ਚਾਚਾ ਰੌਣਕੀ ਰਾਮ ਦੀ ਰੇਨੂੰ ਨਾਲ ਕਿਵੇਂ ਸ਼ੁਰੂ ਹੋਈ ਸੀ ਪ੍ਰੇਮ ਕਹਾਣੀ,ਜਾਣੋ ਪੂਰੀ ਕਹਾਣੀ  

By  Shaminder March 27th 2019 04:13 PM

ਬਲਵਿੰਦਰ ਵਿੱਕੀ ਉਰਫ ਚਾਚਾ ਰੌਣਕੀ ਰਾਮ ਇੱਕ ਅਜਿਹਾ ਨਾਂਅ ਜਿਸ ਨੇ ਉਸ ਸਮੇਂ ਆਪਣੀ ਪਛਾਣ ਬਣਾਈ ਸੀ । ਜਿਸ ਸਮੇਂ ਕਿਸੇ ਵੀ ਕਲਾਕਾਰ ਨੂੰ ਆਪਣਾ ਹੁਨਰ ਵਿਖਾਉਣ ਲਈ ਇੱਕ ਲੰਬਾ ਸੰਘਰਸ਼ ਕਰਨਾ ਪੈਂਦਾ ਸੀ । ਦੂਰਦਰਸ਼ਨ 'ਤੇ ਆਪਣੀਆਂ ਹਾਸੋ ਹੀਣੀਆਂ ਗੱਲਾਂ ਨਾਲ ਲੋਕਾਂ ਦੇ ਢਿੱਡੀਂ ਪੀੜ੍ਹਾਂ ਪਾਉਣ ਵਾਲੀ ਇਹ ਸ਼ਖਸੀਅਤ ਜਲੰਧਰ ਦੇ ਰਹਿਣ ਵਾਲੇ ਹਨ ।ਉਨ੍ਹਾਂ ਨੂੰ ਜ਼ਿਆਦਾਤਰ ਲੋਕ ਚਾਚਾ ਰੌਣਕੀ ਰਾਮ ਦੇ ਨਾਂਅ ਨਾਲ ਜਾਣਦੇ ਹਨ ।

ਹੋਰ ਵੇਖੋ:ਪੀਟੀਸੀ ਸ਼ੋਅਕੇਸ ‘ਚ ਮਿਲੋ ‘ਰੱਬ ਦਾ ਰੇਡੀਓ-2’ ਦੇ ਸਟਾਰਕਾਸਟ ਤਰਸੇਮ ਜੱਸੜ ਤੇ ਸਿੰਮੀ ਚਾਹਲ ਨਾਲ

https://www.youtube.com/watch?v=hRlwljkDhg0

ਬਲਵਿੰਦਰ ਵਿੱਕੀ ਖਾਣਪੀਣ ਦੇ ਬੇਹੱਦ ਸ਼ੌਕੀਨ ਹਨ ਅਤੇ ਖਾਣਾ ਬਨਾਉਣ ਦੇ ਵੀ ਸ਼ੌਕੀਨ ਹਨ ਪਨੀਰ ਟਿੱਕਾ ਅਤੇ ਮਸ਼ਰੂਮ ਟਿੱਕਾ ਬਹੁਤ ਵਧੀਆ ਬਣਾਉਂਦੇ ਨੇ ਅਤੇ ਟਿੱਕਾ ਬਨਾਉਣ 'ਚ ਉਹ ਏਨੇ ਮਾਹਿਰ ਨੇ ਕਿ ਵੱਡੇ ਵੱਡੇ ਸ਼ੈੱਫ ਨੂੰ ਉਹ ਮਾਤ ਦਿੰਦੇ ਨੇ ।ਉਨ੍ਹਾਂ ਦੀਆਂ ਚਾਰ ਭੈਣ ਹਨ ਅਤੇ ਉਨ੍ਹਾਂ ਦੇ ਬੇਟੇ ਨੇ ਥਾਪਰ ਕਾਲਜ ਪਟਿਆਲਾ ਤੋਂ ਬੀਟੈਕ ਕੀਤੀ ਹੈ। ਰੇਨੂ ਆਹਲੂਵਾਲੀਆ ਉਨ੍ਹਾਂ ਦੀ ਪਤਨੀ ਦਾ ਨਾਂਅ ਹੈ , ਚਾਰ ਭੈਣਾਂ ਦੇ ਉਹ ਵੱਡੇ ਭਰਾ ਨੇ ।

