ਅਮਰਿੰਦਰ ਗਿੱਲ ਲਾਈਮ ਲਾਈਟ ਤੋਂ ਰਹਿੰਦੇ ਨੇ ਦੂਰ, ਫ਼ਿਲਮਾਂ 'ਚ ਅਦਾਕਾਰੀ ਕਰਕੇ ਵੀ ਜਿੱਤੇ ਕਈ ਅਵਾਰਡ

By  Shaminder March 27th 2019 12:26 PM

ਅਮਰਿੰਦਰ ਗਿੱਲ ਇੱਕ ਅਜਿਹੇ ਕਲਾਕਾਰ ਹਨ ਜਿਨ੍ਹਾਂ ਨੇ ਆਪਣੀ ਸੁਰੀਲੀ ਗਾਇਕੀ ਨਾਲ ਸਰੋਤਿਆਂ ਦੇ ਮਨਾਂ ਨੂੰ ਮੋਹਿਆ,ਬਲਕਿ ਆਪਣੇ ਪਹਿਲੇ ਹੀ ਗੀਤ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਛਾ ਗਏ ਸਨ । ਉਨ੍ਹਾਂ ਦਾ ਪਹਿਲਾ ਗੀਤ ਸੀ,"ਕੋਈ ਤਾਂ ਪੈਗਾਮ ਲਿਖੇ ਕਦੇ ਮੇਰੇ ਨਾਮ ਲਿਖੇ"। ਜਿਸ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ਅਤੇ ਹੁਣ ਉਹ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ 'ਚ ਵੀ ਮੱਲਾਂ ਮਾਰ ਰਹੇ ਨੇ ।

ਹੋਰ ਵੇਖੋ:ਗੁਰਦਾਸ ਮਾਨ ਦੀ ਗਾਇਕੀ ਕਿਸੇ ਨੂੰ ਵੀ ਕਰ ਸਕਦੀ ਹੈ ਮਸਤ,ਵੀਡੀਓ ‘ਚ ਵੇਖੋ ਕਿਸ ਤਰ੍ਹਾਂ ਮਸਤੀ ‘ਚ ਝੂਮਣ ਲੱਗਿਆ ਇਹ ਸ਼ਖਸ

https://www.youtube.com/watch?v=lGQkpsQmWFA

ਉਹ ਸਭ ਦੇ ਪਸੰਦੀਦਾ ਕਲਾਕਾਰ ਹਨ,ਉਨ੍ਹਾਂ ਦਾ ਜਨਮ 11 ਮਈ 1976 'ਚ ਪਿੰਡ ਬੂੜਚੰਦ ਅੰਮ੍ਰਿਤਸਰ 'ਚ ਹੋਇਆ । ਉਨ੍ਹਾਂ ਦੀ ਪਤਨੀ ਦਾ ਨਾਂਅ ਸੁਨੀਤ ਗਿੱਲ ਹੈ, ਉਨ੍ਹਾਂ ਨੇ ਆਪਣੀ ਬੀਏ ਦੀ ਪੜਾਈ ਖਾਲਸਾ ਕਾਲਜ ਤੋਂ ਕੀਤੀ ਜਦਕਿ ਮਾਸਟਰ ਐਗਰੀਕਲਚਰ ਯੁਨੀਵਰਸਿਟੀ ਤੋਂ ਕੀਤੀ ਹੈ ।ਅਮਰਿੰਦਰ ਗਿੱਲ ਭੰਗੜੇ ਦੇ ਕਾਫੀ ਸ਼ੌਕੀਨ ਹਨ ਅਤੇ ਜੀਐੱਨਡੀਯੂ 'ਚ ਭੰਗੜੇ ਦੀਆਂ ਕਈਆਂ ਪ੍ਰਤਿਯੋਗਿਤਾਵਾਂ 'ਚ ਵੀ ਉਨ੍ਹਾਂ ਨੇ ਹਿੱਸਾ ਲਿਆ ।

