ਇੱਕ ਵਧੀਆ ਗਾਇਕ ਹੋਣ ਦੇ ਨਾਲ –ਨਾਲ ਵਧੀਆ ਗੀਤਕਾਰ ਵੀ ਹੈ ਅੰਮ੍ਰਿਤ ਸਾਬ ,'ਕੰਗਨਾ ਤੇਰਾ ਨੀ ਸਾਨੂੰ ਕਰੇ ਇਛਾਰੇ' ਵਰਗੇ ਲਿਖੇ ਨੇ ਕਈ ਗੀਤ 

By  Shaminder August 9th 2019 01:31 PM -- Updated: August 9th 2019 02:21 PM

ਅੰਮ੍ਰਿਤ ਸਾਬ ਜਲੰਧਰ ਦੇ ਇੱਕ ਨਿੱਕੇ ਜਿਹੇ ਪਿੰਡ ਖੈਰੇਮਾਜਰਾ ਦਾ ਜੰਮਪਲ ਹੈ । ਉਸ ਨੇ ਪੰਜਾਬੀ ਮਿਊਜ਼ਿਕ 'ਚ ਆਪਣੇ ਗੀਤ ਕਬਜ਼ਾ ਨਾਲ ਅੱਜ ਵੀ ਪੰਜਾਬੀ ਮਿਊਜ਼ਿਕ ਇੰਡਸਟਰੀ 'ਤੇ ਕਬਜ਼ਾ ਕੀਤਾ ਹੋਇਆ ਹੈ ।ਪੀਟੀਸੀ ਪੰਜਾਬੀ ਨੂੰ ਦਿੱਤੀ ਇੱਕ ਇੰਟਰਵਿਊ ਦੌਰਾਨ ਉਨ੍ਹਾਂ ਨੇ ਖੁਲਾਸਾ ਕੀਤਾ ਕਿ ਉਹ ਅਕਸਰ ਆਪਣੇ ਦੋਸਤਾਂ ਮਿੱਤਰਾਂ ਨਾਲ ਘੁੰਮਣ ਜਾਂਦੇ ਸਨ ਅਤੇ ਜਦੋਂ ਉਹ ਘਰ ਆਉਂਦੇ ਤਾਂ ਪਿਤਾ ਜੀ ਮਜ਼ਾਕ ਨਾਲ ਕਹਿੰਦੇ ਸਨ ਆ ਗਏ ਸਾਹਿਬ ।

ਹੋਰ ਵੇਖੋ:ਜੈਸਮੀਨ ਅਖ਼ਤਰ ਨੇ ਇੰਦਰ ਸੰਧੂ ਨੂੰ ਦੇਖੋ ਕਿਵੇਂ ਬਣਾਇਆ ‘ਦਬੰਗ ਟੁ ਨੰਗ’

ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਨਾਂਅ ਨਾਲ ਵੀ ਇਸ ਨੂੰ ਜੋੜ ਲਿਆ ਸੀ । ਉਨ੍ਹਾਂ ਦੀ ਐਲਬਮ 2002 'ਚ ਆਈ ਸੀ ,ਪਹਿਲੀ ਐਲਬਮ ਮਿੰਦਰੋ ਸੀ । ਅੰਮ੍ਰਿਤ ਸਾਬ ਨੇ ਕਦੇ ਜ਼ਿੰਦਗੀ 'ਚ ਨਹੀਂ ਸੀ ਸੋਚਿਆ ਕਿ ਉਹ ਇੱਕ ਗਾਇਕ ਬਣਨਗੇ ਪਰ ਕਿਸਮਤ ਉਨ੍ਹਾਂ ਨੂੰ ਇਸ ਪਾਸੇ ਵੱਲ ਲੈ ਆਈ ਸੀ ।

ਹਾਲਾਂਕਿ ਭੰਗੜਾ ਪਾਉਣ ਦਾ ਸ਼ੌਂਕ ਅੰਮ੍ਰਿਤ ਸਾਬ ਰੱਖਦੇ ਸਨ । ਹਾਲਾਂਕਿ ਅੱਜ ਜ਼ਮਾਨਾ ਸੋਸ਼ਲ ਮੀਡੀਆ ਦਾ ਹੈ ਪਰ ਅੰਮ੍ਰਿਤ ਸਾਬ ਨੂੰ ਸੋਸ਼ਲ ਮੀਡੀਆ 'ਤੇ ਐਕਟਿਵ ਰਹਿਣਾ ਬਿਲਕੁਲ ਵੀ ਪਸੰਦ ਨਹੀਂ ਹੈ । ਉਹ ਇੱਕ ਗਾਇਕ ਹੋਣ ਦੇ ਨਾਲ-ਨਾਲ ਵਧੀਆ ਗੀਤਕਾਰ ਵੀ ਹਨ ।

ਉਨ੍ਹਾਂ ਦੇ ਲਿਖੇ ਗੀਤ ਸਰਦੂਲ ਸਿਕੰਦਰ,ਮਾਸਟਰ ਸਲੀਮ,ਨਸੀਬੋ ਲਾਲ,ਜਸਪਿੰਦਰ ਨਰੂਲਾ ਅਤੇ  2000 ਦੇ ਦਹਾਕੇ 'ਚ ਆਇਆ ਪ੍ਰਸਿੱਧ ਗੀਤ 'ਕੰਗਨਾ ਤੇਰਾ ਨੀ ਸਾਨੂੰ ਕਰੇ ਇਸ਼ਾਰੇ' ਵੀ ਉਨ੍ਹਾਂ ਦੀ ਕਲਮ ਚੋਂ ਹੀ ਨਿਕਲਿਆ ਹੈ ।

ਉਨ੍ਹਾਂ ਦੇ ਪਸੰਦੀਦਾ ਗਾਇਕਾਂ ਦੀ ਗੱਲ ਕੀਤੀ ਜਾਵੇ ਤਾਂ ਗੁਰਦਾਸ ਮਾਨ,ਮਾਸਟਰ ਸਲੀਮ,ਮੀਕਾ ਨਿੰਜਾ ਸਣੇ ਕਈ ਗਾਇਕਾਂ ਨੂੰ ਉਹ ਸੁਣਦੇ ਹਨ । 2016 'ਚ ਉਨ੍ਹਾਂ ਦਾ ਗੀਤ ਪੱਗ ਆਇਆ ਸੀ ਜਿਸ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ਅਤੇ ਉਹ ਫ਼ਿਲਹਾਲ ਉਹ ਇੰਗਲੈਂਡ 'ਚ ਰਹਿ ਰਹੇ ਨੇ । ਚੰਗੇ ਭਵਿੱਖ ਲਈ ਯੂ.ਕੇ ਚਲੇ ਗਏ ਸਨ ਅਤੇ ਉੱਥੇ ਹੀ ਸੈੱਟਲ ਹੋ ਗਏ ਸਨ ।

Related Post