ਗਾਇਕ ਹੋਣ ਦੇ ਨਾਲ-ਨਾਲ ਵਧੀਆ ਲੇਖਣੀ ਦੇ ਵੀ ਮਾਲਕ ਹਨ ਰੌਸ਼ਨ ਪ੍ਰਿੰਸ ,ਕਈ ਵੱਡੇ ਗਾਇਕਾਂ ਨੇ ਗਾਇਕਾਂ ਨੇ ਗਾਏ ਰੌਸ਼ਨ ਪ੍ਰਿੰਸ ਦੇ ਲਿਖੇ ਗੀਤ

By  Shaminder September 7th 2019 04:35 PM

ਰੌਸ਼ਨ ਪ੍ਰਿੰਸ ਇੱਕ ਅਜਿਹੇ ਗਾਇਕ ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਹਰ ਤਰ੍ਹਾਂ ਦੇ ਗੀਤ ਦਿੱਤੇ ਨੇ । ਗੀਤਾਂ ਦੇ ਨਾਲ-ਨਾਲ ਉਨ੍ਹਾਂ ਨੇ ਆਪਣੀ ਅਦਾਕਾਰੀ ਨਾਲ ਵੀ ਦਰਸ਼ਕਾਂ ਦਾ ਦਿਲ ਜਿੱਤਿਆ ਹੈ ।

ਹੋਰ ਵੇਖੋ:ਗਾਇਕ ਰੌਸ਼ਨ ਪ੍ਰਿੰਸ ‘ਤੇ ਬੱਬਲ ਰਾਏ ਵੀ ਬਣਨਗੇ ਗਿੱਪੀ ਗਰੇਵਾਲ ਦੀ ਇਸ ਨਵੀਂ ਫ਼ਿਲਮ ਦੀ ਸ਼ਾਨ

ਹੁਣ ਤੱਕ ਉਹ ਅਨੇਕਾਂ ਹੀ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦਾ ਹੁਨਰ ਵਿਖਾ ਚੁੱਕੇ ਨੇ । ਪੰਜਾਬ ਦੇ ਬੰਗਾ ਸ਼ਹਿਰ ਨਾਲ ਸਬੰਧਤ ਇਸ ਫਨਕਾਰ ਅਤੇ ਅਦਾਕਾਰ ਨੂੰ ਗਾਇਕੀ ਦੀ ਗੁੜਤੀ ਆਪਣੇ ਪਰਿਵਾਰ ਵਿੱਚੋਂ ਹੀ ਮਿਲੀ ਪਰ ਬਹੁਤ ਹੀ ਘੱਟ ਲੋਕ ਜਾਣਦੇ ਹੋਣਗੇ ਕਿ ਰੌਸ਼ਨ ਪ੍ਰਿੰਸ ਦਾ ਅਸਲ ਨਾਂਅ ਰਾਜੀਵ ਹੈ ਅਤੇ ਰੌਸ਼ਨ ਉਨ੍ਹਾਂ ਦੇ ਦਾਦੇ ਦਾ ਨਾਂਅ ਹੈ ਜਿਨ੍ਹਾਂ ਨੂੰ ਗਾਇਕੀ ਦਾ ਬਹੁਤ ਸ਼ੌਂਕ ਸੀ ਅਤੇ ਉਨ੍ਹਾਂ ਵੱਲੋਂ ਲਾਏ ਗਾਇਕੀ ਦੇ ਬੂਟੇ ਨੂੰ ਅੱਗੇ ਵਧਾ ਰਹੇ ਨੇ ਰੌਸ਼ਨ ਪ੍ਰਿੰਸ ।

ਰੌਸ਼ਨ ਪ੍ਰਿੰਸ ਦਾ ਛੋਟਾ ਨਾਂਅ ਪ੍ਰਿੰਸ ਹੈ । ਰੌਸ਼ਨ ਪ੍ਰਿੰਸ ਜਿੱਥੇ ਇੱਕ ਵਧੀਆ ਗਾਇਕ ਅਤੇ ਅਦਾਕਾਰਾ ਹਨ ਉੱਥੇ ਹੀ ਬਹੁਤ ਹੀ ਵਧੀਆ ਲੇਖਣੀ ਦੇ ਮਾਲਕ ਵੀ ਹਨ ।ਉਨ੍ਹਾਂ ਦੇ ਲਿਖੇ ਕਈ ਗੀਤ ਪਦਮ ਸ਼੍ਰੀ ਹੰਸ ਰਾਜ ਹੰਸ ,ਬਲਕਾਰ ਸਿੱਧੂ ਸਣੇ ਕਈ ਗਾਇਕਾਂ ਨੇ ਗਾਏ ਹਨ । ਸਭ ਤੋਂ ਪਹਿਲਾਂ ਉਨ੍ਹਾਂ ਦਾ ਗੀਤ ਪਦਮ ਸ਼੍ਰੀ ਹੰਸ ਰਾਜ ਹੰਸ ਨੇ ਗਾਇਆ ਸੀ ਛੰਮ-ਛੰਮ ਰੋਣ ਅੱਖੀਆਂ ।

ੳੇੁਹ ਇੱਕ ਰਿਆਲਿਟੀ ਸ਼ੋਅ ਚੋਂ ਨਿਕਲੇ ਸਨ ।ਜਿਸ ਤੋਂ ਬਾਅਦ ਹੀ ਉਨ੍ਹਾਂ ਨੇ ਆਪਣੀ ਗਾਇਕੀ ਦੀ ਸ਼ੁਰੂਆਤ ਕੀਤੀ ਸੀ ।ਪੀਟੀਸੀ ਪੰਜਾਬੀ ਨੂੰ ਦਿੱਤੇ ਇੱਕ ਇੰਟਰਵਿਊ ਦੌਰਾਨ ਉਨ੍ਹਾਂ ਨੇ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਕਈ ਗੱਲਾਂ ਵੀ ਸਾਂਝੀਆਂ ਕੀਤੀਆਂ ।

ਉਨ੍ਹਾਂ ਦੇ ਪਰਿਵਾਰ ‘ਚ ਪਤਨੀ ਇੱਕ ਧੀ ਜਿਸ ਨਾਲ ਕਿ ਉਨ੍ਹਾਂ ਦਾ ਬਹੁਤ ਹੀ ਜ਼ਿਆਦਾ ਮੋਹ ਹੈ ਅਤੇ ਉਨ੍ਹਾਂ ਵੱਲੋਂ ਗਾਇਆ ਗੀਤ ‘ਲੱਕੜੀ ਦਾ ਫੋਰਡ’ ਬੇਹੱਦ ਪਸੰਦ ਹੈ । ਪਿੱਛੇ ਜਿਹੇ ਹੀ ਪ੍ਰਮਾਤਮਾ ਨੇ ਉਨ੍ਹਾਂ ਨੂੰ ਪੁੱਤਰ ਦੀ ਦਾਤ ਨਾਲ ਨਵਾਜ਼ਿਆ ਹੈ ।

 

Related Post