ਇਹ ਹੈ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ,ਦੀਵਾਨ ਟੋਡਰ ਮੱਲ ਨੇ ਛੋਟੇ ਸਾਹਿਬਜ਼ਾਦਿਆਂ ਦੇ ਸਸਕਾਰ ਲਈ ਖਰੀਦੀ ਸੀ ਇਹ ਜਗ੍ਹਾ

By  Shaminder December 28th 2019 12:13 PM

ਛੋਟੀਆਂ ਜਿੰਦਾਂ ਵੱਡੇ ਸਾਕੇ ਯਾਨੀ ਕਿ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਜੋੜ ਮੇਲ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ । ਛੋਟੇ ਸਾਹਿਬਜ਼ਾਦਿਆਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਹੱਸਦੇ-ਹੱਸਦੇ ਆਪਣੀ ਜਾਨ ਵਾਰ ਦਿੱਤੀ ਸੀ। ਪਰ ਉਨ੍ਹਾਂ ਦੀ ਸ਼ਹਾਦਤ ਤੋਂ ਬਾਅਦ ਦੀਵਾਨ ਟੋਡਰ ਮੱਲ,ਨਵਾਬ ਮਲੇਰਕੋਟਲਾ ਜਿਨ੍ਹਾਂ ਨੇ ਸਾਹਿਬਜ਼ਾਦਿਆਂ ਦੀ ਮਦਦ ਕੀਤੀ ਸੀ ਅਤੇ ਬਾਬਾ ਮੋਤੀ ਰਾਮ ਮਹਿਰਾ ਜਿਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਨਾਂ ਕਰਦੇ ਹੋਏ ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜ਼ਾਦਿਆਂ ਲਈ ਗਰਮ ਦੁੱਧ ਦੀ ਸੇਵਾ ਕੀਤੀ ਸੀ ।

ਹੋਰ ਵੇਖੋ:ਫਤਿਹਗੜ੍ਹ ਸਾਹਿਬ ਦੀ ਧਰਤੀ ‘ਤੇ ਪਹੁੰਚ ਕੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਹਰਭਜਨ ਮਾਨ ਨੇ ਇਸ ਤਰ੍ਹਾਂ ਕੀਤਾ ਯਾਦ,ਵੀਡੀਓ ਕੀਤਾ ਸਾਂਝਾ

https://www.facebook.com/ptcpunjabi/videos/490127984971000/

ਸ਼ਹਾਦਤ ਤੋਂ ਬਾਅਦ ਹਰ ਪਾਸੇ ਹਾਹਾਕਾਰ ਮੱਚ ਗਈ ਅਤੇ ਬਾਬਾ ਮੋਤੀ ਰਾਮ ਮਹਿਰਾ ਜਿਨ੍ਹਾਂ ਨੇ ਠੰਡੇ ਬੁਰਜ 'ਚ ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜ਼ਾਦਿਆਂ ਨੁੰ ਗਰਮ ਦੁੱਧ ਪਿਲਾਇਆ ਸੀ ਜਦੋਂ ਵਜ਼ੀਰ ਖ਼ਾਨ ਨੂੰ ਇਸ ਗੱਲ ਦੀ ਜਾਣਕਾਰੀ ਮਿਲੀ ਤਾਂ ਉਸ ਨੇ ਬਾਬਾ ਮੋਤੀ ਰਾਮ ਮਹਿਰਾ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਚੱਕੀ 'ਚ ਪੀੜ ਕੇ ਸ਼ਹੀਦ ਕਰ ਦਿੱਤਾ ਸੀ ।ਮੋਤੀ ਰਾਮ ਮਹਿਰਾ ਦੀ ਇਸ ਸ਼ਹਾਦਤ ਨੂੰ ਸਿੱਖ ਕੌਮ ਹਮੇਸ਼ਾ ਯਾਦ ਰੱਖੇਗੀ ।

jyoti saroop jyoti saroop

ਦੀਵਾਨ ਟੋਡਰ ਮੱਲ ਜੋ ਕਿ ਇੱਕ ਬਹੁਤ ਹੀ ਅਮੀਰ ਸੁਨਿਆਰੇ ਸਨ ਉਨ੍ਹਾਂ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਉਨ੍ਹਾਂ ਦੇ ਅੰਤਿਮ ਸਸਕਾਰ ਲਈ ਵਜ਼ੀਰ ਖ਼ਾਨ ਤੋਂ ਇਜਾਜ਼ਤ ਮੰਗੀ । ਜਿਸ 'ਤੇ ਲਾਲਚੀ ਵਜ਼ੀਰ ਖ਼ਾਨ ਨੇ ਦੀਵਾਨ ਟੋਡਰ ਮੱਲ ਨੂੰ ਕਿਹਾ ਕਿ ਜਿੰਨੀ ਜ਼ਮੀਨ ਉਨ੍ਹਾਂ ਨੂੰ ਸਸਕਾਰ ਲਈ ਚਾਹੀਦੀ ਹੈ ਓਨੀ ਜ਼ਮੀਨ 'ਤੇ ਸੋਨੇ ਦੀ ਮੋਹਰਾਂ ਵਿਛਾ ਦੇਵੇ ਅਤੇ ਉਹ ਵੀ ਖੜੀਆਂ ਕਰਕੇ ।ਦੀਵਾਨ ਟੋਡਰ ਮੱਲ ਨੇ ਵਜ਼ੀਰ ਖ਼ਾਨ ਦੀ ਗੱਲ ਸਵੀਕਾਰ ਕਰ ਲਈ ਅਤੇ ਜ਼ਮੀਨ ਨੂੰ ਖਰੀਦਣ ਲਈ ਦੀਵਾਨ ਟੋਡਰ ਮੱਲ ਨੇ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ ,ਇਸ ਜਗ੍ਹਾ 'ਤੇ ਅੱਜਕੱਲ੍ਹ  ਗੁਰਦੁਆਰਾ ਜੋਤੀ ਸਰੂਪ ਸਾਹਿਬ ਸਥਿਤ ਹੈ । ਇਸ ਧਰਤੀ ਨੂੰ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਹੋਣ ਦਾ ਮਾਣ ਹਾਸਿਲ ਹੈ ।

Related Post