ਦੁਆਬੇ ਦੇ ਇਸ ਗੀਤਕਾਰ ਨੇ ਲਿਖੇ ਕਈ ਹਿੱਟ ਗੀਤ ਪਰ ਇਸ ਵਜ੍ਹਾ ਕਰਕੇ ਰਿਹਾ ਗੁੰਮਨਾਮ 

By  Shaminder August 16th 2019 06:24 PM

ਵਿਜੇ ਰਸੂਲਪੁਰ ਦੁਆਬੇ ਦੇ ਪਿੰਡ ਰਸੂਲਪੁਰ ਹੁਸ਼ਿਆਰਪੁਰ ਦੇ ਨਜ਼ਦੀਕ ਇੱਕ ਅਜਿਹਾ ਗੀਤਕਾਰ ਹੈ ਜਿਸ ਨੇ ਮਾਵਾਂ ਨੂੰ ਸਮਰਪਿਤ ਕਈ ਗੀਤ ਲਿਖੇ ਨੇ । ਇਨ੍ਹਾਂ ਗੀਤਾਂ ਨੂੰ ਰਚਣ ਵਾਲੇ ਨੇ ਵਿਜੇ ਰਸੂਲਪੁਰ 'ਰੱਬ ਤੋਂ ਪਹਿਲਾਂ ਮਾਵਾਂ ਚੇਤੇ ਆਉਂਦੀਆਂ ਨੇ' ਇਸ ਗੀਤ ਨਾਲ ਉਨ੍ਹਾਂ ਨੇ ਆਪਣੀ ਪਛਾਣ ਬਣਾਈ ਇਸ ਗੀਤ ਨੂੰ ਆਵਾਜ਼ ਦਿੱਤੀ ਸੀ ਫ਼ਿਰੋਜ਼ ਖ਼ਾਨ ਨੇ । ਵਿਜੇ ਰਸੂਲਪੁਰ  ਦੇ ਇੱਕ ਦੋਸਤ ਦੀ ਮਾਂ ਦੀ ਮੌਤ 2005 'ਚ ਹੋ ਗਈ ਸੀ ।

ਹੋਰ ਵੇਖੋ: ਨੀਤੂ ਕਪੂਰ ਨੇ ਸ਼ੇਅਰ ਕੀਤਾ ਮਜ਼ੇਦਾਰ ਵੀਡੀਓ, ਲਿਖਿਆ ‘ਜਿਸ ਤਰ੍ਹਾਂ ਦਾ ਪਿਓ ਉਸੇ ਤਰ੍ਹਾਂ ਦਾ ਮੁੰਡਾ’

https://www.youtube.com/watch?v=yY68zds34hY

ਉਸ ਮੌਕੇ ਉਨ੍ਹਾਂ ਨੇ ਆਪਣੀ ਭਾਵਨਾ ਬਿਆਨ ਕਰਨ ਲਈ ਇਹ ਗੀਤ ਲਿਖਿਆ ਸੀ । ਜਦੋਂ ਇਹ ਗੀਤ ਫਿਰੋਜ਼ ਖਾਨ ਕੋਲ ਲੈ ਕੇ ਗਏ ਤਾਂ ਪਹਿਲਾਂ ਤਾਂ ਉਨ੍ਹਾਂ ਨੇ ਆਨਾ ਕਾਨੀ ਕੀਤੀ ਪਰ ਵਿਜੇ ਰਸੂਲਪੁਰ ਉਨ੍ਹਾਂ ਦੇ ਖਹਿੜੇ ਪੈ ਗਏ ਤਾਂ ਫਿਰ ਕਿਸੇ ਦਿਨ ਆਉਣ ਲਈ ਕਿਹਾ  ।  1996 'ਚ ਫਿਰੋਜ਼ ਖਾਨ ਦੀ ਪਹਿਲੀ ਕੈਸੇਟ ਆਈ ਸੀ ।ਜਦੋਂ ਫਿਰੋਜ਼ ਖ਼ਾਨ ਨੁੰ ਵਿਜੇ ਨੇ ਇਹ ਗੀਤ ਸੁਣਾਇਆ ਤਾਂ ਫਿਰੋਜ਼ ਖ਼ਾਨ ਨੇ ਉਨ੍ਹਾਂ ਨੂੰ ਗਲ ਨਾਲ ਲਾ ਲਿਆ ਅਤੇ  ਜੈਦੇਵ ਕੁਮਾਰ ਕੋਲ ਲੈ ਗਏ ।

vijay vijay

ਉਸ ਸਮੇਂ ਜੈਦੇਵ ਕੁਮਾਰ ਹਰਭਜਨ ਮਾਨ ਦੀ ਕੈਸੇਟ ਓਏ ਹੋਏ ਦੀ ਰਿਕਾਰਡਿੰਗ ਕਰ ਰਹੇ ਸਨ ।ਜਿਉਂ ਹੀ ਇਹ ਗੀਤ ਉਨ੍ਹਾਂ ਨੂੰ ਸੁਣਾਇਆ ਗਿਆ ਤਾਂ ਜੈਦੇਵ ਕੁਮਾਰ ਉਸੇ ਵੇਲੇ ਕੰਪੋਜੀਸ਼ਨ ਬਨਾਉਣ ਲੱਗ ਪਏ ।ਵਿਜੇ ਹੁਣ ਤੱਕ 40-45 ਗੀਤ ਰਿਕਾਰਡ ਕਰਵਾ ਚੁੱਕੇ ਨੇ ਅਤੇ 16 ਗਾਇਕਾਂ ਨੇ ਉਨ੍ਹਾਂ ਦੇ ਗੀਤ ਗਾਏ ਨੇ ਪਰ ਅੱਜ ਤੱਕ ਉਨ੍ਹਾਂ ਨੂੰ ਆਪਣੇ ਗੀਤ ਲਈ ਇੱਕ ਰੁਪਇਆ ਵੀ ਕਿਸੇ ਗਾਇਕ ਨੇ ਨਹੀਂ ਦਿੱਤਾ । ਇਸ ਗੱਲ ਦਾ ਮਲਾਲ ਵਿਜੇ ਨੂੰ ਹਮੇਸ਼ਾ ਰਹਿੰਦਾ ਹੈ । ਇੱਕ ਇੰਟਰਵਿਊ ਦੌਰਾਨ ਵਿਜੇ ਨੇ ਇਹ ਖੁਲਾਸਾ ਕੀਤਾ ਕਿ ਏਨੇ ਹਿੱਟ ਗੀਤ ਦੇਣ ਦੇ ਬਾਵਜੂਦ ਉਨ੍ਹਾਂ ਨੂੰ ਇੱਕ ਪੈਸਾ ਵੀ ਨਹੀਂ ਮਿਲਿਆ । ਪੈਸੇ ਤਾਂ ਦੂਰ ਦੀ ਗੱਲ ਗਾਇਕ ਉਸਦਾ ਨਾਂਅ ਤੱਕ ਗੀਤ 'ਚ ਨਹੀਂ ਲੈਂਦੇ । ਏਨੇ ਹਿੱਟ ਗੀਤ ਦੇਣ ਦੇ ਬਾਵਜੂਦ ਵੀ ਇਹ ਹਿੱਟ ਗੀਤਕਾਰ ਅੱਜ ਵੀ ਗੁੰਮਨਾਮ ਹੈ ।

Related Post