ਨੂਰਾਂ ਸਿਸਟਰਸ ਸ਼ਾਮ ਚੌਰਸੀਆ ਕਲਾਸੀਕਲ ਸੰਗੀਤ ਘਰਾਣੇ ਨਾਲ ਰੱਖਦੀਆਂ ਨੇ ਸਬੰਧ

By  Shaminder March 28th 2019 11:53 AM

ਨੂਰਾਂ ਸਿਸਟਰਸ ਨੇ ਆਪਣੇ ਸੂਫ਼ੀਆਨਾ ਅੰਦਾਜ਼ 'ਚ ਗੀਤ ਗਾ ਕੇ ਹਰ ਕਿਸੇ ਦਾ ਦਿਲ ਜਿੱਤਿਆ ਹੈ । ਅੱਜ ਅਸੀਂ ਸੁਰਾਂ ਦੀਆਂ ਸਰਤਾਜ਼ ਇਨ੍ਹਾਂ ਭੈਣਾਂ ਬਾਰੇ ਦੱਸਾਂਗੇ ਜਿਨ੍ਹਾਂ ਨੇ ਆਪਣੀ ਸੁਰੀਲੀ ਅਵਾਜ਼ ਨਾਲ ਸਿਰਫ਼ ਪੰਜਾਬੀ ਮਿਊਜ਼ਿਕ ਇੰਡਸਟਰੀ ਹੀ ਨਹੀਂ ਸਗੋਂ ਬਾਲੀਵੁੱਡ 'ਚ ਵੀ ਖਾਸ ਥਾਂ ਬਣਾਈ ਹੈ ।ਨੂਰਾਂ ਸਿਸਟਰਸ ਸ਼ਾਮ ਚੌਰਸੀਆ ਕਲਾਸੀਕਲ ਸੰਗੀਤ ਘਰਾਣੇ ਨਾਲ ਸਬੰਧ ਰੱਖਦੀਆਂ ਨੇ ਅਤੇ ਜਲੰਧਰ ਦੀਆਂ ਰਹਿਣ ਵਾਲੀਆਂ ਹਨ ।

ਹੋਰ ਵੇਖੋ  :ਵੱਡੇ ਪਰਦੇ ‘ਤੇ ਦਿਖਾਈ ਜਾਵੇਗੀ ਸਾਹਿਰ ਤੇ ਅੰਮ੍ਰਿਤਾ ਪ੍ਰੀਤਮ ਦੀ ਪ੍ਰੇਮ ਕਹਾਣੀ !

https://www.youtube.com/watch?v=wGXAmvX_zUI

ਉਨ੍ਹਾਂ ਦੇ ਪਿਤਾ ਗੁਲਸ਼ਨ ਮੀਰ ਸੱਤਰ ਦੇ ਦਹਾਕੇ ਦੇ ਪ੍ਰਸਿੱਧ ਸੂਫ਼ੀ ਗਾਇਕ ਸਵਰਨ ਨੂਰਾਂ ਅਤੇ ਬੀਬੀ ਨੂਰਾਂ ਦੇ ਪੁੱਤਰ ਹਨ।ਇੱਕ ਸਮਾਂ ਅਜਿਹਾ ਵੀ ਨੂਰਾਂ ਸਿਸਟਰਸ ਦੇ ਪਰਿਵਾਰ 'ਤੇ ਆਇਆ ਕਿ ਸਵਰਨ ਨੂਰਾਂ ਦੀ ਮੌਤ ਤੋਂ ਬਾਅਦ ਪਰਿਵਾਰ ਲਈ ਦੋ ਵਕਤ ਦੀ ਰੋਟੀ ਦਾ ਜੁਗਾੜ ਕਰਨਾ ਵੀ ਮੁਸ਼ਕਿਲ ਹੋ ਗਿਆ ਸੀ । ਘਰ ਦਾ ਗੁਜ਼ਾਰਾ ਕਰਨ ਲਈ ਨੂਰਾਂ ਸਿਸਟਰਸ ਦੇ ਪਿਤਾ ਲੋਕਾਂ ਨੂੰ ਸੰਗੀਤ ਦੀ ਸਿੱਖਿਆ ਦੇਣ ਲੱਗੇ ।

