ਇਹ ਸਿੱਖ ਮੁਟਿਆਰ ਗਤਕੇ 'ਚ ਵੱਡੇ-ਵੱਡਿਆਂ ਨੂੰ ਦਿੰਦੀ ਹੈ ਮਾਤ,ਕੁੜੀਆਂ 'ਚ ਭਰਿਆ ਜਜ਼ਬਾ

By  Shaminder April 29th 2019 10:32 AM -- Updated: April 29th 2019 10:35 AM

ਗਤਕਾ ਪੰਜਾਬੀਆਂ ਦੀ ਜੰਗੀ ਖੇਡ ਹੈ । ਇਹ ਯੁੱਧ ਕਲਾ 'ਚ ਇਸਤੇਮਾਲ ਕੀਤੀ ਜਾਣ ਵਾਲੀ ਅਜਿਹੀ ਤਕਨੀਕ ਹੈ । ਜਿਸ 'ਚ ਗਤੀ ਅਤੇ ਸਮੇਂ ਦਾ ਖ਼ਾਸ ਖ਼ਿਆਲ ਰੱਖਿਆ ਜਾਂਦਾ ਹੈ । ਕਿਉਂਕਿ ਵਿਰੋਧੀ ਤੁਹਾਡੇ ਤੇ ਕਦੋਂ ਵਾਰ ਕਰਦਾ ਹੈ ਅਤੇ ਤੁਸੀਂ ਗਤਕੇ ਦੀ ਕਿਸ ਤਕਨੀਕ ਦੇ ਰਾਹੀਂ ਕਦੋਂ ਅਤੇ ਕਿਵੇਂ ਆਪਣਾ ਬਚਾਅ ਕਰਨਾ ਹੈ ਇਸ ਦਾ ਧਿਆਨ ਰੱਖਣਾ ਪੈਂਦਾ ਹੈ ।ਦਸਮ ਪਾਤਸ਼ਾਹ ਗੁਰੁ ਗੋਬਿੰਦ ਸਿੰਘ ਜੀ ਨੇ ਇਸ ਸ਼ਸਤਰ ਵਿੱਦਿਆ ਨੂੰ ਸਿਖਰਾਂ 'ਤੇ ਪਹੁੰਚਾਇਆ ਸੀ ।  ਗੁਰੂ ਗੋਬਿੰਦ ਸਿੰਘ ਦੇ ਸਮੇਂ ਤੋਂ ਹੁਣ ਤਕ ਅਕਾਲੀ ਨਿਹੰਗ ਸਿਖ ਇਸ ਕਲਾ ਵਿਚ ਸਭ ਤੋਂ ਅਗੇ ਰਹੇ ਹਨ ।

ਹੋਰ ਵੇਖੋ :ਗਾਇਕ ਕੁਲਵਿੰਦਰ ਢਿੱਲੋਂ ਦਾ ਪੁੱਤਰ ਅਰਮਾਨ ਵੀ ਪਿਤਾ ਵਾਂਗ ਬੁਲੰਦ ਅਵਾਜ਼ ਦਾ ਹੈ ਮਾਲਕ,ਵੇਖੋ ਪਰਫਾਰਮੈਂਸ ਦਾ ਵੀਡੀਓ

