ਕੋਰੋਨਾ ਕਾਲ ‘ਚ ਬਦਾਮ ਖਾ ਕੇ ਇਨ੍ਹਾਂ ਬਿਮਾਰੀਆਂ ਤੋਂ ਬਚ ਸਕਦੇ ਹੋ ਤੁਸੀਂ

By  Shaminder August 31st 2020 03:50 PM

ਸਿਹਤਮੰਦ ਰਹਿਣ ਲਈ ਤੁਸੀਂ ਕਈ ਕੀ ਕੀ ਨਹੀਂ ਕਰਦੇ ।ਇਸ ਲਈ ਜਿੱਥੇ ਵਧੀਆ ਖੁਰਾਕ ਲੈਂਦੇ ਹੋ ਉੱਥੇ ਕਈ ਤਰਾਂ ਦੇ ਫਲ ,ਸਬਜ਼ੀਆਂ ਅਤੇ ਸਲਾਦ ,ਪੁੰਗਰੀਆਂ ਦਾਲਾਂ ਵੀ ਖਾਂਦੇ ਹੋ । ਪਰ ਬਦਾਮ ਇੱਕ ਅਜਿਹਾ ਮੇਵਾ ਹੈ ਜੋ ਸਿਹਤਮੰਦ ਰਹਿਣ ਲਈ ਬਹੁਤ ਵਧੀਆ ਜ਼ਰੀਆ ਹੈ । ਬਦਾਮ ਵਿੱਚ ਮੌਜੂਦ ਪੋਸ਼ਕ ਤੱਤ ਯਾਦਦਾਸ਼ਤ ਵਧਾਉਣ ਵਿੱਚ ਸਹਾਇਕ ਹੁੰਦੇ ਹਨ। ਸਿਹਤਮੰਦ ਰਹਿਣ ਲਈ ਬਦਾਮ ਦਾ ਸੇਵਨ ਕਰੋ।ਸਕਿੱਨ ਲਈ ਵੀ ਬਦਾਮ ਬਹੁਤ ਵਧੀਆ ਹੁੰਦੇ ਹਨ । ਬਦਾਮ ਖਾਣ ਨਾਲ ਬੁੱਧੀ ਦਾ ਤੇਜੀ ਨਾਲ ਵਿਕਾਸ ਹੁੰਦਾ ਹੈ ਉੱਥੇ ਇਹ ਦਿਲ ਦੇ ਰੋਗਾਂ ਤੋਂ ਬਚਣ ਲਈ ਵੀ ਸਾਡੀ ਮੱਦਦ ਕਰਦੇ ਹਨ ।

almond 777777 almond 777777

ਹਫਤੇ ਵਿੱਚ ਪੰਜ ਦਿਨ ਬਦਾਮਾਂ ਦਾ ਸੇਵਨ ਕਰਨ ਵਾਲੇ ਲੋਕਾਂ 'ਚ ਆਮ ਲੋਕਾਂ ਦੇ ਮੁਕਾਬਲੇ ਦਿਲ ਨਾਲ ਸਬੰਧਤ ਬੀਮਾਰੀਆਂ ਦਾ ਖਤਰਾ 50 ਫੀਸਦੀ ਤੱਕ ਘੱਟ ਰਹਿੰਦਾ ਹੈ ।ਬਦਾਮ ਵਿੱਚ ਮੋਜੂਦ ਵਿਟਾਮਿਨ ਈ ,ਐਂਟੀ ਆਕਸੀਡੈਂਟ ਵਾਂਗ ਕੰਮ ਕਰਦਾ ਹੈ ।ਇਹ ਦਿਲ ਦੀਆਂ ਬੀਮਾਰੀਆਂ ਨੂੰ ਦੂਰ ਕਰਨ ਵਿੱਚ ਸਹਾਇਤਾ ਕਰਦਾ ਹੈ । ਬਦਾਮਾਂ ਵਿੱਚ ਪੋਟਾਸ਼ੀਅਮ ਦੀ ਮਾਤਰਾ ਬਹੁਤ ਜਿਆਦਾ ਹੁੰਦੀ ਹੈ ਇਸਦੇ ਨਾਲ ਹੀ ਸਾਡੇ ਸ਼ਰੀਰ ਵਿੱਚ ਲਹੂ ਦਾ ਸੰਚਾਰ ਵੀ ਸੁਚਾਰੂ ਤਰੀਕੇ ਨਾਲ ਹੁੰਦਾ ਹੈ । ਲਹੂ ਦਾ ਸੰਚਾਰ ਠੀਕ ਤਰੀਕੇ ਨਾਲ ਹੋਣ ਤੇ ਸ਼ਰੀਰ ਦੇ ਸਾਰੇ ਅੰਗਾਂ ਨੂੰ ਆਕਸੀਜਨ ਠੀਕ ਤਰੀਕੇ ਨਾਲ ਪਹੁੰਚਦੀ ਹੈ । ਬਦਾਮਾਂ ਵਿੱਚ ਪੋਟਾਸ਼ੀਅਮ ਦੀ ਮਾਤਰਾ ਬਹੁਤ ਜਿਆਦਾ ਹੁੰਦੀ ਹੈ ਇਸਦੇ ਨਾਲ ਹੀ ਸੋਡੀਅਮ ਵੀ ਕਾਫੀ ਮਾਤਰਾ ਵਿੱਚ ਹੁੰਦਾ ਹੈ ।