ਹੋਰ ਵੇਖੋ  :ਵੱਡੇ-ਵੱਡੇ ਰੈਪਰ ਨੂੰ ਫੇਲ ਕਰਦਾ ਹੈ ਇਹ ਬੱਚਾ, ਰੈਪ ਦੇ ਮਾਮਲੇ ‘ਚ ਬਾਦਸ਼ਾਹ ਨੇ ਬੱਚੇ ਨੂੰ ਦਿੱਤੇ 100 ‘ਚੋਂ 200 ਨੰਬਰ, ਦੇਖੋ ਵੀਡਿਓ

https://www.youtube.com/watch?v=JgHQsgUjnDM

ਪਰ ਇੱਕ ਵਾਰ ਮੁੜ ਤੋਂ ਉਨ੍ਹਾਂ ਦੀਆਂ ਲਾਡਲੀਆਂ ਪੋਤੀਆਂ ਨੇ ਸੰਗੀਤ 'ਚ ਵੱਡਾ ਮੁਕਾਮ ਹਾਸਲ ਕਰਕੇ ਹਾਲਾਤਾਂ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਹੈ ।ਜਦੋਂ ਸੁਲਤਾਨਾ ਮਹਿਜ਼ ਸੱਤ ਸਾਲ ਦੀ ਜਦਕਿ ਜੋਤੀ ਸਿਰਫ਼ ਪੰਜ ਸਾਲ ਦੀ ਸੀ ਤਾਂ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਦੇ ਹੁਨਰ ਨੂੰ ਪਛਾਣਿਆ ।ਇਨ੍ਹਾਂ ਦੋਨਾਂ ਭੈਣਾਂ ਨੇ ਸੰਗੀਤ ਦੀ ਸਿੱਖਿਆ ਆਪਣੇ ਪਿਤਾ ਤੋਂ ਆਪਣੇ ਘਰ 'ਚ ਹੀ ਲਈ ।

ਹੋਰ ਵੇਖੋ  :ਜਦੋਂ ਸੰਨੀ ਦਿਓਲ ਨੂੰ ਇੱੱਕ ਫੈਨ ਵਾਂਗ ਮਿਲੇ ਵਰੁਣ ਧਵਨ,ਵੇਖੋ ਵੀਡੀਓ

https://www.youtube.com/watch?v=Hu6hvzyS_ZY

ਦਸ ਸਾਲ ਤੱਕ ਉਨ੍ਹਾਂ ਦੇ ਪਿਤਾ ਉਸਤਾਦ ਗੁਲਸ਼ਨ ਮੀਰ ਉਨ੍ਹਾਂ ਨੂੰ ਸੰਗੀਤ ਦੀਆਂ ਬਾਰੀਕੀਆਂ ਸਿਖਾਉਂਦੇ ਰਹੇ ਅਤੇ ਇਸ ਤੋਂ ਬਾਅਦ ਡਾਇਰੈਕਟਰ ਕੁਲਜੀਤ ਸਿੰਘ ਨੇ ਉਨ੍ਹਾਂ ਦੇ ਗੀਤ 'ਕੁੱਲੀ' ਦੀ ਰਿਕਾਰਡਿੰਗ ਕਰਵਾਈ ਸੀ ।ਦੋਵਾਂ ਨੇ ਬਾਬਾ ਬੁੱਲ੍ਹੇ ਸ਼ਾਹ ਦੇ ਕਲਾਮ ਨੂੰ ਏਨੇ ਵਧੀਆ ਤਰੀਕੇ ਨਾਲ ਗਾਇਆ ਕਿ ਸੁਣਨ ਵਾਲਾ ਦੰਗ ਰਹਿ ਗਿਆ । ਇਕਬਾਲ ਮਾਹਲ ਜੋ ਕਿ ਇੱਕ ਕੈਨੇਡੀਅਨ ਸੰਗੀਤ ਪ੍ਰਮੋਟਰ ਸਨ ਉਨ੍ਹਾਂ ਨੇ ਦੋਵਾਂ ਭੈਣਾਂ ਦੀ ਪ੍ਰਤਿਭਾ ਦੀ ਪਛਾਣ ਕੀਤੀ ਅਤੇ ਉਨ੍ਹਾਂ ਦੀ ਕਾਮਯਾਬੀ 'ਚ ਅਹਿਮ ਭੂਮਿਕਾ ਨਿਭਾਈ ।

