ਪੰਜਾਬੀ ਔਰਤਾਂ ਦੇ ਸ਼ਿੰਗਾਰ ਦਾ ਅਹਿਮ ਹਿੱਸਾ ਸੀ ਇਹ ਚੀਜ਼, ਕੀ ਤੁਹਾਨੂੰ ਪਤਾ ਹੈ ਇਸ ਦਾ ਨਾਮ !

By  Shaminder May 6th 2020 01:04 PM

ਪੰਜਾਬ ਦੇ ਸੱਭਿਆਚਾਰ ‘ਚੋਂ ਕਈ ਚੀਜ਼ਾਂ ਅਲੋਪ ਹੁੰਦੀਆਂ ਜਾ ਰਹੀਆਂ ਨੇ । ਪਹਿਲਾਂ ਔਰਤਾਂ ਜਿੱਥੇ ਆਪਣੇ ਘਰਾਂ ‘ਚ ਹੀ ਸੱਜ ਸੰਵਰ ਲੈਂਦੀਆਂ ਸਨ । ਪਰ ਹੁਣ ਜ਼ਮਾਨਾ ਬਦਲਣ ਦੇ ਨਾਲ ਨਾਲ ਉਨ੍ਹਾਂ ਦੇ ਸ਼ਿੰਗਾਰ ਦੀਆਂ ਵਸਤੂਆਂ ‘ਚ ਵੀ ਕਾਫੀ ਪਰਿਵਰਤਨ ਆ ਗਿਆ ਹੈ । ਪਹਿਲਾਂ ਜਿੱਥੇ ਲਿਪਸਟਿਕ ਦੀ ਜਗ੍ਹਾ ਦੰਦਾਸਾ ਵਰਤਿਆ ਜਾਂਦਾ ਸੀ ਅਤੇ ਅੱਖਾਂ ਦੇ ਸ਼ਿੰਗਾਰ ਕੱਜਲ ਦੀ ਥਾਂ ਸੁਰਮਾ ਇਸਤੇਮਾਲ ਕੀਤਾ ਜਾਂਦਾ ਸੀ ਅਤੇ ਇਸ ਨੂੰ ਇਸਤੇਮਾਲ ਕਰਨ ਲਈ ਸੁਰਮਚੂ ਵਰਤਿਆ ਜਾਂਦਾ ਸੀ । ਪੁਰਾਣੇ ਸਮਿਆਂ ‘ਚ ਸਵਾਣੀਆਂ ਇੱਕ ਸ਼ੀਸ਼ੀ ‘ਚ ਸੁਰਮਾ ਰੱਖਦੀਆਂ ਸਨ ਅਤੇ ਅੱਖਾਂ ‘ਚ ਇਸ ਸੁਰਮੇ ਨੂੰ ਪਾਉਣ ਲਈ ਸੁਰਮਚੂ ਦਾ ਇਸਤੇਮਾਲ ਕਰਦੀਆਂ ਸਨ, ਪਰ ਸਮਾਂ ਬਦਲਿਆ ਤਾਂ ਤਰ੍ਹਾਂ ਤਰ੍ਹਾਂ ਦੀਆਂ ਸੁਰਮੇਦਾਨੀਆਂ ਬਜ਼ਾਰਾਂ ‘ਚ ਆ ਗਈਆਂ ਪਰ ਸੁਰਮਚੂ ਦੀ ਅਹਿਮੀਅਤ ਓਨੀ ਹੀ ਰਹੀ ।

surmedani (1) surmedani (1)

ਪਰ ਇਸ ਆਧੁਨਿਕੀਕਰਨ ਨੇ ਸਾਡੇ ਵਿਰਸੇ ਨੂੰ ਵੱਡੀ ਢਾਹ ਲਾਈ ਹੈ । ਜਿਸ ਕਾਰਨ ਸੁਰਮੇਦਾਨੀਆਂ ਅਤੇ ਸੁਰਮਚੂ ਸਾਨੂੰ ਹੁਣ ਅਜਾਇਬ ਘਰਾਂ ‘ਚ ਹੀ ਵੇਖਣ ਨੂੰ ਮਿਲਦੇ ਨੇ । ਸੁਰਮਾ ਪੱਥਰ ਦੀ ਇੱਕ ਡਲੀ ਜਿਹੀ ਹੁੰਦੀ ਸੀ , ਜਿਸ ਨੂੰ ਪੁਰਾਤਨ ਸਮੇਂ ਵਿੱਚ ਔਰਤਾਂ ਸਿਲ ਵੱਟੇ  'ਤੇ ਮਹੀਨਾ - ਮਹੀਨਾ ਭਰ ਪੀਸ ਕੇ ਬਰੀਕ ਕਰ ਲੈਂਦੀਆਂ ਹੁੰਦੀਆਂ ਸੀ। ਇਸ ਸੁਰਮੇ ਨੂੰ ਜਿਸ ਬਰਤਨ ਵਿੱਚ ਰੱਖਿਆ ਜਾਂਦਾ ਹੁੰਦਾ ਸੀ , ਉਸਨੂੰ ਸੁਰਮੇਦਾਨੀ ਆਖਦੇ ਸਨ।

ਇਸ ਸੁਰਮੇ ਨੂੰ ਔਰਤਾਂ ਸਲਾਈ ਜਾਂ ਸੁਰਮਚੂ ਨਾਲ ਅੱਖਾਂ ਵਿੱਚ ਪਾਉਂਦੀਆਂ ਹੁੰਦੀਆਂ ਸੀ। ਲੋਕਾਂ ਨੇ ਆਪਣੀ - ਆਪਣੀ ਘਰੇਲੂ ਆਰਥਿਕ ਸਥਿਤੀ ਅਨੁਸਾਰ ਇਹ ਸੁਰਮੇਦਾਨੀਆਂ ਵੀ ਪਿੱਤਲ , ਚਾਂਦੀ ਜਾਂ ਹੋਰ ਧਾਤਾਂ ਦੀਆਂ ਰੱਖੀਆਂ ਹੋਈਆਂ ਹੁੰਦੀਆਂ ਸਨ ।ਸੁਰਮੇਦਾਨੀ ਦਾਜ ਅਤੇ ਹਰ ਸੁਹਾਗਣ ਦੀ ਸੁਹਾਗ ਪਿਟਾਰੀ ਦਾ ਅਹਿਮ ਹਿੱਸਾ ਹੁੰਦੀ ਸੀ ।

Related Post