ਪਦਮ ਸ਼੍ਰੀ ਨਾਲ ਸਨਮਾਨਿਤ ਹੋ ਚੁੱਕੀ ਹੈ ਫਾਜ਼ਿਲਕਾ ਦੀ ਗਾਇਕਾ ਪੁਸ਼ਪਾ ਹੰਸ, 'ਚੰਨ ਕਿੱਥਾਂ ਗੁਜ਼ਾਰੀ ਆ ਰਾਤ ਵੇ' ਗੀਤ ਨੇ ਪਹੁੰਚਾਇਆ ਸੀ ਬੁਲੰਦੀਆਂ 'ਤੇ

By  Shaminder April 11th 2019 06:01 PM

ਪੰਜਾਬ ਦੀ ਜਰਖੇਜ਼ ਧਰਤੀ 'ਤੇ ਇਸ ਦੀਆਂ ਫਿਜ਼ਾਵਾਂ 'ਚ ਹਰ ਤਰ੍ਹਾਂ ਦੇ ਰੰਗ ਘੁਲੇ ਹੋਏ ਨੇ । ਇਸ ਸੂਬੇ 'ਚ ਪੈਦਾ ਹੋਣ ਵਾਲਾ ਹਰ ਇੱਕ ਇਨਸਾਨ ਕਲਾਕਾਰ ਹੈ ।ਹਰੇ ਭਰੇ ਵਾਤਾਵਰਨ,ਖੁਬਸੂਰਤ ਆਬੋ ਹਵਾ,ਸੋਹਣੀਆਂ ਸੁੱਨਖੀਆਂ ਮੁਟਿਆਰਾਂ ਅਤੇ ਗੱਭਰੂ ਹਰ ਕਿਸੇ ਨੂੰ ਆਪਣੇ ਬਣਾ ਲੈਂਦੇ ਨੇ । ਅਦਾਕਾਰੀ ਅਤੇ ਕਲਾਕਾਰੀ ਇੱਥੋਂ ਦੀ ਧਰਤੀ 'ਤੇ ਡੁੱਲ ਡੁੱਲ ਪੈਂਦੀ ਹੈ । ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਹੀ ਫ਼ਨਕਾਰਾ ਬਾਰੇ ਦੱਸਣ ਜਾ ਰਹੇ ਹਾਂ । ਜਿਸ ਨੇ ਪੰਜਾਬ ਦੇ ਬੇਹੱਦ ਪੱਛੜੇ ਹੋਏ ਇਲਾਕੇ ਦਾ ਪੂਰੀ ਦੁਨੀਆ 'ਚ ਨਾਂਅ ਰੌਸ਼ਨ ਕੀਤਾ। ਜੀ ਹਾਂ ਉਹ ਫ਼ਨਕਾਰਾ ਹਨ ਪੁਸ਼ਪਾ ਹੰਸ ।

ਹੋਰ ਵੇਖੋ:ਨੱਬੇ ਦੇ ਦਹਾਕੇ ‘ਚ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਸੀ ਅਪਾਚੀ ਇੰਡੀਅਨ ਦੀ ਧਕ,ਨਵੀਂ ਪਾਰੀ ਲਈ ਹਨ ਤਿਆਰ

https://www.youtube.com/watch?v=u4QPodZ5X30

ਜਿਨ੍ਹਾਂ ਦਾ ਜਨਮ ਤੀਹ ਨਵੰਬਰ ਉੱਨੀ ਸੌ ਸਤਾਰਾਂ ਨੂੰ ਫਾਜ਼ਿਲਕਾ 'ਚ ਮਾਤਾ ਜਨਕ ਰਾਣੀ ਕਪੂਰ ਅਤੇ ਪਿਤਾ ਰਤਨ ਲਾਲ ਕਪੂਰ ਦੇ ਘਰ ਹੋਇਆ। ਉਨ੍ਹਾਂ ਦੇ ਪਿਤਾ ਪੇਸ਼ੇ ਵੱਜੋਂ ਵਕੀਲ ਸਨ । ਉਨ੍ਹਾਂ ਦੇ ਪਿਤਾ ਮੁੱਢਲੀ ਪੜ੍ਹਾਈ ਦਿਵਾਉਣ ਤੋਂ ਬਾਅਦ ਲਾਹੌਰ ਯੂਨੀਵਰਸਿਟੀ ਤੋਂ ਸੰਗੀਤ ਦੀ ਬੈਚਲਰ ਡਿਗਰੀ ਕਰਵਾਈ ।