ਹੋਰ ਵੇਖੋ:‘ਰੁੱਤ ਪਿਆਰ ਦੀ’ ਵਰਗਾ ਹਿੱਟ ਗੀਤ ਦੇਣ ਵਾਲੇ ਗਾਇਕ ਨਛੱਤਰ ਛੱਤੇ ਦਾ ਪਰਿਵਾਰ ਦੋ ਵਕਤ ਦੀ ਰੋਟੀ ਦਾ ਵੀ ਹੈ ਮੁਹਤਾਜ

https://www.youtube.com/watch?v=wlt5serRNCs

ਸਰਬਜੀਤ ਚੀਮਾ ਦੇ ਨਾਲ ਵੀ ਕਈ ਥਾਵਾਂ 'ਤੇ ਭੰਗੜੇ ਤੇ ਪਰਫਾਰਮੈਂਸ ਦਿੱਤੀ ਹੈ। ਉਨ੍ਹਾਂ ਨੇ ਫਿਰੋਜ਼ਪੁਰ ਦੇ ਸੈਂਟਰਲ ਕੋ-ਆਪਰੇਟਿਵ ਬੈਂਕ 'ਚ ਵੀ ਨੌਕਰੀ ।ਉਹ ਜਲੰਧਰ ਦੂਰਦਰਸ਼ਨ 'ਤੇ ਆਉਣ ਵਾਲੇ ਕਾਲਾ ਡੋਰੀਆ ਪ੍ਰੋਗਰਾਮ 'ਚ ਵੀ ਹਿੱਸਾ ਲੈਂਦੇ ਸਨ । ਉਨ੍ਹਾਂ ਨੇ ਗੀਤ ਦਾਰੂ,ਮਧਾਣੀਆਂ,ਸਰਗੀ ,ਬਾਪੂ,ਸ਼ਾਨ ਵੱਖਰੀ,ਦਿਲਦਾਰੀਆਂ ਗੀਤ ਕਾਫੀ ਹਿੱਟ ਰਹੇ ਨੇ ।

ਹੋਰ ਵੇਖੋ:ਯਾਰੀਆਂ ਨਿਭਾ ਰਹੇ ਨੇ ਅਮਰਿੰਦਰ ਗਿੱਲ,ਜਸਬੀਰ ਜੱਸੀ,ਕਪਿਲ ਸ਼ਰਮਾ ਅਤੇ ਅੰਬਰ,ਵੇਖੋ ਵੀਡੀਓ

https://www.youtube.com/watch?v=g7xMAFFFS5k

ਅਮਰਿੰਦਰ ਗਿੱਲ ਨੂੰ ਬ੍ਰਿਟ ਏਸ਼ੀਆ ਪੁਰਸਕਾਰ ਵੀ ਮਿਲਿਆ ਹੈ ਇਸ ਤੋਂ ਇਲਾਵਾ ਅਦਾਕਾਰੀ ਦੇ ਖੇਤਰ 'ਚ ਉਨ੍ਹਾਂ ਨੇ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਅਤੇ ਕਈ ਹਿੱਟ ਫ਼ਿਲਮਾਂ ਦਿੱਤੀਆਂ । ਉਨ੍ਹਾਂ ਦੀ ੨੦੧੫ 'ਚ ਆਈ ਫ਼ਿਲਮ ਅੰਗਰੇਜ਼ ਸੁਪਰਹਿੱਟ ਰਹੀ ਅਤੇ ਇਸ ਫ਼ਿਲਮ ਲਈ ਉਨ੍ਹਾਂ ਨੂੰ ਪੀਟੀਸੀ ਵੱਲੋਂ ਅਵਾਰਡ ਵੀ ਮਿਲਿਆ ।

ਹੋਰ ਵੇਖੋ:ਅਮਰਿੰਦਰ ਗਿੱਲ ਨਾਲ ਇਸ ਫ਼ਿਲਮ ਦੇ ਰਾਹੀਂ ਪਾਲੀਵੁੱਡ ਵਿੱਚ ਐਂਟਰੀ ਕਰਨ ਜਾ ਰਹੀ ਹੈ ਛੋਟੇ ਪਰਦੇ ਦੀ ਇਹ ਅਦਾਕਾਰਾ

https://www.youtube.com/watch?v=bQV58TdZBhg

ਫਿਲਮੀ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਮਨਮੋਹਨ ਸਿੰਘ ਨੇ ਮੁੰਡੇ ਯੂਕੇ ਦੇ 'ਚ ਉਨ੍ਹਾਂ ਨੂੰ  ਸਪੋਰਟਿੰਗ ਰੋਲ ਦਿੱਤਾ ਸੀ ।ਅਮਰਿੰਦਰ ਗਿੱਲ ਅਜਿਹੇ ਕਲਾਕਾਰ ਨੇ ਜੋ ਲਾਈਮ ਲਾਈਟ ਤੋਂ ਦੂਰ ਰਹਿੰਦੇ ਨੇ ਅਤੇ ਮੀਡੀਆ ਤੋਂ ਦੂਰੀ ਬਣਾਈ ਰੱਖਦੇ ਨੇ ।

Related Post