ਇਸ ਅਦਾਕਾਰ ਨੂੰ ਧਰਮਿੰਦਰ ਦੀ ਕਿਹਾ ਜਾਂਦਾ ਹੈ ਕਾਰਬਨ ਕਾਪੀ, ਬਾਲੀਵੁੱਡ ‘ਤੇ ਪਾਲੀਵੁੱਡ ਨੂੰ ਦਿੱਤੀਆਂ ਕਈ ਹਿੱਟ ਫ਼ਿਲਮਾਂ, ਪੰਜਾਬ ਦੇ ਇਸ ਸ਼ਹਿਰ ਦਾ ਜੰਮਪਲ ਹੈ ਇਹ ਅਦਾਕਾਰ

By  Shaminder March 19th 2020 01:14 PM

ਅਦਾਕਾਰ ਮਹਿੰਦਰ ਸੰਧੂ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ ।ਪਟਿਆਲਾ ਦੇ ਨਜ਼ਦੀਕ ਪੈਂਦੇ ਪਿੰਡ ਨੈਣਾਕੌਂਤ ‘ਚ ਉਨ੍ਹਾਂ ਦਾ ਜਨਮ 18 ਅਪ੍ਰੈਲ 1947 ਨੂੰ ਹੋਇਆ ਸੀ ।ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ ਅਤੇ ਬਾਲੀਵੁੱਡ ਦੇ ਨਾਲ-ਨਾਲ ਪੰਜਾਬੀ ਫ਼ਿਲਮਾਂ ‘ਚ ਵੀ ਕੰਮ ਕੀਤਾ ਸੀ । ਉਨ੍ਹਾਂ ਨੇ ਸ਼ੁਰੂਆਤੀ ਦੌਰ ‘ਚ ਹਰਪਾਲ ਟਿਵਾਣਾ ਅਤੇ ਬਲਵੰਤ ਗਾਰਗੀ ਦੇ ਨਾਲ ਥਿਏਟਰ ‘ਚ ਅਦਾਕਾਰੀ ਗੁਰ ਸਿੱਖੇ ਸਨ ਅਤੇ ਉਨ੍ਹਾਂ ਨੁੰ 1977 ‘ਚ ਆਈ ਏਜੰਟ ਵਿਨੋਦ ਲਈ ਜਾਣਿਆ ਜਾਂਦਾ ਹੈ ।

ਹੋਰ ਵੇਖੋ:ਧਰਮਿੰਦਰ ਨੂੰ ਧੀ ਈਸ਼ਾ ਦਿਓਲ ਦਾ ਫ਼ਿਲਮਾਂ ’ਚ ਕੰਮ ਕਰਨਾ ਨਹੀਂ ਸੀ ਪਸੰਦ, ਧਰਮਿੰਦਰ ਦਾ ਇਸ ਤਰ੍ਹਾਂ ਬਦਲਿਆ ਮਨ

ਇਸੇ ਫ਼ਿਲਮ ਤੋਂ ਬਾਅਦ ਉਹ ਕਾਫੀ ਚਰਚਾ ‘ਚ ਆਏ । ਇਹ ਫ਼ਿਲਮ ਰਾਜ ਸ਼੍ਰੀ ਪਿਕਚਰਸ ਦੇ ਬੈਨਰ ਹੇਠ ਬਣੀ ਸੀ ।ਉਹ ਇੱਕ ਜੱਟ ਸਿੱਖ ਪਰਿਵਾਰ ਨਾਲ ਸਬੰਧਤ ਸਨ ਅਤੇ ਮੁੱਢਲੀ ਸਿੱਖਿਆ ਤੋਂ ਬਾਅਦ ਉਨ੍ਹਾਂ ਨੇ ਉੱਚ ਸਿੱਖਿਆ ਲਈ ਪਟਿਆਲਾ ਦੇ ਮਹਿੰਦਰਾ ਕਾਲਜ ‘ਚ ਦਾਖਲਾ ਲਿਆ । ਕਾਲਜ ਸਮੇਂ ਦੇ ਦੌਰਾਨ ਹੀ ਉਹਨਾਂ ਨੇ ਕਈ ਨਾਟਕ ਖੇਡੇ ਅਤੇ 1970 ‘ਚ ਪੁਣੇ ਦੇ ਫ਼ਿਲਮ ਅਤੇ ਟੈਲੀਵਿਜ਼ਨ ਇੰਸਟੀਚਿਊਟ ‘ਚ ਦਾਖਲਾ ਲੈ ਕੇ ਐਕਟਿੰਗ ਸਿੱਖੀ।

ਸੰਨ 1973 ‘ਚ ਉਨ੍ਹਾਂ ਨੇ ਖੁਨ,ਖੁਨ ਫ਼ਿਲਮ ਦੇ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ।ਇਸ ਤੋਂ ਇਲਾਵਾ ਉਨ੍ਹਾਂ ਨੇ ਹੋਰ ਵੀ ਕਈ ਫ਼ਿਲਮਾਂ ‘ਚ ਕੰਮ ਕੀਤਾ । ਅਦਾਕਾਰ ਮਹਿੰਦਰ ਸੰਧੂ ਕਿਉਂਕਿ ਪੰਜਾਬ ਦੇ ਰਹਿਣ ਵਾਲੇ ਸਨ ਅਤੇ ਉਨ੍ਹਾਂ ਦੀ ਸ਼ਕਲ ਧਰਮਿੰਦਰ ਨਾਲ ਜ਼ਿਆਦਾ ਮਿਲਦੀ ਸੀ ਜਿਸ ਕਾਰਨ ਕਈ ਵਾਰ ਲੋਕਾਂ ਨੂੰ ਧਰਮਿੰਦਰ ਦੇ ਹੋਣ ਦਾ ਭੁਲੇਖਾ ਪੈਂਦਾ ਸੀ ਜਦੋਂਕਿ ਕਈ ਲੋਕ ਮਹਿੰਦਰ ਸੰਧੂ ਨੂੰ ਧਰਮਿੰਦਰ ਦਾ ਛੋਟਾ ਭਰਾ ਸਮਝਦੇ ਸਨ ਅਤੇ ਇਸ ਦਾ ਫਾਇਦਾ ਵੀ ਉਨ੍ਹਾਂ ਨੂੰ ਹੋਇਆ ।1992 ‘ਚ ਉਹ ‘ਕਿਸ ਮੇਂ ਹੈ ਕਿਤਨਾ ਦਮ’ ‘ਚ ਨਜ਼ਰ ਆਏ ਅਤੇ ਉਸ ਤੋਂ ਬਾਅਦ 2004 ‘ਚ ‘ਮਿੱਤਰ ਪਿਆਰੇ ਨੂੰ’ ‘ਚ ਕੰਮ ਕੀਤਾ ।

 

Related Post