ਪੰਜਾਬ ਦੇ ਮਲੇਰਕੋਟਲਾ ਦੀ ਸ਼ਾਨ ਸਨ ਸਈਅਦ ਜਾਫ਼ਰੀ,ਬ੍ਰਿਟੇਨ ਨੇ ਏਸ਼ੀਆਈ ਮੂਲ ਦੇ ਸਭ ਤੋਂ ਵਧੀਆ ਅਦਾਕਾਰ ਹੋਣ ਦਾ ਦਿੱਤਾ ਸੀ ਖਿਤਾਬ  

By  Shaminder March 18th 2019 04:07 PM

ਪੰਜਾਬ ਦੇ ਕਈ ਕਲਾਕਾਰਾਂ ਨੇ ਬਾਲੀਵੁੱਡ 'ਚ ਆਪਣਾ ਖ਼ਾਸ ਥਾਂ ਬਣਾਇਆ ਹੈ । ਉਨ੍ਹਾਂ ਵਿੱਚੋਂ ਹੀ ਹਨ ਧਰਮਿੰਦਰ,ਓਮਪੁਰੀ,ਵਿਨੋਦ ਖੰਨਾ,ਵਿਨੋਦ ਮਹਿਰਾ ਸਣੇ ਹੋਰ ਪਤਾ ਨਹੀਂ ਕਿੰਨੇ ਕੁ ਕਲਾਕਾਰ ਹਨ । ਜਿਨ੍ਹਾਂ ਦਾ ਸਬੰਧ ਪੰਜਾਬ ਦੇ ਨਾਲ ਹੈ । ਪਰ ਉਨ੍ਹਾਂ ਵਿੱਚੋਂ ਇੱਕ ਸਨ ਸਈਅਦ ਜਾਫ਼ਰੀ । ਜਿਨ੍ਹਾਂ ਨੂੰ ਸ਼ਾਇਦ ਬਹੁਤ ਹੀ ਘੱਟ ਲੋਕ ਜਾਣਦੇ ਹੋਣਗੇ । ਬਾਲੀਵੁੱਡ 'ਚ ਆਪਣੀ ਅਦਾਕਾਰੀ ਨਾਲ ਆਪਣੀ ਖ਼ਾਸ ਜਗ੍ਹਾ ਬਨਾਉਣ ਵਾਲੇ ਸਈਅਦ ਜਾਫ਼ਰੀ ਦਾ ਜਨਮ ਪੰਜਾਬ ਦੇ ਮਲੇਰਕੋਟਲਾ ਦੇ ਇੱਕ ਮੁਸਲਿਮ ਪਰਿਵਾਰ 'ਚ ਅੱਠ ਜਨਵਰੀ ੧੯੨੯ ਨੂੰ ਹੋਇਆ ਸੀ ।

ਹੋਰ ਵੇਖੋ :ਬੱਬੂ ਮਾਨ ਨੇ ਨਵੀਂ ਫ਼ਿਲਮ ਦੇ ਗਾਣੇ ਦੇ ਬੋਲ ਕੀਤੇ ਸਾਂਝੇ, ਦੇਖੋ ਵੀਡਿਓ

ਉਨ੍ਹਾਂ ਨੇ ਬਾਲੀਵੁੱਡ ਦੀਆਂ ਕਈ ਹਿੱਟ ਫ਼ਿਲਮਾਂ 'ਚ ਕੰਮ ਕਰਕੇ: ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦੇ ਦਿਲਾਂ 'ਚ ਆਪਣੀ ਖ਼ਾਸ ਜਗ੍ਹਾ ਬਣਾਈ ਸੀ । ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਬ੍ਰਿਤਾਨੀ ਫ਼ਿਲਮਾਂ 'ਚ ਵੀ ਕੰਮ ਕੀਤਾ । ਉਨ੍ਹਾਂ ਨੇ ਦਿਲ,ਰਾਮ ਲਖਨ ਵਰਗੀਆਂ ਫ਼ਿਲਮਾਂ 'ਚ ਅਦਾਕਾਰੀ ਕੀਤੀ ਸੀ । ਸਈਅਦ ਜਾਫ਼ਰੀ ਨੇ ਰੇਡੀਓ ਅਤੇ ਥਿਏਟਰ 'ਚ ਵੀ ਕੰਮ ਕੀਤਾ,ਉਹ ਕਈ ਭਾਸ਼ਾਵਾਂ ਜਾਣਦੇ ਸਨ ।