ਹੋਰ ਵੇਖੋ:ਗੁਰਵਿੰਦਰ ਬਰਾੜ ਦਾ ਗੀਤ “ਯਾਦਾਂ” ਹਰ ਕਿਸੇ ਨੂੰ ਕਰਦਾ ਹੈ ਭਾਵੁਕ,ਵੇਖੋ ਵੀਡੀਓ

https://www.youtube.com/watch?v=Hvawne590os

ਰੇਨੂੰ ਨਾਲ ਵਿਆਹ ਅਤੇ ਪਿਆਰ ਦਾ ਕਿੱਸਾ ਵੀ ਬੇਹੱਦ ਦਿਲਚਸਪ ਹੈ ਜਦੋਂ ਉਹ ਰੌਣਕ ਮੇਲਾ ਨਾਂਅ ਦਾ ਪ੍ਰੋਗਰਾਮ ਕਰਦੇ ਹੁੰਦੇ ਸੀ ਤਾਂ ਉਨ੍ਹਾਂ ਨੂੰ ਸ਼ੂਟਿੰਗ ਲਈ ਘਰ ਦੀ ਜ਼ਰੂਰਤ ਸੀ ।ਰੇਨੂੰ ਦੇ ਘਰ ਉਨ੍ਹਾਂ ਦੇ ਉਸ ਪ੍ਰੋਗਰਾਮ 'ਚ ਆਉਣ ਵਾਲੀ ਸਕਿੱਟ ਦਾ ਸ਼ੂਟ ਹੋਣਾ ਸੀ । ਜਦੋਂ ਉਹ ਸ਼ੂਟ ਕਰਨ ਪਹੁੰਚੇ ਤਾਂ ਉੱਥੇ ਹੀ ਉਨ੍ਹਾਂ ਨੇ ਰੇਨੂੰ ਨੂੰ ਵੇਖਿਆ ਅਤੇ ਇਸ ਤੋਂ ਬਾਅਦ ਹੀ ਦੋਨਾਂ ਦੀ ਪ੍ਰੇਮ ਕਹਾਣੀ ਸ਼ੁਰੂ ਹੋ ਗਈ ਚਾਚਾ ਰੌਣਕੀ ਰਾਮ ਚੋਰ ਦਾ ਹੀ ਕਿਰਦਾਰ ਸਕਿੱਟ 'ਚ ਨਿਭਾਉਣ ਜਾ ਰਹੇ ਸਨ, ਪਰ ਉੱਥੋਂ ਹੀ ਉਨ੍ਹਾਂ ਨੇ ਰੇਨੂੰ ਦਾ ਦਿਲ ਚੋਰੀ ਕਰ ਲਿਆ  ਅਤੇ ਇਸ ਤੋਂ ਬਾਅਦ ਦੋਨਾਂ ਨੇ ਵਿਆਹ ਕਰਵਾ ਲਿਆ,ਰੇਨੂੰ ਇਕਨਾਮਿਕਸ ਦੇ ਲੈਕਚਰਾਰ ਹਨ।

ਹੋਰ ਵੇਖੋ :ਸਤਿੰਦਰ ਸੱਤੀ ਦਾ ਨਵਾਂ ਗੀਤ ਤੇਰੇ ਆਲੀ ਸਰਦਾਰਨੀ ਦਾ ਪੀਟੀਸੀ ਪੰਜਾਬੀ ‘ਤੇ ਹੋਏਗਾ ਪ੍ਰੀਮੀਅਰ

ਦੋਆਬਾ ਕਾਲਜ 'ਚ ਉਨ੍ਹਾਂ ਨੇ ਆਪਣੀ ਪੜਾਈ ਕੀਤੀ ਅਤੇ ਇੱਥੋਂ ਹੀ ਬਲਵਿੰਦਰ ਵਿੱਕੀ ਉਰਫ ਚਾਚਾ ਰੌਣਕੀ ਰਾਮ  ਨੇ ਕਲਾ ਦੇ ਗੁਰ ਸਿੱਖੇ। ਯਸ਼ਰਾਜ ਚੋਪੜਾ ਵੀ ਇਸੇ ਕਾਲਜ 'ਚ ਸਿੱਖਿਆ ਹਾਸਲ ਕੀਤੀ ਸੀ । ਓਪੀ ਮੋਹਨ ਪ੍ਰਿੰਸੀਪਲ ਨੇ ਹੀ ਕਲਾ ਦੇ ਖੇਤਰ ਵੱਲ ਬਲਵਿੰਦਰ ਵਿੱਕੀ ਨੂੰ ਤੋਰਿਆ ਉਂਝ ਚਾਚਾ ਰੌਣਕੀ ਰਾਮ ਕ੍ਰਿਕੇਟ ਖੇਡਣ ਦੇ ਵੀ ਸ਼ੌਕੀਨ ਨੇ।

chacha raunki ram chacha raunki ram

ਉਨ੍ਹਾਂ ਨੇ ਕਈ ਪੰਜਾਬੀ ਪ੍ਰੋਗਰਾਮਾਂ 'ਚ ਹਿੱਸਾ ਲਿਆ ਅਤੇ ਨੱਬੇ ਦੇ ਦਹਾਕੇ 'ਚ ਉਨ੍ਹਾਂ ਦੇ ਅਨੇਕਾਂ ਪ੍ਰੋਗਰਾਮ ਸਨ ਜੋ ਕਿ ਦੂਰਦਰਸ਼ਨ 'ਤੇ ਪ੍ਰਸਾਰਿਤ ਹੁੰਦੇ ਸਨ ।ਨਵੇਂ ਸਾਲ ਦਾ ਜਸ਼ਨ ਹੋਵੇ ਜਾਂ ਫਿਰ ਕੋਈ ਤਿਉਹਾਰ ਹਰ ਮੌਕੇ 'ਤੇ ਬਲਵਿੰਦਰ ਵਿੱਕੀ ਆਪਣੀਆਂ ਸਕਿੱਟਾਂ ਨਾਲ ਲੋਕਾਂ ਦਾ ਮਨੋਰੰਜਨ ਕਰਦੇ । ਉਨ੍ਹਾਂ ਦਾ ਸਾਥ ਦਿੰਦੇ ਸਨ ਗੁਰਪ੍ਰੀਤ ਘੁੱਗੀ,ਚਾਚਾ ਰੌਣਕੀ ਰਾਮ ਦੇ ਗੁਰਪ੍ਰੀਤ ਘੁੱਗੀ ਸ਼ਾਗਿਰਦ ਰਹੇ ਹਨ ।

Related Post