ਨਹਿਰੋਂ ਪਾਰ ਬੰਗਲਾ ਪੁਆ ਦੇ ਹਾਣੀਆਂ ਵਰਗੇ ਹਿੱਟ ਗੀਤ ਨਾਲ ਬਣਾਈ ਸੀ ਰੋਮੀ ਗਿੱਲ ਨੇ ਪਛਾਣ,ਛੋਟੀ ਉਮਰ ‘ਚ ਹੀ ਦੇ ਗਿਆ ਸੀ ਸੰਗੀਤ ਜਗਤ ਨੂੰ ਵਿਛੋੜਾ,ਜਾਣੋ ਪੂਰੀ ਕਹਾਣੀ

By  Shaminder March 19th 2019 01:01 PM

ਰੋਮੀ ਗਿੱਲ ਇੱਕ ਅਜਿਹਾ ਨਾਂਅ ਜਿਸ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਲਈ ਕਈ ਹਿੱਟ ਗੀਤ ਗਾਏ ।ਅੱਜ ਅਸੀਂ ਤੁਹਾਨੂੰ ਇਸ ਗਾਇਕ ਬਾਰੇ ਦੱਸਾਂਗੇ ਜਿਸ ਨੇ ਆਪਣੇ ਗੀਤਾਂ ਰਾਹੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ । ਰੋਮੀ ਗਿੱਲ ਦਾ ਜਨਮ  1979 'ਚ ਲੁਧਿਆਣਾ ਦੇ ਨਜ਼ਦੀਕ ਕੋਕਰੀ ਕਲਾਂ 'ਚ ਹੋਇਆ ਸੀ ।ਉਨ੍ਹਾਂ ਨੇ ਪੰਜਾਬੀ ਗਾਇਕੀ 'ਚ ਆਪਣੀ ਜਗ੍ਹਾ ਬਨਾਉਣ ਲਈ ਲੰਮਾ ਸਮਾਂ ਸੰਘਰਸ਼ ਕੀਤਾ ।

ਹੋਰ ਵੇਖੋ:ਵੱਡੇ ਪਰਦੇ ‘ਤੇ ਜਿੰਨ੍ਹੇ ਵੱਡੇ ਸੁਪਰਸਟਾਰ ਸਨ, ਨਿੱਜੀ ਜ਼ਿੰਦਗੀ ‘ਚ ਓਨੇਂ ਹੀ ਸਾਦੇ ਸਨ ਸ਼ਸ਼ੀ ਕਪੂਰ, ਜਨਮ ਦਿਨ ‘ਤੇ ਜਾਣੋਂ ਉਹਨਾਂ ਦੀ ਪ੍ਰੇਮ ਕਹਾਣੀ

https://www.youtube.com/watch?v=fKKGAeM10-8

ਪਰ ਉਨ੍ਹਾਂ ਨੂੰ ਕਾਮਯਾਬੀ ਮਿਲੀ ਨਹਿਰੋਂ ਪਾਰ ਬੰਗਲਾ ਦੇ ਨਾਲ ਮਿਲੀ। ਇਸ ਤੋਂ ਬਾਅਦ ਰੋਮੀ ਗਿੱਲ ਨੇ  ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਇੱਕ ਤੋਂ ਬਾਅਦ ਇੱਕ ਕਈ ਹਿੱਟ ਗੀਤ ਦਿੱਤੇ । ਧਰੂ ਤਾਰਾ ਵੀ ਉਨ੍ਹਾਂ ਦਾ ਇੱਕ ਹਿੱਟ ਗੀਤ ਸੀ,ਪਰ ਅਸਲ ਕਾਮਯਾਬੀ ਉਨ੍ਹਾਂ ਨੂੰ ਨਹਿਰੋਂ ਪਾਰ ਬੰਗਲਾ ਤੋਂ ਮਿਲੀ ਸੀ,ਇਹ ਗੀਤ ਉਨ੍ਹਾਂ ਦੇ ਸੰਗੀਤਕ ਸਫ਼ਰ 'ਚ ਇੱਕ ਮੀਲ ਪੱਥਰ ਸਾਬਿਤ ਹੋਇਆ ਸੀ ।

ਹੋਰ ਵੇਖੋ:ਪੰਜਾਬ ਦੇ ਮਲੇਰਕੋਟਲਾ ਦੀ ਸ਼ਾਨ ਸਨ ਸਈਅਦ ਜਾਫ਼ਰੀ,ਬ੍ਰਿਟੇਨ ਨੇ ਏਸ਼ੀਆਈ ਮੂਲ ਦੇ ਸਭ ਤੋਂ ਵਧੀਆ ਅਦਾਕਾਰ ਹੋਣ ਦਾ ਦਿੱਤਾ ਸੀ ਖਿਤਾਬ

