ਮੈਂ ਏਨਾਂ ਤੈਨੂੰ ਪਿਆਰ ਕਰਾਂ,ਤੈਨੂੰ ਯਾਦ ਤਾਂ ਕਰਾਂ ਜੇ ਕਦੇ ਭੁੱਲਿਆ ਹੋਵਾਂ,ਵਰਗੇ ਹਿੱਟ ਗੀਤ ਲਿਖਣ ਵਾਲਾ ਗੀਤਕਾਰ ਗੁਰਨਾਮ ਗਾਮਾ ਢੋਅ ਰਿਹਾ ਗੁੰਮਨਾਮੀ ਦਾ ਹਨੇਰਾ,ਦਵਾਈ ਲਈ ਵੀ ਨਹੀਂ ਹਨ ਪੈਸੇ 

By  Shaminder June 29th 2019 01:58 PM

ਗੁਰਨਾਮ ਗਾਮਾ ਧੂਰਕੋਟ ਦੇ ਰਹਿਣ ਵਾਲੇ ਇੱਕ ਅਜਿਹੇ ਗੀਤਕਾਰ ਹਨ ਜਿਨ੍ਹਾਂ ਨੇ ਪੰਜਾਬੀ ਗੀਤਕਾਰੀ 'ਚ ਵੱਡਾ ਨਾਂਅ ਕਮਾਇਆ ਹੈ ਗੁਰਨਾਮ ਗਾਮਾ ਦਾ ਜਨਮ ਪੰਜਾਬ ਦੇ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ 'ਚ ਹੋਇਆ ਸੀ ਨੈਸ਼ਨਲ ਅਤੇ ਸਰਕਲ ਸਟਾਈਲ ਕਬੱਡੀ ਖੇਡੀ । ਅੰਗਰੇਜ਼ ਅਲੀ ,ਇੰਦਰਜੀਤ ਨਿੱਕੂ,ਬਲਕਾਰ ਸਿੱਧੂ, ਅਮਰਿੰਦਰ ਗਿੱਲ ਸਣੇ ਕਈ ਗਾਇਕਾਂ  ਨੇ ਉਨ੍ਹਾਂ ਦੇ ਲਿਖੇ ਗੀਤ ਗਾਏ।

ਹੋਰ ਵੇਖੋ :ਗੁਰਨਾਮ ਭੁੱਲਰ ਹੁਣ ਨੀਰੂ ਬਾਜਵਾ ਨਾਲ ਬਨਾਉਣਗੇ ਜੋੜੀ,ਇਸ ਫ਼ਿਲਮ ‘ਚ ਆਉਣਗੇ ਨਜ਼ਰ

https://www.youtube.com/watch?v=eybMv0yk6ho

ਪਰ ਅੱਜ ਉਨ੍ਹਾਂ ਦੀ ਮਦਦ ਲਈ ਕੋਈ ਵੀ ਅੱਗੇ ਨਹੀਂ ਆ ਰਿਹਾ ਉਹ ਪਿਛਲੇ ਲੰਬੇ ਸਮੇਂ ਤੋਂ ਬੀਮਾਰ ਹਨ। ਉਨ੍ਹਾਂ ਦੇ ਲੀਵਰ 'ਚ 2015 'ਚ ਦਿੱਕਤ ਆ ਗਈ ਅਤੇ ਆਰਥਿਕ ਹਾਲਾਤ ਬੁਰੇ ਹੋ ਗਏ ਹਨ ਅਤੇ ਕਿਸੇ ਵੀ ਗਾਇਕ ਨੇ ਉਨ੍ਹਾਂ ਦੀ ਮਦਦ ਨਹੀਂ ਕੀਤੀ । ਗਾਮਾ ਨੇ ਆਰਥਿਕ ਹਾਲਾਤਾਂ ਕਾਰਨ ਦੁੱਖ ਹੰਡਾਏ  । ਉਨ੍ਹਾਂ ਦੇ ਭਰਾ ਵੀ ਗਾਇਕੀ ਦੇ ਖੇਤਰ 'ਚ ਨਾਮ ਕਮਾ ਚੁੱਕੇ ਹਨ ।

