ਗਾਇਕ ਬਲਧੀਰ ਮਾਹਲਾ ਨੇ ਗਾਇਕੀ ਲਈ ਛੱਡ ਦਿੱਤਾ ਸੀ ਪਰਿਵਾਰ,ਜਾਣੋ ਗੁਰਦਾਸ ਮਾਨ  ਦੇ ਸਾਥੀ ਗਾਇਕ ਦੀ ਕਹਾਣੀ 

By  Shaminder April 12th 2019 03:58 PM

ਪੰਜਾਬੀ ਗਾਇਕੀ ਦੇ ਖੇਤਰ 'ਚ ਰੂਹ ਨੂੰ ਸਕੂਨ ਦੇਣ ਵਾਲੇ ਗਾਇਕਾਂ ਵਿੱਚੋਂ ਇੱਕ ਹਨ ਬਲਧੀਰ ਮਾਹਲਾ । ਬਲਧੀਰ ਮਾਹਲਾ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਲੰਮਾ ਅਰਸਾ ਰਾਜ ਕੀਤਾ ਹੈ ਉਨ੍ਹਾਂ ਨੇ ਆਪਣੇ ਸਮੇਂ 'ਚ ਅਨੇਕਾਂ ਹੀ ਅਜਿਹੇ ਗੀਤ ਗਾਏ ਜੋ ਅੱਜ ਵੀ ਮਕਬੂਲ ਹਨ ।ਪਰ ਅੱਜ ਲੋਕਾਂ ਨੂੰ ਆਪਣੇ ਗੀਤਾਂ ਦੇ ਜ਼ਰੀਏ ਸੇਧ ਦੇਣ ਵਾਲਾ ਇਹ ਕਲਾਕਾਰ ਗੁੰਮਨਾਮੀ ਦੀ ਜ਼ਿੰਦਗੀ ਜੀਅ ਰਿਹਾ ਹੈ। ਫਰੀਦਕੋਟ ਦੇ ਰਹਿਣ ਵਾਲੇ ਇਸ ਗਾਇਕ ਦਾ 'ਕੁੱਕੂ ਰਾਣਾ ਰੋਂਦਾ' ਅਜਿਹਾ ਗੀਤ ਹੈ ਸ਼ਾਇਦ ਹੀ ਕੋਈ ਪੰਜਾਬੀ ਹੋਵੇਗਾ ਜਿਸ ਨੇ ਇਹ ਗੀਤ ਨਾ ਸੁਣਿਆ ਹੋਵੇ ।

ਹੋਰ ਵੇਖੋ :ਨੱਬੇ ਦੇ ਦਹਾਕੇ ‘ਚ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਸੀ ਅਪਾਚੀ ਇੰਡੀਅਨ ਦੀ ਧਕ,ਨਵੀਂ ਪਾਰੀ ਲਈ ਹਨ ਤਿਆਰ

https://www.youtube.com/watch?v=RKRMEmq7Bvk

ਜਿਮੀਂਦਾਰ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਮਾਹਲਾਂ ਕਲਾਂ ਪਿੰਡ ਦੇ ਰਹਿਣ ਵਾਲੇ ਬਲਧੀਰ ਮਾਹਲਾ ਦੀ ਗਾਇਕੀ 'ਤੇ ਅੰਮ੍ਰਿਤਾ ਪ੍ਰੀਤਮ,ਅਨੂਪ ਵਿਰਕ,ਸੁਰਜੀਤ ਪਾਤਰ ਵਰਗੇ ਸਾਹਿਤਕਾਰਾਂ ਦਾ ਅਸਰ ਸੀ । ਕਿਉਂਕਿ ਉਨ੍ਹਾਂ ਦਾ ਉੱਠਣ ਬੈਠਣ ਇਨ੍ਹਾਂ ਸਾਹਿਤਕਾਰਾਂ ਨਾਲ ਸੀ ਅਤੇ ਉਹ ਅਤੇ  ਹਾਕਮ ਸਿੰਘ ,ਗੁਰਦਾਸ ਮਾਨ ਅਤੇ ਮਾਹਲਾ ਨੇ ਐਜੁਕੇਸ਼ਨ ਅਦਾਰਿਆਂ 'ਚ ਗਾਇਆ ।ਅੰਮ੍ਰਿਤਾ ਪ੍ਰੀਤਮ ,ਅਨੂਪ ਵਿਰਕ ,ਸੁਰਜੀਤ ਪਾਤਰ ਨਾਲ ਮੁਲਾਕਾਤਾਂ ਦਾ ਪ੍ਰਭਾਵ ਉਨ੍ਹਾਂ ਦੇ ਗੀਤਾਂ ਚੋਂ ਝਲਕਦਾ ਹੈ ।