https://www.youtube.com/watch?v=b-uFFaLK1k0

ਨਖ਼ਰਾ ਚੜ੍ਹੀ ਜਵਾਨੀ ਦਾ,ਪੰਜਾਬ ਬੋਲਦਾ,ਯਾਦ,ਢੋਲ ਵੱਜਦਾ, ਜੋਗੀਆ ਵੇ ਤੇਰੀ ਜੋਗਣ ਹੋ ਗਈ ਆਂ,ਹੁਣ ਤੇਰੇ ਨਖ਼ਰੇ 'ਤੇ ਗੱਭਰੂ ਮਰ ਮਰ ਜਾਣ ,ਪੁੱਛ ਭਾਬੀਏ ਸਣੇ ਕਈ ਹਿੱਟ ਗੀਤ ਗਾ ਕੇ ਪੰਜਾਬੀ ਸਰੋਤਿਆਂ ਦੇ ਦਿਲ 'ਚ ਆਪਣੀ ਖ਼ਾਸ ਜਗ੍ਹਾ ਬਣਾਈ । ਰੋਮੀ ਗਿੱਲ ਦਾ ਵਿਆਹ ਲੁਧਿਆਣਾ ਦੀ ਰਹਿਣ ਵਾਲੀ ਸੁਖਵਿੰਦਰ ਕੌਰ ਨਾਲ ਹੋਇਆ ਸੀ ਅਤੇ ਉਨ੍ਹਾਂ ਦੇ ਦੋ ਬੱਚੇ ਵੀ ਹਨ ।

ਹੋਰ ਵੇਖੋ :ਗੀਤਕਾਰ ਭਿੰਦਰ ਡੱਬਵਾਲੀ ਨੇ ਧਰਮਪ੍ਰੀਤ ਨਾਲ ਮਿਲ ਕੇ ਦਿੱਤੇ ਸਨ ਇਹ ਹਿੱਟ ਗੀਤ, ਜਾਣੋਂ ਕਿਸ ਤਰ੍ਹਾਂ ਇਕੱਠੇ ਹੋਏ ਸਨ ਧਰਪ੍ਰੀਤ ਤੇ ਭਿੰਦਰ ਡੱਬਵਾਲੀ

https://www.youtube.com/watch?v=Z5765b09sAU

ਸੁਖਵਿੰਦਰ ਕੌਰ ਨੂੰ ਰਣਜੀਤ ਕੌਰ ਨਾਂਅ ਦੀ ਔਰਤ ਨੇ ਪਾਲਿਆ ਸੀ ਅਤੇ ਉਨ੍ਹਾਂ ਨੇ ਹੀ ਰੋਮੀ ਗਿੱਲ ਨਾਲ ਉਸ ਦਾ ਵਿਆਹ ਕਰਵਾਇਆ ਸੀ ।ਲੁਧਿਆਣਾ 'ਚ ਚੌਵੀ ਜੂਨ ਦੋ ਹਜ਼ਾਰ ਨੌ 'ਚ ਰੋਮੀ ਗਿੱਲ ਦਾ ਦਿਹਾਂਤ ਹੋ ਗਿਆ ਸੀ ।

ਹੋਰ ਵੇਖੋ:ਪਰਮੀਸ਼ ਵਰਮਾ ਦੇ ਵੱਲ ਵਧਾਈਆਂ,ਚਾਚਾ ਬਣ ਗਏ ਨੇ ਪਰਮੀਸ਼ ਵਰਮਾ ਅੰਬਰ ਦੇ ਘਰ ਆਈ ਇੱਕ ਹੋਰ ਭੈਣ

https://www.youtube.com/watch?v=i3cVwlF5lBs

ਉਸ ਸਮੇਂ ਉਹ ਮਹਿਜ਼ ਤੀਹ ਸਾਲ ਦੇ ਸਨ,ਉਹ ਆਪਣੇ ਪਿੱਛੇ ਆਪਣੀ ਪਤਨੀ ਅਤੇ ਦੋ ਬੱਚਿਆਂ ਨੂੰ ਛੱਡ ਗਏ ਸਨ । ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਇਹ ਧਰੂ ਤਾਰਾ ਹਮੇਸ਼ਾ ਲਈ ਕਿਤੇ ਅਲੋਪ ਹੋ ਗਿਆ ।

ਹੋਰ ਵੇਖੋ:ਬਾਲੀਵੁੱਡ ‘ਚ ਰਹਿੰਦੇ ਹੋਏ ਵੀ ਜੱਟਾਂ ਵਾਲੇ ਸ਼ੌਂਕ ਪਾਲੇ ਹੋਏ ਹਨ ਧਰਮਿੰਦਰ ਨੇ , ਦੇਖੋ ਵੀਡਿਓ

https://www.youtube.com/watch?v=bZCI4GFKk_o

ਉਨ੍ਹਾਂ ਦੀ ਮੌਤ ਦਾ ਕਿਸੇ ਨੂੰ ਵੀ ਯਕੀਨ ਨਹੀਂ ਸੀ ਹੋਇਆ,ਉਨ੍ਹਾਂ ਦੀ ਮੌਤ ਨੇ ਨਾਂ ਸਿਰਫ ਸਰੋਤਿਆਂ ਨੂੰ ਅੰਦਰ ਤੱਕ ਤੋੜ ਕੇ ਰੱਖ ਦਿੱਤਾ ਸੀ,ਬਲਕਿ ਉਨ੍ਹਾਂ ਦੀ ਮੌਤ ਕਾਰਨ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ । ਅੱਜ ਬੇਸ਼ੱਕ ਉਹ ਸਾਡੇ ਦਰਮਿਆਨ ਮੌਜੂਦ ਨਹੀਂ ਹਨ, ਪਰ ਉਹ ਆਪਣੇ ਗੀਤਾਂ ਦੇ ਜ਼ਰੀਏ ਸਾਡੇ ਦਰਮਿਆਨ ਮੌਜੂਦ ਰਹਿਣਗੇ ।

Related Post