ਹੋਰ ਵੇਖੋ :ਸਾਰਾਗੜ੍ਹੀ ਦੇ ਸ਼ਹੀਦ ਸਿੰਘਾਂ ਨੂੰ ਯਾਦ ਕਰਦੇ ਹੋਏ, ਅਕਸ਼ੇ ਕੁਮਾਰ ਨੇ ਲੋਕਾਂ ਨੂੰ ਕੀਤੀ ਇਹ ਖ਼ਾਸ ਅਪੀਲ, ਦੇਖੋ ਵੀਡਿਓ

https://www.youtube.com/watch?v=3jQuVdkHkeI

ਅੱਸੀ ਅਤੇ ਨੱਬੇ ਦੇ ਦਹਾਕੇ 'ਚ ਏਸ਼ੀਆ ਦੇ ਬਿਹਤਰੀਨ ਐਕਟਰ ਵਜੋਂ ਵੀ ਉਨਹਾਂ ਨੂੰ ਚੁਣਿਆ ਗਿਆ ਸੀ ।ਉਨ੍ਹਾਂ ਨੇ ਦਿੱਲੀ ਸਥਿਤ ਇੱਕ ਕੰਪਨੀ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ।ਸਈਅਦ ਫਰਾਟੇਦਾਰ ਅੰਗਰੇਜ਼ੀ ਬੋਲਦੇ ਸਨ ਅਤੇ ਉਨ੍ਹਾਂ ਨੇ ਦੋ ਸੋ ਤੋਂ ਜ਼ਿਆਦਾ ਅੰਗਰੇਜ਼ੀ ਫ਼ਿਲਮਾਂ 'ਚ ਕੰਮ ਕੀਤਾ । ਉਹ ਮਿਮਿਕਰੀ ਲਈ ਵੀ ਜਾਣੇ ਜਾਂਦੇ ਸਨ ।ਸਕੂਲ 'ਚ ਪੜ੍ਹਨ ਦੌਰਾਨ ਉਹ ਆਪਣੇ ਟੀਚਰਸ ਦੀ ਮਿਮਿਕਰੀ ਕਰਦੇ ਸਨ ।ਬ੍ਰਿਟੇਨ ਨੇ ਉਨ੍ਹਾਂ ਨੂੰ ਏਸ਼ੀਆਈ ਮੂਲ ਦੇ ਸਭ ਤੋਂ ਵਧੀਆ ਅਭਿਨੇਤਾ ਦੇ ਰੂਪ 'ਚ ਮੰਨਿਆ ਸੀ।

ਹੋਰ ਵੇਖੋ:ਆਪਣੇ ਪਿਤਾ ਗੀਤਕਾਰ ਪਰਗਟ ਸਿੰਘ ਵਾਂਗ ਵੀਡੀਓ ਨਿਰਦੇਸ਼ਨ ਦੇ ਨਾਲ-ਨਾਲ ਵਧੀਆ ਲੇਖਣੀ ਦੇ ਮਾਲਕ ਵੀ ਨੇ ਸਟਾਲਿਨਵੀਰ ਸਿੰਘ, ਜਾਣੋ ਸਟਾਲਿਨਵੀਰ ਬਾਰੇ

ਇਸ ਤੋਂ ਇਲਾਵਾ ਹੋਰ ਵੀ ਕਈ ਸਨਮਾਨਾਂ ਨਾਲ ਸਨਮਾਨਿਤ ਹੋਏ ਸਨ ।ਉਨਹਾਂ ਦੇ ਪਿਤਾ ਦਾ ਨਾਂਅ ਡਾਕਟਰ ਹਾਮਿਦ ਹੂਸੈਨ ਜਾਫ਼ਰੀ ਸੀ ।ਸਕੂਲ ਦੀ ਪੜਾਈ ਤੋਂ ਬਾਅਦ ਉਨ੍ਹਾਂ ਨੇ ਬੀਏ ਦੀ ਪੜਾਈ ਅਲੀਗੜ ਮੁਸਲਿਮ ਯੂਨੀਵਰਸਿਟੀ 'ਚ ਕੀਤੀ ।ਉਨ੍ਹਾਂ ਨੇ ਅਭਿਨੇਤਰੀ ਮਧੁਰ ਜਾਫਰੀ ਨਾਲ ਪਹਿਲਾ ਵਿਆਹ ਕੀਤਾ ਸੀ ਪਰ ਉੱਨੀ ਸੌ ਪੈਹਠ 'ਚ ਉਨ੍ਹਾਂ ਦਾ ਪਤਨੀ ਨਾਲ ਤਲਾਕ ਹੋ ਗਿਆ ਸੀ  । ਸਈਅਦ ਜਾਫਰੀ ਰੇਡੀਓ ਡਾਇਰੈਕਟਰ ਵੀ ਰਹੇ ਸਨ । ਉਹ ਆਪਣੀਆਂ ਫ਼ਿਲਮਾਂ 'ਚ ਵੱਖਰੇ ਕਿਰਦਾਰਾਂ ਲਈ ਜਾਣੇ ਜਾਂਦੇ ਸਨ । ਬ੍ਰੇਨ ਹੈਮਰੇਜ ਦੀ ਬਿਮਾਰੀ ਕਾਰਨ ਉਨ੍ਹਾਂ ਦੀ ਮੌਤ ਪੰਦਰਾਂ ਨਵੰਬਰ ਦੋ ਹਜ਼ਾਰ ਪੰਦਰਾਂ 'ਚ ਬ੍ਰਿਟੇਨ 'ਚ ਸਥਿਤ ਉਨ੍ਹਾਂ ਦੇ ਘਰ 'ਚ ਹੋ ਗਈ ਸੀ

 

 

Related Post