ਹੋਰ ਵੇਖੋ:ਯੁੱਧਵੀਰ ਮਾਣਕ ਛੇਤੀ ਹੀ ਕਰਨਗੇ ਸਟੇਜ਼ਾਂ ਸਾਂਝੀਆਂ ! ਯੁੱਧਵੀਰ ਦੀ ਗਾਇਕੀ ਹੈ ਬਾਕਮਾਲ ਦੇਖੋ ਪੁਰਾਣੀ ਵੀਡਿਓ

https://www.youtube.com/watch?v=X8oTPs5b_nA

ਮਾਹਲਾ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਦੇ ਘਰ ਵਾਲਿਆਂ ਨੂੰ ਉਨ੍ਹਾਂ ਦੀ ਗਾਇਕੀ 'ਚ ਰੂਚੀ ਹੋਣ ਦਾ ਪਤਾ ਲੱਗਿਆ ਤਾਂ ਜ਼ਿਮੀਂਦਾਰ ਪਰਿਵਾਰ ਦਾ ਹੋਣ ਕਰਕੇ ਉਨਹਾਂ ਦੇ ਪਰਿਵਾਰ ਵਾਲੇ ਨਹੀਂ ਸਨ ਚਾਹੁੰਦੇ ਕਿ ਉਹ ਗਾਇਕੀ ਦੇ ਖੇਤਰ 'ਚ ਆਉਣ ।ਪਰ ਉਨ੍ਹਾਂ ਨੇ ਆਪਣਾ ਘਰ ਪਰਿਵਾਰ ਗਾਇਕੀ ਲਈ ਛੱਡ ਦਿੱਤਾ ਸੀ ।ਬਲਧੀਰ ਮਾਹਲਾ ਅੱਜ ਵੀ ਆਪਣੇ ਪਰਿਵਾਰ ਤੋਂ ਦੂਰ ਹਨ ਅਤੇ ਗੁੰਮਨਾਮੀ ਦੀ ਜ਼ਿੰਦਗੀ ਜੀਅ ਰਹੇ ਹਨ । ਆਪਣੀ ਗਾਇਕੀ ਦੀ ਉਹ ਇਬਾਦਤ ਕਰਦੇ ਨੇ ।  ਉਨ੍ਹਾਂ ਨੇ ਆਪਣੇ ਸੰਗੀਤਕ ਸਫ਼ਰ ਦੀ ਸ਼ੁਰੂਆਤ ਉੱਨੀ ਸੌ ਇਕੱਤਰ 'ਚ ਕੀਤੀ ਸੀ ।

ਹੋਰ ਵੇਖੋ:ਕੁਲਵਿੰਦਰ ਬਿੱਲਾ ਦੀ ਇਸ ਕਿਊਟ ਬੱਚੀ ਨਾਲ ਤਸਵੀਰ ਹੋ ਰਹੀ ਵਾਇਰਲ,ਕੀ ਇਹ ਕੁਲਵਿੰਦਰ ਬਿੱਲਾ ਦੀ ਧੀ ਹੈ!

https://www.youtube.com/watch?v=hdq-qyz6bjE

ਹਾਕਮ ਸਿੰਘ ਸੂਫ਼ੀ ਅਤੇ ਗੁਰਾਸ ਮਾਨ ਉਨ੍ਹਾਂ ਦੇ ਸੀਨੀਅਰ ਗਾਇਕ ਸਨ ਅਤੇ ਤੀਜੇ ਨੰਬਰ 'ਤੇ ਬਲਧੀਰ ਮਾਹਲਾ ਸਨ । ਮੋਗਾ ਦੇ ਪਿੰਡ ਮਾਹਲਾਂ ਕਲਾਂ ਦੇ ਰਹਿਣ ਵਾਲੇ ਇਸ ਗਾਇਕ ਨੇ 'ਕੁੱਕੂ ਰਾਣ ਰੋਂਦਾ' ਅਤੇ ਮਾਂ ਦਿਆ ਸੁਰਜਣਾਂ ਜਿਹੇ ਯਾਦਗਾਰ ਗੀਤ ਗਾਏ । ਉਹ ਜਿੱਥੇ ਸਮਾਜ ਨੂੰ ਸੇਧ ਦੇਣ ਵਾਲੇ ਗੀਤ ਗਾਉਂਦੇ ਸਨ। ਇਸ ਦੇ ਨਾਲ ਹੀ ਉਹ ਗਾਇਕੀ ਦੇ ਨਾਲ-ਨਾਲ ਲੋਕ ਭਲਾਈ ਦੇ ਕੰਮਾਂ 'ਚ ਵੀ ਮੋਹਰੀ ਭੂਮਿਕਾ ਨਿਭਾਉਂਦੇ ਆ ਰਹੇ ਨੇ । ਸੇਵਾ ਲਈ ਉਹ ਦਸਵੰਧ ਕੱਢਣਾ ਨਹੀਂ ਭੁੱਲਦੇ । ਪਰ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲਾ ਇਹ ਗਾਇਕ ਅੱਜ ਸਿਰਫ਼ ਗੁੰਮਨਾਮੀ ਦਾ ਹਨੇਰਾ ਹੀ ਨਹੀਂ ਢੋਅ ਰਿਹਾ,ਬਲਕਿ ਖ਼ਬਰਾਂ ਇਹ ਵੀ ਆ ਰਹੀਆਂ ਨੇ ਲੰਮੇ ਸਮੇਂ ਤੋਂ ਕਿਸੇ ਬਿਮਾਰੀ ਨਾਲ ਵੀ ਜੂਝ ਰਿਹਾ ਹੈ ।

 

Related Post