ਕੁੜੀਏ ਨੀ ਸੱਗੀ ਫੁੱਲ ਵਾਲੀਏ ਵਰਗੇ ਹਿੱਟ ਗੀਤ ਲਿਖਣ ਵਾਲੇ ਗੀਤਕਾਰ ਅਤੇ ਗਾਇਕ ਦਵਿੰਦਰ ਖੰਨੇਵਾਲਾ ਆਪਣੀ ਕਾਮਯਾਬੀ ਪਿੱਛੇ ਮੰਨਦੇ ਨੇ ਇਸ ਸ਼ਖ਼ਸੀਅਤ ਦਾ ਹੱਥ,ਜਾਣੋ ਕਿਵੇਂ ਆਏ ਗਾਇਕੀ 'ਚ 

By  Shaminder February 28th 2019 06:21 PM

ਦਵਿੰਦਰ ਖੰਨੇਵਾਲਾ ਇੱਕ ਅਜਿਹਾ ਨਾਂਅ ਜਿਸ ਨੇ ਅਣਗਿਣਤ ਗੀਤ ਲਿਖੇ ਅਤੇ ਉਨ੍ਹਾਂ ਦੇ ਲਿਖੇ ਗੀਤਾਂ ਨੂੰ ਅਨੇਕਾਂ ਹੀ ਗਾਇਕਾਂ ਨੇ ਗਾਇਆ । ਦਵਿੰਦਰ ਖੰਨੇ ਵਾਲਾ ਨੇ ਪਹਿਲਾ ਗੀਤ ਪੰਜਾਬ ਦੇ ਮਾਣ ਗੁਰਦਾਸ ਮਾਨ ਲਈ ਲਿਖਿਆ ਸੀ ।'ਚਿੱਠੀ ਲਿਖ ਤੀ ਮੈਂ ਸਾਰੀ ਐਸੀ ਮੱਤ ਮੇਰੀ ਮਾਰੀ ਪੂਰੀ ਕਰਕੇ ਤਿਆਰੀ ਲਿਖਣ ਲੱਗੀ ਮੈਂ ਤੇਰਾ ਨਾਂਅ ਭੁੱਲ ਗਈ' ਲਿਖਿਆ ਸੀ । ਦਵਿੰਦਰ ਖੰਨੇਵਾਲਾ ਨਾਂਅ ਉਨ੍ਹਾਂ ਨੂੰ ਗੁਰਦਾਸ ਮਾਨ ਨੇ ਹੀ ਦਿੱਤਾ ਸੀ ।

ਹੋਰ ਵੇਖੋ :ਹਰਦੇਵ ਮਾਹੀਨੰਗਲ ਨੂੰ ਇਸ ਕੈਸੇਟ ਨੇ ਦਿਵਾਈ ਸੀ ਪਹਿਚਾਣ, ਸੰਗੀਤ ਜਗਤ ਨੂੰ ਦਿੱਤੇ ਹਨ ਕਈ ਹਿੱਟ ਗੀਤ

https://www.youtube.com/watch?v=qcMgebHEVI0

ਉਨ੍ਹਾਂ ਦਾ ਕਹਿਣਾ ਹੈ ਕਿ ਜਿੰਨਾ ਮੈਨੂੰ ਪਿਆਰ ਦੌਲਤ ਅਤੇ ਸ਼ੌਹਰਤ ਮਿਲੀ ਉਹ ਪ੍ਰਮਾਤਮਾ ਦੇ ਨਾਲ-ਨਾਲ ਆਪਣੇ ਸਰੋਤਿਆਂ ਦੇ ਵੀ ਸ਼ੁਕਰਗੁਜ਼ਾਰ ਨੇ । ਲਿਖਣ ਦੇ ਨਾਲ-ਨਾਲ ਉਨ੍ਹਾਂ ਨੂੰ ਗਾਉਣ ਦਾ ਸ਼ੌਕ ਵੀ ਹੈ । ਗੀਤ ਸੁਣਦੇ ਸੁਣਦੇ ਹੀ ਉਨ੍ਹਾਂ ਨੇ ਗੀਤ ਲਿਖਣੇ ਸ਼ੁਰੂ ਕਰ ਦਿੱਤੇ । ਚਰਨਜੀਤ ਆਹੁਜਾ ਨੇ ਹੀ ਉਨ੍ਹਾਂ ਦੇ ਬਹੁਤੇ ਗੀਤਾਂ ਨੂੰ ਸੰਗੀਤ ਦਿੱਤਾ ਸੀ ।

ਹੋਰ ਵੇਖੋ :ਕਦੇ ਕਮਰੇ ਦਾ ਕਿਰਾਇਆ ਨਹੀਂ ਸੀ ਹੁੰਦਾ ਗਾਇਕ ਲਾਭ ਹੀਰਾ ਕੋਲ, ਜਾਣੋਂ ਸੰਘਰਸ਼ ਦੀ ਪੂਰੀ ਕਹਾਣੀ