https://www.youtube.com/watch?v=CenPlX0YsO8

ਉਨ੍ਹਾਂ ਦੇ ਪਿਤਾ ਜੀ ਵੀ ਲਿਖਦੇ ਹਨ ਪਰ ਏਨੀਂ ਦਿਨੀਂ ਗੁਰਨਾਮ ਗਾਮਾ  ਸਖਤ ਬੀਮਾਰ ਹਨ ।ਪੰਜਾਬੀ ਗੀਤਕਾਰੀ 'ਚ ਗੁਰਨਾਮ ਗਾਮਾ ਇੱਕ ਵੱਡਾ ਨਾਂਅ ਹੈ ।ਕਬੱਡੀ ਦੇ ਨਾਮਵਰ ਖਿਡਾਰੀ ਵੀ ਰਹੇ ਹਨ ਗੁਰਨਾਮ ਗਾਮਾ । ਉਨ੍ਹਾਂ ਨੇ ਕਈ ਮੁਕਾਬਲਿਆਂ 'ਚ ਕਈ ਅਵਾਰਡ ਜਿੱਤੇ ਹਨ । ਗੁਰਨਾਮ ਗਾਮਾ ਨੂੰ ਲਿਖਣ ਦੀ ਚੇਟਕ ਉਨ੍ਹਾ ਦੇ ਪਿਤਾ ਜੀ ਤੋਂ ਲੱਗੀ ਕਿਉਂਕਿ ਉਨ੍ਹਾਂ ਦੇ ਪਿਤਾ ਜੀ ਵੀ ਲਿਖਦੇ ਹਨ , ਕਬੱਡੀ ਦੇ ਨਾਲ-ਨਾਲ ਉਨ੍ਹਾਂ ਨੇ ਲਿਖਣਾ ਵੀ ਸ਼ੁਰੂ ਕਰ ਦਿੱਤਾ ਸੀ ਉਨ੍ਹਾਂ ਦਾ ਸਭ ਤੋਂ ਪਹਿਲਾ ਗੀਤ 1996 'ਚ ਆਇਆ ਸੀ ਅਤੇ ਆਪਣੇ ਪਿੰਡ ਦੇ ਮੁੰਡਾ ਸੀਰਾ ਖ਼ਾਨ ਦੀ ਮਦਦ ਨਾਲ ਉਹ ਇਸ ਖੇਤਰ 'ਚ ਅੱਗੇ ਵਧੇ ।

https://www.youtube.com/watch?v=vPItsMdrhss

ਕਈ ਪ੍ਰਸਿੱਧ ਗਾਇਕਾਂ ਨੇ ਉਨ੍ਹਾਂ ਦੇ ਗੀਤ ਗਾਏ । ਉਨ੍ਹਾਂ ਦੀ ਮਕਬੂਲੀਅਤ ਉਦੋਂ ਵਧੀ ਜਦੋਂ ਉਨ੍ਹਾਂ ਦਾ ਲਿਖਿਆ ਗੀਤ 'ਏਨਾ ਤੈਨੂੰ ਪਿਆਰ ਕਰਾਂ' ਬਲਕਾਰ ਸਿੱਧੂ ਨੇ ਗਾਇਆ ।ਇਸ ਤੋਂ ਇਲਾਵਾ ਇੰਦਰਜੀਤ ਨਿੱਕੂ ਨੇ ਤੈਨੂੰ ਯਾਦ ਤਾਂ ਕਰਾਂ ਜੇ ਕਦੇ ਭੁੱਲਿਆ ਹੋਵਾਂ ਗਾਇਆ ।ਨਛੱਤਰ ਗਿੱਲ, ਹਰਭਜਨ ਸ਼ੇਰਾ, ਸਣੇ ਕਈ ਗਾਇਕਾਂ ਨੇ ਉਨ੍ਹਾਂ ਦੇ ਲਿਖੇ ਗੀਤ ਗਾਏ ।ਪੰਜਾਬੀ ਫ਼ਿਲਮਾਂ 'ਚ ਵੀ ਉਨ੍ਹਾਂ ਦੇ ਗੀਤ ਆਏ ਫ਼ਿਲਮ  ਪਿੰਡ ਦੀ ਕੁੜੀ 'ਚ ਉਨ੍ਹਾਂ ਦੇ ਗੀਤਾਂ ਨੂੰ ਵੀ ਕਾਫੀ ਪਸੰਦ ਕੀਤਾ ਗਿਆ  ।