ਹੋਰ ਵੇਖੋ :ਮਾਸਟਰ ਸਲੀਮ ਨੂੰ ਇਉਂ ਹੀ ਲੋਕ ਨਹੀਂ ਕਹਿੰਦੇ ਮਾਸਟਰ,ਬਚਪਨ ਤੋਂ ਹੀ ਸੁਰਾਂ ਦੇ ਸੁਲਤਾਨ ਨੇ ਸਲੀਮ

https://www.youtube.com/watch?v=9SooQXJ32Ao

ਨੂਰਾਂ ਸਿਸਟਰਸ ਨੇ ਵੱਖ-ਵੱਖ ਥਾਵਾਂ 'ਤੇ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ ਅਤੇ ਬਾਬਾ ਮੁਰਾਦ ਸ਼ਾਹ ਦੀ ਦਰਗਾਹ 'ਤੇ ਵੀ ਆਪਣੇ ਗੀਤ ਗਾ ਕੇ ਨਾਂ ਸਿਰਫ਼ ਬਾਬਾ ਮੁਰਾਦ ਸ਼ਾਹ ਜੀ ਨੂੰ ਆਪਣੀ ਅਕੀਦਤ ਦੇ ਫੁੱਲ ਭੇਂਟ ਕੀਤੇ ਬਲਕਿ ਆਪਣੇ ਗੀਤਾਂ ਨਾਲ ਲੋਕਾਂ ਦਾ ਵੀ ਦਿਲ ਜਿੱਤਿਆ । ਉਨ੍ਹਾਂ ਦਾ ਗੀਤ ਅੱਲ੍ਹਾ ਹੂ ਯੂ ਟਿਊਬ 'ਤੇ ਜ਼ਬਰਦਸਤ ਹਿੱਟ ਰਿਹਾ ।

ਹੋਰ ਵੇਖੋ  :ਪੰਜਾਬ ਦੇ ਮਲੇਰਕੋਟਲਾ ਦੀ ਸ਼ਾਨ ਸਨ ਸਈਅਦ ਜਾਫ਼ਰੀ,ਬ੍ਰਿਟੇਨ ਨੇ ਏਸ਼ੀਆਈ ਮੂਲ ਦੇ ਸਭ ਤੋਂ ਵਧੀਆ ਅਦਾਕਾਰ ਹੋਣ ਦਾ ਦਿੱਤਾ ਸੀ ਖਿਤਾਬ

https://www.youtube.com/watch?v=Gbw64XQ5wDo

ਇਸ ਤੋਂ ਬਾਅਦ ਨੂਰਾਂ ਸਿਸਟਰਸ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਗਾਏ । ਫ਼ਿਲਮ ਹਾਈਵੇ ਦੇ ਨਾਲ ਉਨ੍ਹਾਂ ਨੇ ਬਾਲੀਵੁੱਡ 'ਚ ਆਪਣਾ ਸੰਗੀਤਕ ਸਫ਼ਰ ਸ਼ੁਰੂ ਕੀਤਾ ।ਜਿਸ ਤੋਂ ਬਾਅਦ ਉਨ੍ਹਾਂ ਨੂੰ ਸੁਲਤਾਨ,ਮਿਰਜ਼ਿਆ,ਦੰਗਲ ਅਤੇ ਜਬ ਹੈਰੀ ਮੀਟ ਸੇਜ਼ਲ ਫ਼ਿਲਮਾਂ 'ਚ ਵੀ ਗਾਉਣ ਦਾ ਮੌਕਾ ਮਿਲਿਆ। ਉਦੋਂ ਤੋਂ ਲੈ ਕੇ ਹੁਣ ਤੱਕ ਉਹ ਕਈ ਗੀਤ ਗਾ ਚੁੱਕੇ ਨੇ ਅਤੇ ਉਨ੍ਹਾਂ ਨੂੰ ਸਰੋਤਿਆਂ ਵੱਲੋਂ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਸੰਗੀਤ ਦੇ ਸਫ਼ਰ 'ਚ ਉਹ ਲਗਾਤਾਰ ਮੱਲਾਂ ਮਾਰ ਰਹੀਆਂ ਨੇ ਅਤੇ ਕਈ ਸਨਮਾਨ ਵੀ ਉਨ੍ਹਾਂ ਨੂੰ ਮਿਲ ਚੁੱਕੇ ਹਨ ।

Related Post