ਬੱਬੂ ਮਾਨ ਨੇ ਨਵੀਂ ਫ਼ਿਲਮ ਦੇ ਗਾਣੇ ਦੇ ਬੋਲ ਕੀਤੇ ਸਾਂਝੇ, ਦੇਖੋ ਵੀਡਿਓ 

Written by  Rupinder Kaler   |  March 18th 2019 03:45 PM  |  Updated: March 18th 2019 03:46 PM

ਬੱਬੂ ਮਾਨ ਨੇ ਨਵੀਂ ਫ਼ਿਲਮ ਦੇ ਗਾਣੇ ਦੇ ਬੋਲ ਕੀਤੇ ਸਾਂਝੇ, ਦੇਖੋ ਵੀਡਿਓ 

ਗਾਇਕ ਬੱਬੂ ਮਾਨ ਦੀ ਇੱਕ ਵੀਡਿਓ ਕਾਫੀ ਵਾਇਰਲ ਹੋ ਰਹੀ ਹੈ ਇਹ ਵੀਡਿਓ ਉਹਨਾਂ ਦੇ ਕਿਸੇ ਲਾਈਵ ਸ਼ੋਅ ਦੀ ਹੈ ਜਿਸ ਵਿੱਚ ਉਹ ਆਪਣੀ ਨਵੀਂ ਆ ਰਹੀ ਫ਼ਿਲਮ ਦਾ ਗੀਤ ਸੁਣਾ ਰਹੇ ਹਨ । ਇਸ ਵੀਡਿਓ ਵਿੱਚ ਗਾਇਕ ਬੱਬੂ ਮਾਨ ਕਹਿ ਰਹੇ ਹਨ ਕਿ ਇਹ ਗਾਣਾ ਉਹਨਾਂ ਦੀ ਨਵੀਂ ਫ਼ਿਲਮ ਦਾ ਹੈ । ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਬੋਲ ਹਨ 'ਵੇ ਤੂੰ ਆਖਦਾ ਕਿਉਂ ਨਹੀਂ, ਸਾਥੋਂ ਕਹਿ ਨਹੀਂ ਹੋਣਾ । ਮਰ ਜਾਣੇ ਤੋਂ ਬਗੈਰ ਰਹਿ ਵੀ ਨਹੀਂ ਹੋਣਾ' ਬੱਬੂ ਮਾਨ ਦੇ ਇਸ ਗਾਣੇ ਦੀ ਵੀਡਿਓ ਕਾਫੀ ਵਾਇਰਲ ਹੋ ਰਹੀ ਹੈ ।

Babbu Maan Babbu Maan

ਬੱਬੂ ਮਾਨ ਦੇ ਪ੍ਰਸ਼ੰਸਕ ਇਸ ਵੀਡਿਓ ਨੂੰ ਲਗਾਤਾਰ ਸ਼ੇਅਰ ਕਰ ਰਹੇ ਹਨ ਲੋਕ ਇਸ ਵੀਡਿਓ ਤੇ ਆਪਣੇ ਕਮੈਂਟ ਦੀ ਦੇ ਰਹੇ ਹਨ । ਇਹ ਗਾਣਾ ਕਿਸ ਫ਼ਿਲਮ ਦਾ ਹੋਵੇਗਾ ਇਸ ਦਾ ਬੱਬੂ ਮਾਨ ਨੇ ਵੀਡਿਓ ਵਿੱਚ ਕੋਈ ਖੁਲਾਸਾ ਨਹੀਂ ਕੀਤਾ ਤੇ ਨਾ ਹੀ ਪੀਟੀਸੀ ਪੰਜਾਬੀ ਇਸ ਨੂੰ ਪ੍ਰਮਾਣਿਤ ਕਰਦਾ ਹੈ ਕਿਉਂਕਿ ਬੱਬੂ ਮਾਨ ਦੀ ਇਹ ਵੀਡਿਓ, ਵਾਇਰਲ ਵੀਡਿਓ ਹੈ । ਇਹ ਵੀਡਿਓ ਕਦੋਂ ਦੀ ਹੈ ਇਸ ਦਾ ਕੋਈ ਖੁਲਾਸਾ ਨਹੀਂ ਹੋਇਆ ।

https://www.instagram.com/p/BvHFhFXhE5B/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network