ਹੋਰ ਵੇਖੋ :ਕੀ ਤੁਸੀਂ ਜਾਣਦੇ ਹੋ ਗੁਰਲੇਜ਼ ਅਖ਼ਤਰ ਦੇ ਪਰਿਵਾਰ ਬਾਰੇ,ਉਨ੍ਹਾਂ ਦੀ ਭੈਣ ਅਤੇ ਭਰਾ ਵੀ ਹਨ ਵੱਡੇ ਗਾਇਕ

https://www.youtube.com/watch?v=1SRahEd2PG0

ਇਸ ਤੋਂ ਬਾਅਦ ਉਹ ਦਸ ਸਾਲ ਤੱਕ ਨਾਮੀ ਭਾਰਤੀ ਸੰਗੀਤ ਘਰਾਣੇ ਪਟਵਰਧਨ ਤੋਂ ਲਾਹੌਰ ਵਿਖੇ ਸ਼ਾਸਤਰੀ ਸੰਗੀਤ ਦੀ ਸਿੱਖਿਆ ਹਾਸਲ ਕਰਦੇ ਰਹੇ।ਇਸ ਤੋਂ ਬਾਅਦ ਆਪਣੇ ਸੰਗੀਤਕ ਸਫ਼ਰ ਦੀ ਸ਼ੁਰੂਆਤ ਉਨ੍ਹਾਂ ਨੇ ਲਾਹੌਰ ਰੇਡੀਓ ਸਟੇਸ਼ਨ ਤੋਂ ਕੀਤੀ । ਉਨ੍ਹਾਂ ਨੇ ਕਈ ਗੀਤ ਗਾਏ ਜਿਸ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲਿਆ । ਉਨ੍ਹਾਂ ਸਿਰਫ਼ ਪੰਜਾਬੀ ਹੀ ਨਹੀਂ ਹਿੰਦੀ ਗੀਤ ਵੀ ਗਾਏ ਜੋ ਕਿ ਕਾਫੀ ਮਕਬੂਲ ਹੋਏ ।

ਹੋਰ ਵੇਖੋ:ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -4 ‘ਚ ਮਨਜੀਤ ਕੌਰ ਵਿਖਾਉਣਗੇ ਆਪਣੇ ਲਜ਼ੀਜ਼ ਪਕਵਾਨਾਂ ਦਾ ਕਮਾਲ

https://www.youtube.com/watch?v=SrxSDkBgKHs

ਉਨ੍ਹਾਂ ਨੂੰ ਪਦਮ ਸ਼੍ਰੀ,ਪੰਜਾਬੀ ਭੂਸ਼ਣ ਅਤੇ ਕਲਪਨਾ ਚਾਵਲਾ ਐਕਸੀਲੈਂਸੀ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ । 'ਚੰਨ ਕਿੱਥਾਂ ਗੁਜ਼ਾਰੀ ਆ ਰਾਤ ਵੇ' ਇੱਕ ਅਜਿਹਾ ਗੀਤ ਸੀ ਜੋ ਉਨ੍ਹਾਂ ਦੇ ਸੰਗੀਤਕ ਸਫ਼ਰ 'ਚ ਇੱਕ ਮੀਲ ਪੱਥਰ ਸਾਬਿਤ ਹੋਇਆ ਅਤੇ ਇਸ ਗੀਤ ਨੇ ਹੀ ਉਨ੍ਹਾਂ ਨੂੰ ਕਾਮਯਾਬੀ ਦੀਆਂ ਬੁਲੰਦੀਆਂ 'ਤੇ ਪਹੁੰਚਾ ਦਿੱਤਾ ਸੀ ।

https://www.youtube.com/watch?v=wMR1LDdmTH8

ਚੰਨ ਕਿਥਾਂ ਗੁਜ਼ਾਰੀ ਆਂ ਈ ਰਾਤ ਵੇ,ਮੇਰਾ ਜੀਅ ਦਲੀਲਾਂ ਦੇ ਵਾਸ ਵੇ,ਸਾਰੀ ਰਾਤ ਤੇਰਾ ਤੱਕ ਨੀਆਂ ਰਾਹ, ਤਾਰਿਆਂ ਤੋਂ ਪੁੱਛ ਚੰਨ ਵੇ ,ਗੱਲਾਂ ਦਿਲ ਦੀਆਂ ਦਿਲ ਵਿੱਚ ਰਹਿ ਗਈਆਂ ,ਲੁੱਟੀ ਹੀਰ ਵੇ ਫ਼ਕੀਰ ਦੀ,ਦਿਲ ਕਿਸੀ ਸੇ ਲਗਾਕਰ ਦੇਖ ਲੀਆ ਉਨ੍ਹਾਂ ਨੇ ਕਈ ਹਿੱਟ ਗੀਤ ਗਾਏ, ਜਿਸ ਚੋਂ ਮੁੱਖ ਤੌਰ 'ਤੇ ਇਹ ਗੀਤ ਹਨ । ਦਿੱਲੀ 'ਚ ਉਨ੍ਹਾਂ ਦਾ ਅੱਠ ਦਸੰਬਰ ਦੋ ਹਜ਼ਾਰ ਗਿਆਰਾਂ ਨੂੰ ਤਰਾਨਵੇਂ ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ।

 

Related Post