.com/p/BxoXv7XhAkk/

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network