almond 2 almond 2

ਇਸਦੇ ਨਾਲ ਹੀ ਕੈਲਸ਼ੀਅਮ ਵੀ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ ।ਜੋ ਹੱਡੀਆਂ ਲਈ ਬਹੁਤ ਜਰੂਰੀ ਹੁੰਦਾ ਹੈ ।ਇਸ ਲਈ ਬਦਾਮ ਦਾ ਸੇਵਨ ਕਰਨ ਨਾਲ ਹੱਡੀਆਂ ਦੀਆਂ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ । ਇਸਦੇ ਨਾਲ ਹੀ ਦੰਦਾਂ ਨੂੰ ਮਜਬੂਤ ਰੱਖਣ ਵਿੱਚ ਵੀ ਮੱਦਦ ਮਿਲਦੀ ਹੈ । ਇਨਾਂ ਨੂੰ ਖਾਣ ਨਾਲ ਕੈਂਸਰ ਦਾ ਖਤਰਾ ਕਾਫੀ ਘਟ ਜਾਂਦਾ ਹੈ । ਬਦਾਮਾਂ ਵਿੱਚ ਕਈ ਪੋਸ਼ਕ ਤੱਤ ਹੁੰਦੇ ਹਨ ਇਸ ਵਿੱਚ ਪ੍ਰੋਟੀਨ ,ਮੈਗਨੀਜ਼,ਕਾਪਰ ਆਦਿ ਮੌਜੂਦ ਹੁੰਦੇ ਹਨ । ਜੋ ਸ਼ਰੀਰ ਨੂੰ ਭਰਪੂਰ ਊਰਜਾ ਪ੍ਰਦਾਨ ਕਰਦੇ ਹਨ ।ਸਵੇਰ ਸਮੇਂ ਦੁੱਧ ਦੇ ਨਾਲ ਬਦਾਮ ਖਾਣ ਨਾਲ ਸ਼ਰੀਰ ਨੂੰ ਪੂਰੀ ਸ਼ਕਤੀ ਮਿਲਦੀ ਹੈ ।

-almonds-722x4 -almonds-722x4

ਜੇ ਤੁਸੀਂ ਆਪਣੀ ਯਾਦਦਾਸ਼ਤ ਤੇਜ ਕਰਨਾ ਚਾਹੁੰਦੇ ਹੋ ਤਾਂ ਬਦਾਮ ਖਾਣਾ ਸ਼ੁਰੂ ਕਰ ਦਿਉ। ਪੰਜ ਬਦਾਮ ਭਿਉ ਕੇ ਖਾਣ ਨਾਲ ਦਿਮਾਗ ਤੇਜ ਹੁੰਦਾ ਹੈ । ਬਦਾਮ ਵਿੱਚ ਫੋਲਿਕ ਐਸਿਡ ਹੁੰਦਾ ਹੈ ਜੋ ਗਰਭਵਤੀ ਮਹਿਲਾਵਾਂ ਲਈ ਬਹੁਤ ਹੀ ਲਾਭਦਾਇਕ ਹੁੰਦਾ ਹੈ । ਇਸਦਾ ਤੇਲ ਇੱਕ ਬਿਹਤਰੀਨ ਮਾਸਚਰਾਈਜ਼ਰ ਦਾ ਕੰਮ ਕਰਦਾ ਹੈ । ਇਸ ਨਾਲ ਸ਼ਰੀਰ ਨੂੰ ਲੋੜੀਂਦੇ ਪੋਸ਼ਕ ਤੱਤ ਮਿਲਦੇ ਹਨ । ਇਸ ਲਈ ਤੁਸੀਂ ਵੀ ਜੇ ਫਿੱਟ ਰਹਿਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਬਦਾਮ ਖਾਣਾ ਸ਼ੁਰੂ ਕਰ ਦਿਉ ।

Related Post