https://www.youtube.com/watch?v=cGvy4zddyr0

ਗਤਕਾ ਉਂਝ ਤਾਂ ਮਰਦਾਂ ਦੀ ਖੇਡ ਹੈ ।ਪਰ ਅੱਜ ਅਸੀਂ ਤੁਹਾਨੂੰ ਜਿਸ ਮੁਟਿਆਰ ਨਾਲ ਮਿਲਾਉਣ ਜਾ ਰਹੇ ਹਾਂ ਉਸ ਨੇ ਗਤਕਾ ਸਿਰਫ਼ ਮਰਦਾਂ ਦੀ ਖੇਡ ਹੈ ਇਸ ਧਾਰਨਾ ਨੂੰ ਤੋੜਿਆ। ਇੱਕ ਅਜਿਹੀ ਮੁਟਿਆਰ ਜਿਸ ਨੇ ਗਤਕੇ ਦੀ ਖੇਡ ਨੂੰ ਅਪਣਾ ਕੇ ਔਰਤਾਂ ਪ੍ਰਤੀ ਮਰਦ ਪ੍ਰਧਾਨ ਸਮਾਜ ਦੀ ਨਾ ਸਿਰਫ ਸੋਚ ਬਦਲੀ ਬਲਕਿ ਇਸ ਖੇਡ ਪ੍ਰਤੀ ਉਸ ਦਾ ਜਨੂੰਨ ਏਨਾ ਜ਼ਿਆਦਾ ਹੈ ਕਿ ਕਈ ਵਾਰ ਇਸ ਖੇਡ ਨੂੰ ਖੇਡਣ ਦੌਰਾਨ ਉਸ ਨੂੰ ਸੱਟਾਂ ਵੀ ਲੱਗੀਆਂ ਪਰ ਇਸ ਸਭ ਦੇ ਬਾਵਜੂਦ ਉਸ ਨੇ ਜ਼ਿੰਦਗੀ 'ਚ ਕਦੇ ਵੀ ਹਾਰ ਮੰਨਣਾ ਨਹੀਂ ਸਿੱਖਿਆ ਅਤੇ ਇਸ ਖੇਡ ਪ੍ਰਤੀ ਉਹ ਸਮਰਪਿਤ ਰਹੀ ਅਤੇ ਅੱਜ ਉਹ ਗਤਕੇ 'ਚ ਏਨੀ ਨਿਪੁੰਨ ਹੋ ਚੁੱਕੀ ਹੈ ਕਿ ਉਹ ਗਤਕੇ ਦੇ ਵੱਡੇ-ਵੱਡੇ ਮਹਾਂਰਥੀਆਂ ਨੂੰ ਮਾਤ ਪਾ ਦਿੰਦੀ ਹੈ ।

gatka player gurvinder kaur के लिए इमेज परिणाम

ਜੀ ਹਾਂ ਗਤਕੇ ਪ੍ਰਤੀ ਇਸ ਤਰ੍ਹਾਂ ਦਾ ਜਨੂੰਨ ਰੱਖਣ ਵਾਲੀ ਇਹ ਮੁਟਿਆਰ ਹੈ ਗੁਰਵਿੰਦਰ ਕੌਰ । ਬਚਪਨ 'ਚ ਹੀ ਕੁਝ ਵੱਖਰਾ ਕਰਨ ਦੀ ਚੇਟਕ ਉਸ ਨੂੰ ਸੀ ਅਤੇ ਆਪਣੀ ਵੱਖਰੀ ਪਛਾਣ ਬਨਾਉਣ ਲਈ ਉਸ ਨੇ ਦਿਨ ਰਾਤ ਇੱਕ ਕਰ ਦਿੱਤਾ ਅਤੇ ਆਖਿਰਕਾਰ ਉਹ ਸਿੱਖੀ ਦੀ ਇਸ ਰਿਵਾਇਤੀ ਖੇਡ ਨੂੰ ਸੁਰਜਿਤ ਕਰਨ 'ਚ ਕਾਮਯਾਬ ਰਹੀ ।ਗਤਕੇ ਦੇ ਅਜਿਹੇ ਦਾਅ ਪੇਚ ਗੁਰਵਿੰਦਰ ਜਾਣਦੀ ਹੈ ਕਿ ਵੱਡੇ ਵੱਡਿਆਂ ਨੂੰ ਗਤਕੇ ਰਾਹੀਂ ਮਾਤ ਪਾਉਂਦੀ ਹੈ ।

gatka player gurvinder kaur के लिए इमेज परिणाम

ਗਤਕੇ 'ਚ ਮਹਾਰਤ ਹਾਸਲ ਕਰਨ ਲਈ ਗੁਰਵਿੰਦਰ ਨੂੰ ਕਿੰਨੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਅਤੇ ਜਦੋਂ ਉਨ੍ਹਾਂ ਨੇ ਇਸ ਨੂੰ ਆਪਣੇ ਜੀਵਨ 'ਚ ਅਪਨਾਉਣ ਦੀ ਸ਼ੁਰੂਆਤ ਕੀਤੀ ਤਾਂ ਉਸ ਨੂੰ ਲੋਕਾਂ ਦੀਆਂ ਕਿਹੜੀਆਂ –ਕਿਹੜੀਆਂ ਗੱਲਾਂ ਸੁਣਨੀਆਂ ਪਈਆਂ ।ਇਹ ਉਹੀ ਜਾਣਦੀ ਹੈ । ਸਿਰਜਨਹਾਰੀ ਦੇ ਮੰਚ ਤੇ ਗੁਰਵਿੰਦਰ ਕੌਰ ਨੂੰ ਸਨਮਾਨਿਤ ਵੀ ਕੀਤਾ ਗਿਆ ਸੀ ।

 

Related Post