https://www.youtube.com/watch?v=nlv4_vVja7Y

ਉਨ੍ਹਾਂ ਦੇ ਗੀਤਾਂ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਗਿਆ  ।ਹੁਣ ਤੱਕ ਜਿੰਨੇ ਵੀ ਗਾਇਕ ਹਨ ਸਭ ਨੇ ਉਨ੍ਹਾਂ ਦੇ ਗੀਤਾਂ ਨੂੰ ਗਾਇਆ ਹੈ।ਗੀਤ ਲਿਖਣ ਤੋਂ ਲੈ ਕੇ ਗਾਇਕ ਬਣਨ ਤੱਕ ਘਰ ਵਾਲਿਆਂ ਨੇ ਉਨ੍ਹਾਂ ਨੂੰ ਪੂਰਾ ਸਹਿਯੋਗ ਦਿੱਤਾ ਹੈ ।ਦਵਿੰਦਰ ਖੰਨੇ ਵਾਲਾ ਦਾ ਕਹਿਣਾ ਹੈ ਗੁਰਦਾਸ ਮਾਨ ਦੇ ਜ਼ਰੀਏ ਹੀ ਉਹ ਚਰਨਜੀਤ ਅਹੁਜਾ ਨਾਲ ਮੁਲਾਕਾਤ ਕਰਵਾਈ ਸੀ ।ਗਾਇਕੀ ਦੇ ਖੇਤਰ 'ਚ ਲਿਆਉਣ ਦਾ ਸੇਹਰਾ ਵੀ ਉਹ ਗੁਰਦਾਸ ਮਾਨ ਨੂੰ ਹੀ ਦਿੰਦੇ ਨੇ । ਉਨ੍ਹਾਂ ਦਾ ਕਹਿਣਾ ਹੈ ਕਿ ਅੱਜ ਉਹ ਜੋ ਵੀ ਕੁਝ ਹੀ ਹਨ ਸਭ ਗੁਰਦਾਸ ਮਾਨ ਦੀ ਬਦੌਲਤ ਹਨ।

ਹੋਰ ਵੇਖੋ :ਬਾਲੀਵੁੱਡ ਦੇ ਵੱਡੇ –ਵੱਡੇ ਅਦਾਕਾਰ ਵੀ ਅੰਬਾਨੀਆਂ ਦੇ ਵਿਆਹਾਂ ਦੀ ਵਧਾਉਂਦੇ ਨੇ ਸ਼ਾਨ,ਵੇਖੋ ਵੀਡੀਓ ,ਕਿਸ-ਕਿਸ ਨੇ ਦਿੱਤੀ ਪਰਫਾਰਮੈਂਸ

https://www.youtube.com/watch?v=ygY8uwyVD58

ਸਰਦੂਲ ਸਿਕੰਦਰ,ਹੰਸ ਰਾਜ ਹੰਸ ਵੀ ਪਸੰਦ ਨੇ  ਦਵਿੰਦਰ ਖੰਨੇ ਵਾਲਾ ਨੂੰ । ਸਰਦੂਲ ਸਿਕੰਦਰ ਨੇ ਉਨ੍ਹਾਂ ਦੇ ਕਈ ਗੀਤ ਗਾਏ । ਇਸ ਤੋਂ ਇਲਾਵਾ ਮਨਮੋਹਨ ਵਾਰਿਸ,ਕਮਲਹੀਰ ਸਣੇ ਹੋਰ ਕਈ ਗਾਇਕਾਂ ਨੇ ਉਨ੍ਹਾਂ ਦੇ ਗੀਤ ਗਾਏ ਨੇ ।ਵਾਰਿਸ ਭਰਾਵਾਂ ਨੇ ਬਹੁਤ ਗੀਤ ਗਾਏ ,ਸੰਗਤਾਰ ਦਾ ਸੰਗੀਤ ਵੀ ਉਨ੍ਹਾਂ ਨੂੰ ਬਹੁਤ ਪਸੰਦ ਹੈ । 'ਕੁੜੀਏ ਨੀ ਸੱਗੀ ਫੁੱਲ ਵਾਲੀਏ ਕੈਂਠੇ ਵਾਲਾ ਪੁੱਛੇ ਤੇਰਾ ਨਾਂਅ,ਉਨ੍ਹਾਂ ਦੀਆਂ ਖੁਦ ਵੀ ਕਈ ਗੀਤ ਆਏ । ਨੱਚਦੇ ਨੇ ਸਾਰੇ, ਲੌਂਗ ਤੇਰਾ ਸਣੇ ਕਈ ਹਿੱਟ ਗੀਤ ਕੱਢੇ ।

davinder khannewala davinder khannewala

ਤੇਜਵੰਤ ਕਿੱਟੂ ਅਤੇ ਸੁਰਿੰਦਰ ਬਚਨ ਨੇ ਉਨ੍ਹਾਂ ਦੇ ਗੀਤਾਂ ਨੂੰ ਸੰਗੀਤ ਦਿੱਤਾ । "ਬੱਦਲਾਂ ਦੇ ਨਿੰਮੀ ਨਿੰਮੀ ਛਾਂ ਵਰਗੇ,ਇਹ ਗੀਤ ਨੇ ਮੇਰੇ ਲੋਰੀ ਪੁੱਤਰਾਂ ਨੂੰ ਸੁਣਾਉਂਦੀ ਹੋਈ ਮਾਂ ਵਰਗੀ" ।ਇਹ ਗੀਤ ਉਨ੍ਹਾਂ ਦੇ ਦਿਲ ਦੇ ਬੇਹੱਦ ਕਰੀਬ ਹਨ ।ਰੇਡੀਓ 'ਤੇ ਸੁਣਦੇ ਸਨ ਦਵਿੰਦਰ ਖੰਨੇ ਵਾਲਾ । ਫ਼ਿਲਮਾਂ 'ਚ ਵੀ ਉਨ੍ਹਾਂ ਨੇ ਕਈ ਗੀਤ ਗਾਏ ਨੇ ।

Related Post