ਪੰਜਾਬ ਦਾ ਰੌਬਿਨਹੁੱਡ ਸੀ ਜੱਟ ਜਿਉਣਾ ਮੌੜ ਕਈ ਗਾਇਕਾਂ ਨੇ ਇਸ ਲੋਕ ਨਾਇਕ ਨੂੰ ਗਾਇਆ,ਜਾਣੋ ਕੌਣ ਸੀ ਜੱਟ ਜਿਉਣਾ ਮੌੜ 

By  Shaminder March 15th 2019 02:49 PM

ਪੰਜਾਬ ਦੇ ਲੋਕ ਨਾਇਕ ਜੱਟ ਜਿਉਣਾ ਮੋੜ ਦੇ ਸਬੰਧ 'ਚ ਤੁਸੀਂ ਗੀਤ ਤਾਂ ਕਈ ਸੁਣੇ ਹੋਣਗੇ । ਪਰ ਬਹੁਤੇ ਲੋਕਾਂ ਨੂੰ ਨਹੀਂ ਪਤਾ ਕਿ ਜਿਉਣਾ ਮੋੜ ਆਖਿਰ ਹੈ ਕੌਣ । ਅੱਜ ਅਸੀਂ ਤੁਹਾਨੂੰ ਇਸ ਤੁਹਾਨੂੰ ਪੰਜਾਬ ਦੇ ਇਸ ਲੋਕ ਨਾਇਕ ਬਾਰੇ ਦੱਸਾਂਗੇ ।ਜੱਟ ਜਿਉਣੇ ਮੌੜ ਦੇ ਦੋ ਹੋਰ ਵੱਡੇ ਭਰਾ ਸਨ,ਜਿਨਾਂ ਨੂੰ ਪਿੰਡ 'ਚ ਕਿਸ਼ਨਾ ਅਤੇ ਬਿਸ਼ਨਾ ਕਿਹਾ ਜਾਂਦਾ ਸੀ । ਜਿਉਣਾ ਇਨ੍ਹਾਂ ਦੋਨਾਂ ਤੋਂ ਛੋਟਾ ਸੀ । ਕਿਸ਼ਨੇ ਦਾ ਵਿਆਹ ਨਹੀਂ ਸੀ ਹੋਇਆ  ।

ਹੋਰ ਵੇਖੋ :ਇਸ ਗਾਣੇ ਦੇ ਹਿੱਟ ਹੋਣ ਤੋਂ ਬਾਅਦ ਗਾਇਕ ਗੁਰਵਿੰਦਰ ਬਰਾੜ ਦੀ ਚੜੀ ਸੀ ਗੁੱਡੀ, ਜਾਣੋਂ ਪੂਰੀ ਕਹਾਣੀ

https://www.youtube.com/watch?v=8D7FRNRubuU

ਲਹਿਰਾਗਾਗਾ ਦੇ ਨੇੜੇ ਪੈਂਦੇ ਪਿੰਡ ਹਰਿਆਉ ਦੇ ਰਹਿਣ ਵਾਲੇ ਡੋਗਰ ਨੇ ਕਿਸ਼ਨੇ ਨੂੰ ਕਾਲੀ ਪਾਣੀ ਭੇਜਣ ਤੋਂ ਬਾਅਦ ਜਿਉਣਾ ਮੌੜ ਬਾਗੀ ਹੋ ਗਿਆ ਸੀ ।ਜੱਟ ਜਿਉਣੇ ਮੌੜ ਦੇ ਪਿੰਡ 'ਚ ਉਨ੍ਹਾਂ ਦਾ ਇੱਕ ਬੁੱਤ ਵੀ ਲਗਾਇਆ ਗਿਆ ਹੈ ।

ਹੋਰ ਵੇਖੋ :ਇਸ ਗਾਣੇ ਨਾਲ ਹਨੀ ਸਿੰਘ ਰਾਤੋ ਰਾਤ ਬਣੇ ਸਨ ਸੁਪਰ ਸਟਾਰ, ਜਾਣੋਂ ਪੂਰੀ ਕਹਾਣੀ

https://www.youtube.com/watch?v=lxHa7h6E8uA

ਕਈ ਦਹਾਕੇ ਹੋਏ ਪਹਿਲਾਂ ਹੋਏ ਇਸ ਲੋਕ ਨਾਇਕ ਨੂੰ ਅੱਜ ਵੀ ਕਲੀਆਂ,ਗੀਤਾਂ ਢਾਡੀ ਵਾਰਾਂ 'ਚ ਗਾਇਆ ਜਾਂਦਾ ਹੈ ।ਪਿੰਡ ਮੌੜਾਂ 'ਚ ਜਿਉਣੇ ਮੌੜ ਦਾ ਇੱਕ ਬੁੱੱਤ ਵੀ ਲਗਾਇਆ ਗਿਆ ਹੈ ।

ਹੋਰ ਵੇਖੋ :ਸਭ ਤੋਂ ਛੁੱਪ ਕੇ ਅੱਧੀ ਰਾਤ ਨੂੰ ਆਲੀਆ ਭੱਟ ਕੋਲ ਪਹੁੰਚੇ ਰਣਵੀਰ ਕਪੂਰ, ਮਿਲਣ ਦਾ ਇਹ ਸੀ ਵੱਡਾ ਕਾਰਨ, ਤਸਵੀਰਾਂ ਹੋਈਆਂ ਵਾਇਰਲ

https://www.youtube.com/watch?v=rGe1pG6q9pU

ਜੱਟ ਜਿਉਣਾ ਮੌੜ 'ਤੇ ਕਈ ਨਵੇਂ ਅਤੇ ਪੁਰਾਣੇ ਗਾਇਕਾਂ ਨੇ ਗੀਤ ਵੀ ਗਾਏ ਨੇ । ਚਮਕੀਲੇ ਨੇ ਵੀ ਜੱਟ ਜਿਉਣੇ ਮੌੜ 'ਤੇ ਗੀਤ ਗਾਇਆ ਸੀ । ਇਸ ਤੋਂ ਇਲਾਵਾ ਸੁਰਜੀਤ ਬਿੰਦਰਖੀਆ ਅਤੇ ਸੁਰਿੰਦਰ ਛਿੰਦਾ ਅਤੇ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਨੇ ਵੀ ਜੱਟ ਜਿਉਣਾ ਮੌੜ ਦੀ ਉਸਤਤ 'ਚ ਗੀਤ ਗਾਇਆ।

Related Post