https://www.youtube.com/watch?v=11qX8yTU8bI

ਉਨ੍ਹਾਂ ਨੇ ਪਾਲੀਵੁੱਡ ਦੇ ਨਾਲ –ਨਾਲ ਹਿੰਦੀ ਫਿਲਮਾਂ ਲਈ ਵੀ  ਗੀਤ ਲਿਖੇ ।ਪਿਛਲੇ ਲੰਬੇ ਸਮੇਂ ਤੋਂ ਉਨ੍ਹਾਂ ਦੀ ਸਿਹਤ ਠੀਕ ਨਾ ਹੋਣ ਕਾਰਨ ਕਾਫੀ ਸਮਾਂ ਉਹ ਲਿਖਣ ਦਾ ਕੰਮ ਨਹੀਂ ਸਨ ਕਰ ਰਹੇ ।ਉਨ੍ਹਾਂ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਕਿ ਜਦੋਂ ਮਹੌਲ ਬਣਦਾ ਹੈ ਉਹ ਮੌਕੇ ਦੇ ਹਿਸਾਬ ਨਾਲ ਗੀਤ ਲਿਖ ਲੈਂਦੇ ਨੇ । ਗੁਰਨਾਮ ਅਤੇ ਉਨ੍ਹਾਂ ਦੇ ਭਰਾ ਸਹਿਬਾਜ਼ ਚੋਟੀ ਦੇ ਗੀਤਕਾਰ ਹਨ। ਕਈ ਵੱਡੇ ਗਾਇਕ ਉਨ੍ਹਾਂ ਤੋਂ ਗੀਤਾਂ ਦੀ ਮੰਗ ਕਰਦੇ ਸਨ ।

https://www.youtube.com/watch?v=ze1Gn4JnoQM

ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਠੀਕ ਸੀ ਤਾਂ ਵੱਡੇ ਵੱਡੇ ਗਾਇਕ ਉਨ੍ਹਾਂ ਕੋਲ ਆਉਂਦੇ ਸਨ ਪਰ ਹੁਣ ਜਦੋਂ ਦੇ ਬੀਮਾਰ ਹਨ ਤਾਂ ਲੋਕ ਕੰਨੀ ਕਤਰਾਉਂਦੇ ਹਨ ।ਗੁਰਨਾਮ ਗਾਮਾ ਕਬੱਡੀ ਦੇ ਆਲ ਇੰਡੀਆ ਸਰਕਲ ਕਬੱਡੀ ਖੇਡ ਚੁੱਕੇ ਨੇ ਅਤੇ ਉਨ੍ਹਾਂ ਨੂੰ ਪੰਜਾਬ ਪੁਲਿਸ 'ਚ ਨੌਕਰੀ ਕਰਨ ਦਾ ਵੀ ਮੌਕਾ ਮਿਲਿਆ ।ਪਰ ਉਨ੍ਹਾਂ ਦੇ ਮਨ ਅੰਦਰ ਲੇਖਣੀ ਦੀ ਚੇਟਕ ਸੀ ਸੋ ਲਿਖਣ ਦਾ ਸ਼ੌਂਕ ਜਾਰੀ ਰੱਖਿਆ । ਗੁਰਨਾਮ ਗਾਮਾ ਦੀ ਬੀਮਾਰੀ ਕਾਰਨ ਉਨ੍ਹਾਂ ਦੀ ਆਰਥਿਕ ਹਾਲਤ ਖਰਾਬ ਹੋ ਚੁੱਕੀ ਹੈ ਅਤੇ ਅੱਜ ਉਹ ਉਸ ਦਿਨ ਨੂੰ ਕੋਸ ਰਹੇ ਹਨ ਜਦੋਂ ਉਨ੍ਹਾਂ ਨੇ ਪੁਲਿਸ ਦੀ ਨੌਕਰੀ ਨੂੰ ਠੋਕਰ ਮਾਰ ਦਿੱਤੀ ਸੀ।ਗੁਰਨਾਮ ਗਾਮਾ ਸਪੋਰਟਸ ਕਾਲਜ 'ਚ ਪੜ੍ਹੇ ਹਨ । ਉਨ੍ਹਾਂ ਦਾ ਕਹਿਣਾ ਹੈ ਕਬੱਡੀ ਵੀ ਗੀਤਕਾਰੀ ਵਾਂਗ ਦਿਮਾਗ ਦੀ ਖੇਡ ਹੈ । ਗਾਮਾ ਨੇ ਹਮੇਸ਼ਾ ਸੱਭਿਆਚਾਰ ਨੂੰ ਧਿਆਨ 'ਚ ਰੱਖਦੇ ਹੋਏ ਗੀਤ ਹਮੇਸ਼ਾ ਲਿਖੇ ਨੇ । ਪਰ ਅੱਜਕੱਲ੍ਹ ਉਹ ਬਹੁਤ ਹੀ ਬੁਰੇ ਵਕਤ ਚੋਂ ਗੁਜ਼ਰ ਰਹੇ ਨੇ। ਪਰ ਕੋਈ ਵੀ ਗਾਇਕ ਉਨ੍ਹਾਂ ਦੀ ਮਦਦ ਲਈ ਅੱਗੇ ਨਹੀਂ ਆ ਰਿਹਾ ।

Related Post